ਭਾਰਤੀ ਮਿਆਰ ਬਿਊਰੋ ਦੁਆਰਾ ਪਿੰਡ ਕਾਲਝਰਾਣੀ ਵਿੱਚ ਕਰਾਇਆ ਗਿਆ ਗ੍ਰਾਮ ਚੌਪਾਲ ਪ੍ਰੋਗਰਾਮ

Spread the love

 ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਲਿਆ ਜਾਵੇ ਪੱਕਾ ਬਿੱਲ : ਸੰਧੂ

ਸੰਗਤ, 19 ਦਸੰਬਰ ( ਮਨਪ੍ਰੀਤ ਮੋਨੂੰ )- “ਭਾਰਤੀ ਮਿਆਰ ਬਿਊਰੋ” ਸ਼ਾਖਾ ਚੰਡੀਗੜ੍ਹ ਦੇ ਮੁਖੀ ਅਤੇ ਸੀਨੀਅਰ ਡਾਇਰੈਕਟਰ ਸ਼੍ਰੀ ਵਿਸ਼ਾਲ ਤੋਂਮਰ ਦੀ ਅਗਵਾਈ ਹੇਠ ਪਿੰਡ ਕਾਲਝਰਾਣੀ ਬਲਾਕ ਸੰਗਤ ਜਿਲਾ ਬਠਿੰਡਾ ਵਿਖੇ ਗ੍ਰਾਮ ਚੋਪਾਲ ਪ੍ਰੋਗਰਾਮ ਕਰਾਇਆ ਗਿਆ। ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ੍ਰੀ ਰਾਕੇਸ਼ ਪੁਰੀ ਚੇਅਰਮੈਨ ਜਗਲਾਤ ਵਿਭਾਗ ਨੇ ਸ਼ਿਰਕਤ ਕੀਤੀ। ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸੰਜੀਵਨੀ ਬੂਟੀ ਕਰਾਰ ਦਿੰਦਿਆਂ ਉਪਭੋਗਤਾਵਾਂ ਨੂੰ ਅਜਿਹੇ ਪ੍ਰੋਗਰਾਮਾਂ ਦਾ ਪੂਰਾ ਲਾਹਾ ਲੈਣ ਦੀ ਤਾਂਕੀਦ ਕੀਤੀ।ਪਿੰਡ ਦੇ ਸਰਪੰਚ ਸਤਵੀਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਪ੍ਰੋਗਰਾਮ ਵਿੱਚ ਚੰਡੀਗੜ੍ਹ ਦਫਤਰ ਤੋਂ ਵਿਸ਼ੇਸ਼ ਤੌਰ ਤੇ ਸਟੈਂਡਰਡ ਪ੍ਰਮੋਸ਼ਨ ਅਫਸਰ ਸ੍ਰੀ ਵਿਕਸਿਤ ਕੁਮਾਰ ਪੁੱਜੇ। ਗ੍ਰਾਮ ਪੰਚਾਇਤ ਪਿੰਡ ਕਾਲਝਰਾਣੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਬੋਲਦਿਆਂ ਸ਼੍ਰੀ ਵਿਕਸਿਤ ਕੁਮਾਰ ਨੇ ਗ੍ਰਾਮ ਪੰਚਾਇਤਾਂ ਨੂੰ ਪ੍ਰੋਗਰਾਮ ਦੇ ਮਹੱਤਵ ਤੇ ਚਾਨਣਾ ਪਾਇਆ। ਸੰਬੋਧਨ ਵਿੱਚ ਵਿਸ਼ੇ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਰਤੀ ਮਿਆਰ ਬਿਊਰੋ ਦੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਰਤੀ ਮਾਣਕ ਬਿਊਰੋ ਦੇ ਮਾਨਕਾ ਬਾਰੇ ਸਿੱਖਿਅਤ ਕਰਨਾ ਹੈ। ਉਹਨਾਂ ਸੰਖੇਪ ਵਿੱਚ ਦੱਸਿਆ ਕਿ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦੋ ਫਰੋਖਤ ਅਤੇ ਬਤੌਰ ਗਾਹਕ ਜਾਗਰੂਕਤ ਹੋਣਾ ਤੇ ਜਾਗਰੁਕਤਾ ਨੂੰ ਅੱਗੇ ਫੈਲਾਉਣਾ ਬੜਾ ਜਰੂਰੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੋਬਾਈਲ ਫੋਨਾਂ ਦੇ ਪਲੇਅ ਸਟੋਰ ਤੇ ਮੌਜੂਦ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਪਹੁੰਚੇ ਸ਼੍ਰੀ ਮਨਦੀਪ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕਰਦਿਆਂ ਹਾਲਮਾਰਕਿੰਗ ਸੋਨੇ ਦੇ ਗਹਿਣੇ ਅਤੇ ਆਈ.ਐਸ.ਆਈ ਮਾਰਕਾ ਚੀਜ਼ਾਂ ਖਰੀਦਣ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਸੋਨੇ ਦੇ ਗਹਿਣੇ ਖਰੀਦਣ ਮੌਕੇ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਦੀ ਮਦਦ ਨਾਲ ਸੋਨੇ ਦੀ ਪਰਖ ਕੀਤੀ ਜਾ ਸਕਦੀ ਹੈ। ਉਹਨਾਂ ਨੇ ਇਸ ਮੌਕੇ ਮੌਜੂਦ ਉਪਭੋਗਤਾਵਾਂ ਨੂੰ ਬੀਆਈਐਸ ਕੇਅਰ ਐਪਲੀਕੇਸ਼ਨ ਡਾਊਨਲੋਡ ਕਰਵਾਉਣ ਦੇ ਨਾਲ ਨਾਲ ਵਿਸਥਾਰ ਪੂਰਵਕ ਕਿਸ ਦੀ ਵਰਤੋਂ ਬਾਰੇ ਜਾਣਕਾਰੀ ਵੀ ਦਿੱਤੀ। ਪ੍ਰੋਗਰਾਮ ਵਿੱਚ ਬੁਲਾਰੇ ਵਜੋਂ ਬੋਲਦਿਆਂ ਸਮਾਜ ਸੇਵਕ ਨਰਿੰਦਰ ਸਿੰਘ ਸੰਧੂ ਨੇ ਭਰਤੀ ਮਿਆਰ ਬਿਊਰੋ ਦੀਆਂ ਸੇਵਾਵਾਂ ਤੇ ਚਾਨਣਾ ਪਾਉਂਦਿਆਂ ਤਕੀਦ ਕੀਤੀ ਕਿ ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ। ਉਹਨਾਂ ਦੱਸਿਆ ਕਿ ਸਾਨੂੰ ਰਸੋਈ ਦਾ

ਸਮਾਨ ਜਿਵੇਂ ਕਿ ਗੈਸ ਚੁੱਲਾ, ਪਾਣੀ ਦੀਆਂ ਬੋਤਲਾਂ, ਪ੍ਰੈਸ਼ਰ ਕੁੱਕਰ ਆਦਿ ਤੋਂ ਇਲਾਵਾ ਬਿਜਲੀ ਦਾ ਸਮਾਨ, ਬੱਚਿਆਂ ਦੇ ਖਿਡਾਉਣੇ, ਇੰਟਰਲਾਕ ਟਾਈਲਾਂ, ਸੀਮੈਂਟ ਦੀਆਂ ਪਾਈਪਾਂ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਬੋਤਲਾਂ ਵੀ ਆਈ.ਐਸ.ਆਈ ਮਾਰਕਾ ਹੀ ਖਰੀਦਣੀਆਂ ਚਾਹੀਦੀਆਂ ਹਨ। ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕਰੀਬ 250 ਲੋਕਾਂ ਨੇ ਭਾਗ ਲਿਆ। ਵਿਭਾਗ ਦੁਆਰਾ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਮੂਹ ਮੈਂਬਰਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕਰਨ ਦੇ ਨਾਲ ਨਾਲ ਚਾਹ ਪਾਣੀ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਰਾਕੇਸ਼ ਕੁਮਾਰ ਪੁਰੀ ਚੇਅਰਮੈਨ ਜੰਗਲਾਤ ਵਿਭਾਗ ,ਐਮ.ਐਲ ਜਿੰਦਲ ਮੈਂਬਰ ਬਠਿੰਡਾ ਡਿਵੈਲਪਮੈਂਟ ਅਥੋਰਟੀ (ਪੁੱਡਾ), ਨਰੋਤਮ ਸਿੰਘ, ਸਰਪੰਚ ਸਤਬੀਰ ਕੌਰ, ਬਲਰਾਜ ਸਿੰਘ ਦਾਨ ਸਿੰਘ ਵਾਲਾ, ਆਦਿ ਹਾਜ਼ਰ ਸਨ।

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *