ਕੀਰਤਪੁਰ ਸਾਹਿਬ: ਭਾਖੜਾ ਨਹਿਰ ਦੇ ਕਿਨਾਰੇ ਬਣੀਆਂ ਪਟੜੀਆਂ ‘ਤੇ ਪਿਛਲੇ ਲੰਬੇ ਸਮੇਂ ਤੋਂ ਉੱਗੀ ਜੰਗਲ ਨੁਮਾ ਘਾਹ-ਬੂਟੀ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਪਟੜੀ ਦੇ ਦੋਵੇਂ ਪਾਸੇ ਉੱਚੀ ਘਾਹ ਅਤੇ ਗਾਜਰ ਬੂਟੀ ਫੈਲੀ ਹੋਣ ਕਾਰਨ ਸੈਰ ਕਰਨ ਵਾਲੇ ਲੋਕਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੰਘਣੀ ਬੂਟੀ ਵਿੱਚੋਂ ਅਕਸਰ ਸੱਪ ਅਤੇ ਹੋਰ ਜ਼ਹਿਰੀਲੇ ਕੀੜੇ-ਮਕੌੜੇ ਨਿਕਲ ਕੇ ਪਟੜੀ ‘ਤੇ ਘੁੰਮਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਹਰ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਛੋਟੇ-ਛੋਟੇ ਬੱਚੇ ਜਦੋਂ ਨਹਿਰ ਦੀਆਂ ਪਟੜੀਆਂ ‘ਤੇ ਸੈਰ ਕਰਨ ਜਾਂ ਖੇਡਣ ਲਈ ਜਾਂਦੇ ਹਨ ਤਾਂ ਉਨ੍ਹਾਂ ਲਈ ਜ਼ਹਿਰੀਲੇ ਜੀਵਾਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਇਲਾਕਾ ਵਾਸੀਆਂ ਨੇ ਬੀਬੀਐੱਮਬੀ ਤੋਂ ਮੰਗ ਕੀਤੀ ਹੈ ਕਿ ਪਟੜੀਆਂ ਦੀ ਨਿਯਮਿਤ ਸਫ਼ਾਈ ਕਰਵਾਈ ਜਾਵੇ, ਗਾਜਰ ਬੂਟੀ ਅਤੇ ਹੋਰ ਜੰਗਲੀ ਬੂਟੀਆਂ ਨੂੰ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਸੈਰ ਦਾ ਰਸਤਾ ਮਿਲ ਸਕੇ।
ਫੋਟੋ ਕੈਪਸਨ
ਨਹਿਰ ਦੀ ਪਟੜੀ ਦੇ ਕਿਨਾਰੇ ਉਗੀ ਬੂਟੀ ਦਾ ਦ੍ਰਿਸ਼






