ਬਿਜਲੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਧਿਆਨ ਨਾ ਦਿੱਤਾ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ :- ਗਿੱਲ

Spread the love
ਭਾਦਸੋਂ ,24 ਜੁਲਾਈ (ਜਗਜੀਤ ਸਿੰਘ ਕੈਂਥ) :- ਜੋਇੰਟ ਫੋਰਮ ਅਤੇ ਏਕਤਾ ਮੰਚ ਦੇ ਮੁੱਦੇ ਤੇ ਅੱਜ ਸਬ ਡਵੀਜ਼ਨ ਭਾਦਸੋ ਦੇ ਮੁਲਾਜ਼ਮ ਅਮਲੋਹ ਸਮਸਪੁਰ ਟੋਹੜਾ ਡਵੀਜ਼ਨ ਅਮਲੋਹ ਦੇ ਸਾਰੇ ਬਿਜਲੀ ਕਾਮੇ,ਬਿਜਲੀ ਕਾਮਿਆਂ ਦੀ ਮਦਦ ਵਿੱਚ ਪਹੁੰਚੇ, ਕਿਸਾਨ ਜਥੇਬੰਦੀਆਂ ਪੈਨਸਰਜ ਬਿਜਲੀ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਬਿਜਲੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ । ਵੱਖ ਵੱਖ ਬੁਲਾਰਿਆਂ ਵੱਲੋਂ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਓਲਡ ਪੈਨਸ਼ਨ ਸਕੀਮ, ਕੈਸ਼ਲੈਸ ਕਾਰਡ ਚਾਲੂ ਕਰਨਾ ਡੀ.ਏ ਦੀਆਂ ਬਕਾਇਆ ਕਿਸ਼ਤਾਂ, ਸੈਂਟਰ ਸਕੇਲ ਦੀ ਜਗ੍ਹਾ ਪੰਜਾਬ ਦਾ ਸਕੇਲ ਲਾਗੂ ਕਰਨਾ ਅਤੇ ਬਾਕੀ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਮੁਲਾਜਮਾ ਦੀਆਂ ਇਹ ਸਾਰੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਦਾ ਕਾਰਨ ਮੁਲਾਜ਼ਮਾ ਵਲੋ ਆਪਣੀ ਛੁੱਟੀ ਭਰ ਕੇ ਭਾਰੀ ਰੋਸ ਪਾਇਆ ਜਾ ਰਿਹਾ । ਜਿਨਾ ਚਿਰ ਸਰਕਾਰ ਇਨਾ ਮੰਗਾਂ ਦਾ ਹੱਲ ਨਹੀਂ ਕਰਦੀ ਮੁਲਾਜ਼ਮ ਇਸੇ ਤਰ੍ਹਾਂ ਸੰਘਰਸ਼ ਵਿੱਚ ਡਟੇ ਰਹਿਣਗੇ ਜੇਕਰ ਬਿਜਲੀ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਧਿਆਨ ਨਾ ਦਿੱਤਾ ਤਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਰੋਸ ਧਰਨੇ ਵਿੱਚ ਪਹੁੰਚੇ ਮੁਲਾਜ਼ਮ ਪੈਨਸ਼ਨਜ ਮੁਲਾਜ਼ਮਾਂ, ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ, ਡਵੀਜ਼ਨ ਪ੍ਰਧਾਨ ਦਲੀਪ ਸਿੰਘ ਗਿੱਲ ਅਤੇ ਸਬ ਡਵੀਜ਼ਨ ਭਾਦਸੋ ਪ੍ਰਧਾਨ ਫਿਰੋਜ਼ ਖਾਨ ਵੱਲੋਂ ਰੋਸ ਧਰਨੇ ਵਿੱਚ ਪਹੁੰਚਣ ਦੇ ਧੰਨਵਾਦ ਕੀਤਾ ਗਿਆ । ਅੱਜ ਦੇ ਇਸ ਰੋਸ ਧਰਨੇ ਦੇ ਵਿੱਚ ਹਾਜ਼ਰ ਰਹੇ ਸਾਥੀ ਹਰਵਿੰਦਰ ਸਿੰਘ ਅਕਾਲਗੜ੍ਹ (ਜਨਰਲ ਸਕੱਤਰ ਏਕਤਾ ਪੰਜਾਬ) ,ਰਾਜਦੀਪ ਸਿੰਘ ਸਰਾਓ (ਸਰਕਲ ਆਗੂ), ਜਤਿੰਦਰ ਸਿੰਘ ਕੈਸ਼ੀਅਰ , ਬਿਕਰਮਜੀਤ ਸਿੰਘ ,ਪ੍ਰਵੀਨ ਕੁਮਾਰ ਪ੍ਰਧਾਨ TSU, ਗੁਰਮੀਤ ਸਿੰਘ, ਅਬਜਿੰਦਰ ਸਿੰਘ BKU ਜਿਲਾ ਪ੍ਰਧਾਨ ,ਕਮਲ ਖਾਨ ,ਅਮਰਜੀਤ ਸਿੰਘ ,ਬਲਵਿੰਦਰ ਸਿੰਘ ,ਰਵਿੰਦਰ ਸਿੰਘ, ਜਗਮੋਹਨ ਸਿੰਘ ,ਗੋਗੀ ਪ੍ਰਧਾਨ, ਮਨਪ੍ਰੀਤ ਸਿੰਘ ਪ੍ਰਧਾਨ, ਕਮਲ ਸਿੰਘ ਪ੍ਰਧਾਨ ਅਮਲੋਹ ,ਸੁਖਵਿੰਦਰ ਸਿੰਘ ਸੋਨਾ ਆਦਿ ਹਾਜ਼ਰ ਰਹੇ ।
  • Related Posts

    ਉੱਘੇ ਸਮਾਜ ਸੇਵੀ ਅਤੇ ਸਾਬਕਾ ਫੌਜੀ ਜਥੇਦਾਰ ਹਰੀ ਸਿੰਘ ਦਾ ਦਿਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ, ਅੰਤਿਮ ਸੰਸਕਾਰ ਅੱਜ

    Spread the love

    Spread the love ਬਲਾਚੌਰ, 30 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) : ਪਿੰਡ ਮੋਹਣ ਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਸਾਬਕਾ ਫੌਜੀ ਜਥੇਦਾਰ ਹਰੀ ਸਿੰਘ ਉਮਰ (84) ਦੇ ਅਕਾਲ ਚਲਾਣੇ ਨਾਲ…

    ਸਫਾਈ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਨਗਰ ਪੰਚਾਇਤ ਵੱਲੋਂ ਮੈਡੀਕਲ ਕੈਂਪ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,30 ਸਤੰਬਰ, (ਮਨਦੀਪ)=ਸਵੱਛ ਭਾਰਤ ਮਿਸ਼ਨ ਅਤੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਤੇ ਨਗਰ…

    Leave a Reply

    Your email address will not be published. Required fields are marked *