ਰੱਬ ਦਾ ਦੂਜਾ ਰੂਪ ਹੁੰਦੇ ਹਨ ਡਾਕਟਰ ਵਾਲੀ ਕਹਾਵਤ ਨੂੰ ਸੱਚ ਸਾਬਤ ਕਰਦੇ ਹਨ ਡਾਕਟਰ ਦੇਵਨ ਮਿੱਤਲ

Spread the love

ਬਰਨਾਲਾ, 1 ਅਪ੍ਰੈਲ (ਬਲਵਿੰਦਰ ਆਜ਼ਾਦ):- ਜਦੋਂ ਕਿਸੇ ਵੀ ਵਿਅਕਤੀ ਨੂੰ ਕੋਈ ਸਰੀਰਕ ਤੌਰ ‘ਤੇ ਸਮੱਸਿਆ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਦਵਾਈ ਲੈਣ ਲਈ ਡਾਕਟਰ ਦੇ ਨਾਲ ਰਾਬਤਾ ਕਾਇਮ ਕਰਦਾ ਹੈ ਜਿਸ ਕਰਕੇ ਕਿਸੇ ਵੀ ਵਿਅਕਤੀ ਨੂੰ ਕੋਈ ਗੰਭੀਰ ਬਿਮਾਰੀ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ ਤਾਂ ਰੱਬ ਤੋਂ ਪਹਿਲਾਂ ਡਾਕਟਰ ਨੂੰ ਅਹਿਮੀਅਤ ਦਿੱਤੀਆਂ ਜਾਂਦੀ ਹੈ, ਜਿਸ ਕਰਕੇ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਇਸੇ ਪ੍ਰਕਾਰ ਇਸ ਕਹਾਵਤ ਨੂੰ ਬਰਨਾਲਾ ਵਿੱਚ ਸੱਚ ਕਰ ਰਹੇ ਹਨ ਦੇਵਨ ਮਲਟੀ ਸਪੈਸ਼ਲਿਟੀ ਐਂਡ ਕ੍ਰਿਟੀਕਲ ਕੇਅਰ ਸੈਂਟਰ ਦੇ ਡਾਕਟਰ ਐੱਮ.ਡੀ ਡਾਕਟਰ ਦੇਵਨ ਮਿੱਤਲ ਜਿਹੜੇ ਕਿ ਗਰੀਬ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਬੱਸ ਸਟੈਂਡ ਰੋਡ ‘ਤੇ ਸਥਿਤ ਇਸ ਹਸਪਤਾਲ ਵਿੱਚ ਕਈ ਗੰਭੀਰ ਬਿਮਾਰੀਆਂ ਨਾਲ ਜੂਝਦੇ ਲੋਕਾਂ ਦਾ ਡਾਕਟਰ ਦੇਵਣ ਮਿੱਤਲ ਨੇ ਇਲਾਜ ਕਰਕੇ ਤੰਦਰੁਸਤ ਕਰਕੇ ਘਰ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸੇ ਪ੍ਰਕਾਰ ਤਾਜ਼ੀ ਉਦਾਹਰਨ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਕ ਬਿਲਕੁਲ ਗਰੀਬ ਵਿਅਕਤੀ ਬੀਰਬਲ ਸਿੰਘ ਵਾਸੀ ਬਰਨਾਲਾ ਜਿਸ ਦਾ ਖੂਨ ਸਿਰਫ਼ ਡੇਢ ਗ੍ਰਾਮ ਰਹਿ ਗਿਆ ਸੀ ਜਿਸ ਨੂੰ ਕਈ ਹਸਪਤਾਲਾਂ ਵਿੱਚੋਂ ਇਲਾਜ ਨਾ ਹੋਣ ਦਾ ਜਵਾਬ ਵੀ ਮਿਲ ਗਿਆ ਸੀ, ਜਿੱਥੇ ਇਲਾਜ ਨਾ ਹੋਣ ਕਰਕੇ ਇਹ ਪਰਿਵਾਰ ਗਹਿਰੇ ਸਦਮੇ ਵਿੱਚ ਸੀ ਉਥੇ ਹੀ ਆਰਥਿਕ ਤੌਰ ‘ਤੇ ਵੀ ਮਜ਼ਬੂਤ ਨਾ ਹੋਣ ਕਰਕੇ ਪੈਸੇ ਦੀ ਕਮੀ ਕਰਕੇ ਇਲਾਜ ਕਰਾਉਣਾ ਹੋਰ ਵੀ ਔਖਾ ਹੁੰਦਾ ਜਾ ਰਿਹਾ ਸੀ ਪਰ ਇਸ ਦੌਰਾਨ ਜਦੋਂ ਉਹ ਡਾਕਟਰ ਦੇਵਨ ਮਿੱਤਲ ਕੋਲ ਆਏ ਤਾਂ ਡਾਕਟਰ ਦੇਵਨ ਮਿੱਤਲ ਨੇ ਬਿਨਾਂ ਕਿਸੇ ਲਾਲਚ ਦੇ ਇਕ ਸਮਾਜ ਸੇਵਕ ਦੇ ਤੌਰ ‘ਤੇ ਇਸ ਵਿਅਕਤੀ ਦਾ ਇਲਾਜ ਸ਼ੁਰੂ ਕੀਤਾ ਅਤੇ ਡੇਢ ਗ੍ਰਾਮ ਖੂਨ ਤੋਂ ਇਸ ਵਿਅਕਤੀ ਦਾ ਇਲਾਜ ਕਰਨ ਦੇ ਨਾਲ ਸੱਤ ਗ੍ਰਾਮ ਹੋ ਗਿਆ ਜਿਸ ਨਾਲ ਉਸ ਵਿਅਕਤੀ ਦੀ ਜ਼ਿੰਦਗੀ ਖਤਰੇ ਤੋਂ ਬਾਹਰ ਹੋ ਗਈ।

ਸਾਡੇ ਹਸਪਤਾਲ ਦਾ ਮੁੱਖ ਮਕਸਦ ਸਭ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ ਹੈ: ਡਾ. ਦੇਵਨ ਮਿੱਤਲ ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰ ਦੇਵਨ ਮਿੱਤਲ ਨੇ ਕਿਹਾ ਕਿ ਜਦੋਂ ਇਹ ਮਰੀਜ਼ ਮੇਰੇ ਕੋਲ ਲਿਆਂਦਾ ਗਿਆ ਸੀ ਤਾਂ ਇਸ ਦੀ ਹਾਲਤ ਕਾਫ਼ੀ ਨਾਜ਼ੁਕ ਸਥਿਤੀ ਵਿੱਚ ਸੀ ਜਿਸ ਨੂੰ ਦੇਖ ਕੇ ਇਹ ਕਹਿਣਾ ਸੰਭਵ ਨਹੀਂ ਸੀ ਕਿ ਇਹ ਇਹਨਾਂ ਦੀ ਜਾਨ ਬਚ ਜਾਵੇਗੀ ਪਰ ਉੱਥੇ ਹੀ ਇਸ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਮੈਨੂੰ ਦੱਸਿਆ ਕਿ ਉਹ ਕਿਸੇ ਦੂਰ ਦੁਰਾਡੇ ਹਸਪਤਾਲ ਵਿੱਚ ਜਾ ਕੇ ਇਲਾਜ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਕੋਲ ਖਰਚ ਕਰਨ ਲਈ ਇਹ ਏਨਾ ਪੈਸਾ ਵੀ ਨਹੀਂ ਹੈ ਜਿਸ ਦੇ ਚਲਦਿਆਂ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਚਿੰਤਾ ਨਹੀਂ ਕਰਨੀ ਸਾਡੇ ਹਸਪਤਾਲ ਦਾ ਮੁੱਖ ਮਕਸਦ ਸਭ ਤੋਂ ਪਹਿਲਾਂ ਮਰੀਜ਼ ਦੀ ਜਾਨ ਬਚਾਉਣਾ ਹੈ ਜਿਸ ਦੇ ਚਲਦਿਆਂ ਅਸੀਂ ਇਸ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਅਤੇ ਸਾਨੂੰ ਇਸ ਮਰੀਜ਼ ਦਾ ਇਲਾਜ ਕਰਨ ਵਿੱਚ ਸਫਲਤਾ ਹਾਸਲ ਹੋਈ ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਪਹਿਲ ਦਿੰਦੇ ਹਾਂ ਕਿ ਮਨੁੱਖਤਾ ਨੂੰ ਬਚਾਉਣਾ ਹਰੇਕ ਵਿਅਕਤੀ ਦਾ ਮੁੱਢਲਾ ਫਰਜ਼ ਹੈ।