ਭਾਦਸੋਂ ਵਿਖੇ ਸਫਾਈ ਸੇਵਕਾਂ ਨੇ ਪੁਤਲਾ ਫੂਕ ਕੇ ਕੀਤਾ ਰੋਸ਼ ਪ੍ਰਦਰਸ਼ਨ

Spread the love
ਸਾਡਾ ਰੋਸ਼ ਸਰਕਾਰ ਨਾਲ ,ਸਹਿਰ ਦੇ ਲੋਕਾਂ ਨਾਲ ਨਹੀਂ – ਰਾਜ ਕੁਮਾਰ
ਭਾਦਸੋਂ 24 ਜੁਲਾਈ ( ਜਗਜੀਤ ਸਿੰਘ ਕੈਂਥ )- ਸਫਾਈ ਸੇਵਕਾਂ ਦੀ ਸੂਬਾ ਪੱਧਰੀ ਹੜਤਾਲ ਦੇ ਚਲਦਿਆਂ ਭਾਦਸੋਂ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਨੇ ਬਰਨਾਲਾ ਵਿੱਚ ਪ੍ਰਸ਼ਾਸਨ ਅਤੇ ਪੜਤਾਲੀ ਸਫਾਈ ਸੇਵਕਾਂ ਵਿੱਚ ਹੋਈ ਝੜਪ ਦੇ ਰੋਸ ਵਜੋਂ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ । ਸਥਾਨਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਸਫਾਈ ਸੇਵਕਾਂ ਨੇ ਦਸ਼ਿਹਰਾ ਚੌਂਕ ਵਿੱਚ ਪੁਤਲਾ ਫੂਕਿਆ । ਇਸ ਮੌਕੇ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਸਾਡਾ ਰੋਸ਼ ਸਰਕਾਰ ਨਾਲ ਹੈ ਪਰ ਸਹਿਰ ਦੀ ਜਨਤਾ ਨਾਲ ਨਹੀਂ ਹੈ , ਸਹਿਰ ਸਾਡਾ ਹੈ ਤੇ ਇੱਥੋਂ ਲੋਕਾਂ ਲਈ ਐਮਰਜੈਂਸੀ ਸਮੇਂ ਅਸੀਂ ਢਿੱਲ ਵੀ ਦੇ ਰੱਖੀ ਹੈ ।  ਜਿਸ ਤੋਂ ਇਲਾਵਾ ਸਥਾਨਕ ਧਾਰਮਿਕ ਅਸਥਾਨ ਤੇ ਸਰਕਾਰੀ ਹਸਪਤਾਲ ਸਾਡੀ ਹੜਤਾਲ ਦੇ ਘੇਰੇ ਵਿੱਚ ਨਹੀਂ ਆਉਂਦੇ । ਇਨ੍ਹਾਂ ਸਥਾਨਾਂ ਉੱਤੇ ਅਸੀਂ ਗੰਦਗੀ ਜਮਾਂ ਹੋਣ ਨਹੀਂ ਦੇਵਾਂਗੇ । ਸਫਾਈ ਸੇਵਕਾਂ ਨੇ ਇਕ ਆਵਾਜ ਵਿੱਚ ਕਿਹਾ ਕਿ ਬਰਨਾਲਾ ਸਹਿਰ ਵਿੱਚ ਹੋਇਆ ਟਕਰਾਅ ਮੰਦਭਾਗਾ ਸੀ , ਅਜਿਹਾ ਨਹੀਂ ਹੋਣਾ ਚਾਹੀਦਾ । ਸਾਡਾ ਅੰਦੋਲਨ ਸ਼ਾਂਤਮਈ ਹੈ ਅਸੀਂ ਸ਼ਾਂਤਮਈ ਢੰਗ ਨਾਲ ਹੀ ਇਸਨੂੰ ਨੇਪਰੇ ਚਾੜ੍ਹਾਂਗੇ । ਇਸ ਮੌਕੇ ਰਿਸ਼ੀ ਉੱਪ ਪ੍ਰਧਾਨ, ਨਿਰਮਲ ਸਿੰਘ, ਹਰਬੰਸ ਲਾਲ, ਜਗਜੀਤ ਸਿੰਘ, ਲੱਖੀ ਰਾਮ, ਗੁਰਬਿੰਦਰ ਸਿੰਘ, ਰਣਜੀਤ ਸਿੰਘ, ਪ੍ਰਵੀਨਾ ਰਾਣੀ, ਆਸ਼ਾ ਰਾਣੀ, ਅਨੂੰ ਰਾਣੀ, ਬੇਅੰਤ ਕੌਰ, ਪਰਵਿੰਦਰ ਕੌ​ਰ, ਬਿੰਦਰ ਕੌਰ, ਜਗਤ ਸਿੰਘ, ਦੀਪਕ ਸ਼ਰਮਾ, ਦੀਪਕ ਕੁਮਾਰ, ਸੁਖਵੰਤ ਸਿੰਘ, ਲਾਡੀ ਤੇ ਲਖਵੀਰ ਸਿੰਘ ਹਾਜਰ ਸੀ ।
  • Related Posts

    ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਵੱਲੋਂ ਦਿੱਲੀ ਤੇ ਬਰਨਾਲਾ ‘ਚ ਲਾਠੀਚਾਰਜ ਦੀ ਸਖ਼ਤ ਨਿਖੇਧੀ    ਜੰਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਤਸ਼ੱਦਦ ਲੋਕਤੰਤਰ ਦਾ ਘਾਣ – ਨਿੱਕਾ ਸਿੰਘ ਖੇੜਾ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਦੇਸ਼ ਭਰ ‘ਚ “ਜੰਤਰ-ਮੰਤਰ ਹਰ ਥਾਂ” ਦੇ ਸੱਦੇ ਤਹਿਤ ਦੇਰ ਰਾਤ 10 ਵਜੇ ਮੋਮਬੱਤੀਆਂ ਜਗਾ ਕੇ…

    ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ ਸਖ਼ਤ ਨਿਖੇਧੀ   ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਲੋਕਤੰਤਰ ਦਾ ਘਾਣ – ਧਰਮਪਾਲ ਸਿੰਘ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਲਾਠੀਚਾਰਜ ਨੂੰ ਲੈ ਕੇ ਸਿਆਸੀ ਅਤੇ…

    Leave a Reply

    Your email address will not be published. Required fields are marked *