ਰਾਮੇਆਣਾ, 16 ਦਸੰਬਰ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ) ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਵੱਲੋਂ ਅੱਜ ਪਿੰਡ ਰਾਮੇਆਣਾ ਵਿਖੇ ਅਹਿਮ ਮੀਟਿੰਗ ਰੱਖੀ ਗਈ, ਜਿਸ ਵਿੱਚ ਆਪਣੀ ਜਥੇਬੰਧਕ ਪਿੰਡ ਦੀ ਇਕਾਈ ਸਥਾਪਤ ਕੀਤੀ ਗਈ , ਜਿਸਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਫਤਿਹ, ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰੈਸ ਸਕੱਤਰ ਸ. ਬੇਅੰਤ ਸਿੰਘ ਸਿੱਧੂ ਬਰਾੜ ਅਤੇ ਬਲਾਕ ਜੈਤੋ ਤੋਂ ਜਨਰਲ ਸਕੱਤਰ ਸ. ਮਨਜੀਤ ਸਿੰਘ ਸੋਢੀ ਦੁਆਰਾ ਕੀਤੀ ਗਈ। ਉਹਨਾਂ ਨੇ ਨਵੇਂ ਚੁਣੇ ਗਏ ਮੈਂਬਰ ਤੇ ਅਹੁਦੇਦਾਰਾਂ ਸਵਾਗਤ ਕੀਤਾ, ਨਾਲ਼ ਹੀ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਨਵੇਂ ਚੁਣੇ ਗਏ ਨੂੰ ਮੈਂਬਰਾਂ ਜਥੇਬੰਦੀ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ ਤੇ ਸਾਰਿਆਂ ਵੱਲੋਂ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ ਲਖਵੀਰ ਸਿੰਘ ਗਿੱਲ ਨੂੰ ਪ੍ਰਧਾਨ, ਜਗਤਾਰ ਸਿੰਘ ਵਾਂਦਰ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਵਾਂਦਰ ਸਹਾਇਕ ਜਨਰਲ ਸਕੱਤਰ, ਜਸਕਰਨ ਸਿੰਘ ਬਰਾੜ ਖ਼ਜ਼ਾਨਚੀ, ਜਸਪ੍ਰੀਤ ਸਿੰਘ ਮਲਹੋਤਰਾ ( ਲੱਕੀ) ਸੋਸ਼ਲ ਮੀਡੀਆ ਇੰਚਾਰਜ ਅਤੇ ਜੁਗਰਾਜ ਸਿੰਘ ਨੂੰ ਇਕਾਈ ਰਾਮੇਆਣਾ ਸਲਾਹਕਾਰ ਚੁਣਿਆ ਗਿਆ। ਇਸ ਤੋਂ

ਇਲਾਵਾ ਗੁਰਤੇਜ ਸਿੰਘ ਅਕਾਲੀ, ਮਲਕੀਤ ਸਿੰਘ, ਕੁਲਵੀਰ ਸਿੰਘ ਗਿੱਲ ਤੇ ਸਵਰਨ ਸਿੰਘ ਇਕਾਈ ਪਿੰਡ ਰਾਮੇਆਣਾ ਦੇ ਮੈਂਬਰ ਹਾਜ਼ਰ ਸਨ।