ਡਾ. ਦੇਵਨ ਮਿੱਤਲ ਸਦਕਾ ਅੱਜ ਮੇਰਾ ਭਰਾ ਇਸ ਦੁਨੀਆਂ ਵਿੱਚ ਮੌਜ਼ੂਦ ਹੈ:  ਜਰਨੈਲ ਸਿੰਘ   ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰੀਜ਼ ਦੇ ਭਰਾ ਜਰਨੈਲ ਸਿੰਘ ਨੇ ਕਿਹਾ ਕਿ ਅਸੀਂ ਗਰੀਬ ਪਰਿਵਾਰ ਵਿੱਚੋਂ ਹਾਂ ਮੇਰਾ ਭਰਾ ਬੀਰਬਲ ਸਿੰਘ ਵਧੇਰੇ ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਉਸ ਦਾ ਖੂਨ ਸਿਰਫ ਡੇਢ ਗ੍ਰਾਮ ਰਹਿ ਗਿਆ ਸੀ ਅਸੀਂ ਕਈ ਹਸਪਤਾਲਾਂ ਵਿੱਚ ਲੈ ਕੇ ਗਏ ਜਿੱਥੇ ਉਹਨਾਂ ਨੂੰ ਦਾਖਲ ਕਰਨ ਤੋਂ ਵੀ ਜਵਾਬ ਮਿਲਦਾ ਰਿਹਾ ਜਿਸ ਕਰਕੇ ਸਾਡੇ ਲਈ ਇਸ ਬੜਾ ਚਿੰਤਾਜਨਕ ਸਮਾਂ ਸੀ ਉਹਨਾਂ ਕਿਹਾ ਕਿ ਸਾਡੀ ਆਰਥਿਕ ਤੌਰ ਤੇ ਏਨੀ ਪਹੁੰਚ ਵੀ ਨਹੀਂ ਸੀ ਕਿ ਅਸੀਂ ਕਿਤੇ ਦੂਰ ਦੁਰਾਡੇ ਜਾ ਕੇ ਵੱਡੇ ਹਸਪਤਾਲ ਵਿੱਚ ਇਲਾਜ ਕਰ ਸਕਦੇ ਇਨੇ ਨੂੰ ਫਿਰ ਅਸੀਂ ਇੱਥੇ ਦੇਵਨ ਮਲਟੀ ਸਪੈਸ਼ਲਿਟੀ ਐਂਡ ਕ੍ਰਿਟੀਕਲ ਕੇਅਰ ਸੈਂਟਰ ਵਿੱਚ ਆ ਕੇ ਡਾਕਟਰ ਦੇਵਨ ਮਿੱਤਲ ਨਾਲ ਗੱਲ ਕੀਤੀ ਜਿੱਥੇ ਡਾਕਟਰ ਦੇਵਨ ਮਿੱਤਲ ਨੇ ਨਾਮਾਤਰ ਪੈਸੇ ਲੈ ਕੇ ਮਰੀਜ਼ ਨੂੰ ਖੂਨ ਵੀ ਚੜਾਇਆ ਤੇ ਦਵਾਈਆਂ ਵੀ ਦਿੱਤੀਆਂ ਜਿਸ ਨਾਲ ਸਾਡੇ ਮਰੀਜ਼ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਣਾ ਸ਼ੁਰੂ ਹੋਇਆ ਅਸੀਂ ਡਾਕਟਰ ਦੇਵਨ ਮਿੱਤਲ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਡਾਕਟਰ ਦੇਵਨ ਮਿੱਤਲ ਸਾਡੇ ਲਈ ਇੱਕ ਰੱਬ ਦਾ ਰੂਪ ਬਣ ਕੇ ਆਏ ਹਨ। ਡਾਕਟਰ ਦੇਵਨ ਮਿੱਤਲ ਸਦਕਾ ਅੱਜ ਮੇਰਾ ਭਰਾ ਇਸ ਦੁਨੀਆਂ ਦੇ ਵਿੱਚ ਮੌਜ਼ੂਦ ਹੈ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *