ਵਿਧਾਇਕ ਪਠਾਣਮਾਜਰਾ ਦੀ ਧਰਮਪਤਨੀ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਭੁਨਰਹੇੜੀ ਸਕੂਲ ਚ ਲੱਖਾਂ ਰੁਪਏ ਦੀ ਗਰਾਂਟਾਂ ਦੇ ਵਿਕਾਸ ਕਾਰਜ ਲੋਕ ਅਰਪਿਤ

Spread the love
ਸਨੌਰ 18 ਅਪ੍ਰੈਲ (ਸਤਿੰਦਰ ਸ਼ਰਮਾ) ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਰਾਹੀਂ ਹੋਈ। ਸਕੂਲ ਮੁਖੀ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਭੁਨਰਹੇੜੀ ਵਿਖੇ ਲੱਖਾਂ ਰੁਪਏ ਦੀ ਗਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਨੂੰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਧਰਮਪਤਨੀ ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ  ਨੇ ਲੋਕ ਅਰਪਿਤ ਕੀਤਾ। ਇਸ ਉਦੇਸ਼ ਹੇਠ ਕਰਵਾਏ ਗਏ ਉਦਘਾਟਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵੱਲੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਖੇਤਰ ਵਿੱਚ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ’ਚ ਸਕੂਲਾਂ ਦੀ ਕਾਇਆ ਕਲਪ ਕੀਤੀ ਹੈ। ਉਨਾਂ ਕਿਹਾ ਕਿ ਵਿਧਾਇਕ ਪਠਾਣਮਾਜਰਾ ਦੇ ਉੱਦਮ ਸਦਕਾ ਹਲਕਾ ਸਨੌਰ ਦੇ 80 ਪ੍ਰਤੀਸ਼ਤ ਸਕੂਲ ਏਸੀ ਹੋ ਚੁਕੇ ਹਨ ਜੋ ਕੇ ਹਲਕੇ ਲਈ ਬੜੀ ਮਾਣ ਵਾਲੀ ਗੱਲ ਹੈ ਕੇ ਅਸੀਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਹੀ ਪ੍ਰਦਾਨ ਕਰਨ ਵਿਚ ਸਫ਼ਲ ਹੋਏ  ਹਾਂ।  ਇਸ ਮੌਕੇ ਬੀਬੀ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਬਹੁਤ ਉਪਰਾਲੇ ਕਰ ਰਹੀ ਹੈ ਤਾਂ ਜੋ ਹਰੇਕ ਹਰ ਬੱਚੇ ਨੂੰ ਗੁਣਵੱਤਾ ਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਵਾਲਾ ਬਰਾਬਰ ਮਾਹੌਲ ਮਿਲ ਸਕੇ।

ਇਸ ਸਮਾਰੋਹ ਮੌਕੇ  ਪ੍ਰਿੰਸੀਪਲ ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਕੁਲਸ਼ਨ ਸੈਣੀ, ਸੰਮਤੀ ਦੇ ਵਾਈਸ

ਚੇਅਰਮੈਨ ਗੁਰਮੀਤ ਸਿੰਘ, ਗੁਰਪ੍ਰੀਤ ਗੁਰੀ ਪੀ ਏ ਵਿਧਾਇਕ ਪਠਾਣਮਾਜਰਾ, ਬਲਾਕ ਪ੍ਰਧਾਨ ਜਸਪਾਲ ਸਿੰਘ ਪੱਪੂ ਬਾਬਾ, ਬੀ ਪੀ ਓ ਬਲਜੀਤ ਕੌਰ, ਨੋਡਲ ਅਫ਼ਸਰ ਲਵਲੀ , ਰਾਜਨ ਜੱਗੀ, ਮੁਨੀਸ਼ ਕੁਮਾਰ ਲੈਕਚਰਾਰ, ਨੀਰੂ ਸ਼ਰਮਾ,  ਮੋਹਿਤ ਸ਼ਰਮਾ, ਨਰਿੰਦਰ ਕੁਮਾਰ, ਵਕੀਲ ਸਰਪੰਚ ਸਮੂਹ ਮੈਂਬਰ ਪੰਚਾਇਤ , ਪਤਵੰਤੇ ਸੱਜਣ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ,   ਸਕੂਲ ਵਿਦਿਆਰਥੀਆਂ ਸਮੇਤ  ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *