ਲਿਖਤੀ ਹੁਕਮ ਜਾਰੀ ਹੋਣ ਤੱਕ ਸਮੂਹਕ ਛੁੱਟੀ ਦਾ ਸੰਘਰਸ਼ ਜਾਰੀ ਰੱਖਣ ਦੀ ਮੰਗ

Spread the love
2 6 ਜੁਲਾਈ 2026 | ਬਲਵੰਤ ਸਿੰਘ ਸਿੱਧੂ (ਬਰਨਾਲਾ)=ਬਰਨਾਲਾ: ਜੁਆਇੰਟ ਫੋਰਮ/ਸਾਂਝਾ ਮੁਲਾਜ਼ਮ ਮੰਚ ਦੀ 26 ਜੁਲਾਈ ਨੂੰ ਮਾਨਯੋਗ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ, ਸੀ.ਐੱਮ.ਡੀ. ਅਤੇ ਸਮੁੱਚੀ ਉੱਚ ਮੈਨੇਜਮੈਂਟ ਨਾਲ ਹੋਈ ਅਹਿਮ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਵਿੱਚ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਨਵੀਂ ਆਸ ਜਾਗੀ ਹੈ। ਮੀਟਿੰਗ ਦੌਰਾਨ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਆਮ ਮੁਲਾਜ਼ਮਾਂ ਵੱਲੋਂ ਲੀਡਰਸ਼ਿਪ ਨੂੰ ਅਪੀਲ ਕੀਤੀ ਗਈ ਹੈ ਕਿ ਸਿਰਫ਼ ਜ਼ਬਾਨੀ ਭਰੋਸੇ ’ਤੇ ਸੰਘਰਸ਼ ਵਾਪਸ ਲੈਣ ਦੀ ਕਾਹਲੀ ਨਾ ਕੀਤੀ ਜਾਵੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ ਤਜ਼ਰਬਿਆਂ ਦੌਰਾਨ ਕਈ ਵਾਰ ਮੀਟਿੰਗਾਂ ਵਿੱਚ ਭਰੋਸੇ ਦਿੱਤੇ ਗਏ, ਪਰ ਜਦੋਂ ਤੱਕ ਲਿਖਤੀ ਹੁਕਮ ਜਾਂ ਸਰਕੁਲਰ ਜਾਰੀ ਨਹੀਂ ਹੁੰਦਾ, ਉਦੋਂ ਤੱਕ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾ ਸਕਦੀਆਂ।ਮੁਲਾਜ਼ਮਾਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਉਹ ਲਗਾਤਾਰ ਛੇ ਦਿਨਾਂ ਦੀ ਸਮੂਹਕ ਛੁੱਟੀ ਭਰ ਕੇ ਆਰਥਿਕ ਅਤੇ ਮਾਨਸਿਕ ਤੌਰ ’ਤੇ ਵੱਡਾ ਤਿਆਗ ਕਰ ਚੁੱਕੇ ਹਨ। ਇਸ ਲਈ ਬਿਨਾਂ ਲਿਖਤੀ ਹੁਕਮਾਂ ਦੇ ਸਮੂਹਕ ਛੁੱਟੀ ਰੱਦ ਕਰਨ ਨਾਲ ਮੈਦਾਨ ਵਿੱਚ ਸੰਘਰਸ਼ ਕਰ ਰਹੇ ਮੁਲਾਜ਼ਮਾਂ ਵਿੱਚ ਰੋਸ ਅਤੇ ਨਿਰਾਸ਼ਾ ਪੈਦਾ ਹੋ ਸਕਦੀ ਹੈ।ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਹੱਕਾਂ ਦੀ ਲੜਾਈ ਸਾਰੀਆਂ ਜਥੇਬੰਦੀਆਂ ਅਤੇ ਸਮੁੱਚੇ ਮੁਲਾਜ਼ਮ ਵਰਗ ਦੀ ਸਾਂਝੀ ਲੜਾਈ ਹੈ। ਇਸ ਲਈ ਲੀਡਰਸ਼ਿਪ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦਿਆਂ ਨਿਰਪੱਖ ਅਤੇ ਠੋਸ ਫੈਸਲੇ ਲੈਣੇ ਚਾਹੀਦੇ ਹਨ।ਮੁਲਾਜ਼ਮਾਂ ਦੀ ਮੰਗ ਹੈ ਕਿ ਜਦੋਂ ਤੱਕ ਸਰਕਾਰ ਜਾਂ ਮੈਨੇਜਮੈਂਟ ਵੱਲੋਂ ਮੰਗਾਂ ਸਬੰਧੀ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਮੂਹਕ ਛੁੱਟੀ ਅਤੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੇ ਛੇ ਦਿਨਾਂ ਦੇ ਤਿਆਗ ਦਾ ਪੂਰਾ ਨਤੀਜਾ ਲਿਖਤੀ ਰੂਪ ਵਿੱਚ ਪ੍ਰਾਪਤ ਕਰਨ ਤੋਂ ਬਾਅਦ ਹੀ ਸੰਘਰਸ਼ ਸਬੰਧੀ ਅਗਲਾ ਫੈਸਲਾ ਲਿਆ ਜਾਣਾ ਚਾਹੀਦਾ ਹੈ।ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਲਿਖਤੀ ਹੁਕਮਾਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਮੁਲਾਜ਼ਮ ਏਕਤਾ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਰਹੇਗਾ
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *