ਪੁੱਲ ਤੇ ਰੇਲਿੰਗ ਨਾ ਹੋਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸਰਹਿੰਦ ਫੀਡਰ ਨਹਿਰ ਵਿਚ ਡਿੱਗਿਆ, ਪਿਓ-ਪੁੱਤ ਨੂੰ ਲੋਕਾਂ ਨੇ ਬਚਾਇਆ ਪਤਨੀ ਦੀ ਤਲਾਸ਼ ਜਾਰੀ

Spread the love

ਗਿੱਦੜਬਾਹਾ, 11 ਅਪ੍ਰੈਲ ( ਰਣਜੀਤ ਗਿੱਲ )ਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਦੇ ਨਜ਼ਦੀਕ ਅੱਜ ਸ਼ਾਮ ਇਕ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਰਿਸ਼ਤੇਦਾਰੀ ਵਿੱਚੋਂ ਮਿਲਕੇ ਘਰ ਵਾਪਸ ਆ ਰਹੇ ਸਨ ਤਾਂ ਕੋਲੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿਚ ਡਿੱਗ ਗਏ। ਨਹਿਰ ਦੇ ਨਜਦੀਕ ਨਲਕੇ ਤੋਂ ਪਾਣੀ ਭਰ ਰਹੇ ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਪਿਓ ਪੁੱਤਰ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਜਦੋਂਕਿ ਬਾਈਕ ਸਵਾਰ ਮਹਿਲਾ ਨਹਿਰ ਦੇ ਪਾਣੀ ਦੇ ਤੇਜ਼ ਬਹਾਓ ਵਿਚ ਬਹਿ ਗਈ, ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਬੁੱਟਰ ਬਖੂਹਾ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਉਰਫ ਹੈਪੀ (28) ਪੁੱਤਰ ਗੁਰਸੇਵਕ ਸਿੰਘ ਆਪਣੀ ਪਤਨੀ ਪਵਨਦੀਪ ਕੌਰ ਅਤੇ 2 ਸਾਲਾਂ ਲੜਕੇ ਨਾਲ ਮੋਟਰਸਾਈਕਲ ਤੇ ਆਪਣੇ ਸਹੁਰੇ ਪਿੰਡ ਕੋਠੇ ਸੁਰਗਾਪੁਰੀ ਤੋਂ ਵਾਪਸ ਪਿੰਡ ਬੁੱਟਰ ਬਖੂਹਾ ਆ ਰਹੇ ਸਨ ਕਿ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਸਰਹਿੰਦ ਨਹਿਰ ਦੇ ਪੁੱਲ ਤੇ ਪੁੱਜਾਂ ਤਾਂ ਤੇਜ਼ ਹਨੇਰੀ ਅਤੇ ਰੇਤੇ ਕਾਰਨ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗਾ। ਉੱਧਰ ਮੌਕੇ ਤੇ ਨਹਿਰ ਦੇ ਨਜ਼ਦੀਕ ਮੌਜੂਦ 2 ਵਿਅਕਤੀਆਂ ਨੇ ਤੁਰੰਤ ਹਰਵਿੰਦਰ ਸਿੰਘ ਅਤੇ ਉਸਦੇ ਛੋਟੇ ਬੱਚੇ ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਜਦੋਂਕਿ ਉਨ੍ਹਾਂ ਪਵਨਦੀਪ ਕੌਰ ਨੂੰ ਵੀ ਨਹਿਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰੰਤੂ ਪਾਣੀ ਦੇ ਤੇਜ਼ ਵਹਾਓ ਕਾਰਨ ਉਹ ਪਵਨਦੀਪ ਕੌਰ ਨੂੰ ਨਹਿਰ ਵਿਚੋਂ ਕੱਢਣ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਘਟਨਾ ਸੰਬੰਧੀ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਥਾਣਾ ਕੋਟਭਾਈ ਦੇ ਐੱਸ.ਐਚ.ਓ. ਜਸਵੀਰ ਸਿੰਘ ਮੌਕੇ ਤੇ ਪੁੱਜ ਗਏ ਹਨ ਅਤੇ ਮਹਿਲਾ ਦੀ ਤਲਾਸ਼ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਵਰਨਯੋਗ ਹੈ ਕਿ ਜਿਸ ਸਰਹਿੰਦ ਨਹਿਰ ਦੇ ਪੁਲ ਤੇ ਇਹ ਹਾਦਸਾ ਵਾਪਰਿਆ ਉੱਥੇ ਨਹਿਰ ਪ੍ਰਸ਼ਾਸ਼ਨ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਕਿਉਂਕਿ ਪੁਲ ਉਪਰ ਲੱਗੀ ਰੇÇਲੰਗ ਬੀਤੇ ਕਈ ਸਾਲਾਂ ਤੋਂ ਇਕ ਪਾਸੇ ਤੋਂ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਲ ਦੀ ਰੇÇਲੰਗ ਸਹੀ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਹੋਣ ਤੋ ਬਚਾਓ ਹੋ ਸਕਦਾ ਸੀ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *