ਵਿਵੇਕ ਆਸ਼ਰਮ ਜਲਾਲ ਵਿਖੇ ਰਾਮ ਨੌਮੀ ਪੁਰਬ ਮਨਾਇਆ ਗਿਆ 

Spread the love
ਭਗਤਾ ਭਾਈਕਾ  8 ਅਪ੍ਰੈਲ( ਅਵਤਾਰ ਸਿੰਘ ਮੱਲਾ)   ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੁਆਮੀ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀ ਮਾਨ  ਬਾਬਾ ਗੰਗਾ ਰਾਮ ਜੀ ਦੇ ਯਤਨਾਂ ਸਦਕਾ ਵਿਵੇਕ ਆਸ਼ਰਮ ਜਲਾਲ (ਬਠਿੰਡਾ) ਜੋ ਕਿ ਗੁਰੂਸਰ ਬਸ ਸਟੈਡ ਉੱਪਰ ਸਥਿਤ ਹੈ ਵਿਖੇ ਰਾਮ ਨੌਮੀ ਦਾ ਪਾਵਨ ਪੁਰਬ ਬੜਾ ਹੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇਂ ਪਹੁੰਚ ਕੇ ਸੰਤ ਕਰਨੈਲ ਦਾਸ ਜੀ ਦੇ ਸਥਾਨ ਨੂੰ ਨਮਣ ਕੀਤਾ,  ਇਸ ਦੌਰਾਨ ਸੁਆਮੀ ਬ੍ਰਹਮ ਮੁਨੀ ਜੀ ਨੇ ਸੰਗਤਾ ਨੂੰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਵਿਸਥਾਰ ਪੁਰਵਕ ਦੱਸਿਆ ਅਤੇ ਰਾਮ ਨਾਮ ਦੀ ਸੋਭਾ ਕੀਤੀ ਨਾਲ ਹੀ ਸੰਤ ਅਨੰਤਾ ਨੰਦ ਜੀ ਅਚਾਰੀਆ ਵੱਲੌਂ ਵੀ ਸ੍ਰੀ ਰਾਮ ਜੀ ਦੇ ਜੀਵਨ ਉੱਪਰ ਵਿਸ਼ੇਸ਼ ਚਾਨਣਾ ਪਾਇਆ ਗਿਆ ਅਤੇ ਬਾਬਾ ਗੰਗਾ ਰਾਮ ਜੀ ਵੱਲੌਂ ਸਮੁੱਚੀਆਂ ਪਹੁੰਚੀਆਂ ਸੰਗਤਾ ਨੂੰ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ।ਇਸ ਦੌਰਾਨ ਬਾਬਾ ਲਾਲ ਦਾਸ ਜੀ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਹਾਲ ਦਾਸ, ਹਾਕਮ ਦਾਸ ਦੋਦਾ , ਨਾਥ ਜੀ ਪੱਤੋਂ , ਮੰਦਰ ਦਾਸ ਚੋਂਕ ਗਾਂਧਾ ਸਿੰਘ , ਸੰਤ ਰੋਟੀ ਰਾਮ ਗਾਗਾ ਲਹਿਰਾ ,ਮੇਵਾ ਦਾਸ ਰਾਜਸਥਾਨ , ਸਾਧੂ ਰਾਮ ਖਾਈ , ਸੁਖਦੇਵ ਮੁਨੀ ਕਲਿਆਣ , ਭਜਨ ਦਾਸ ਧੂਰਕੋਟ , ਪਰਮਾਨੰਦ ਬਠਿੰਡਾ , ਕਰਤਾਰ ਦਾਸ ਚੰਦ ਬਾਜਾ , ਕਿਰਪਾਲ ਦਾਸ ਜੈਤੋਂ, ਰਹਿਮਤ ਦਾਸ ਗੰਗਾ , ਨਰਾਇਣ ਦਾਸ ਮੌੜ ਮੰਡੀ , ਅਨੰਤਾ ਨੰਦ ਜੀ ਅਚਾਰੀਆ ਮੋਹਨਪੁਰਾ , ਰਿਸ਼ੀ ਰਾਮ ਜੀ ਜੈਤੋ , ਮੋਹਨਦਾਸ ਜੀ
ਬਰਗਾੜੀ , ਸਰਬਾਨੰਦ ਜੀ ਹਰਿਦੁਆਰ , ਕਲਿਆਣਦਾਸ ਜੀ ਗਿੱਦੜਬਹਾ ,ਬਾਬਾ ਸੇਵਕ ਸਿੰਘ ਜੀ ਮਾਣੂਕੇ ,ਬਾਬਾ ਨੇਕ ਸਿੰਘ ਜੀ ਪੋਨੇ ਵਾਲੇ ,ਬਲਬਹਾਦੁਰ ਦਸਸ ਜੀ ਵਣ ਵਾਲਾ ਬਸੰਤ ਦਾਸ ਜੀ ਬੇਗਾ ਲਹਿਰਾ , ਸਿਕੰਦਰ ਦਾਸ ਜੀ ਲੰਗਿਆਣਾ , ਦਾਰਾ ਸਿੰਘ ਜੀ ਗਿੱਲ ਪੱਤੀ , ਕੁਲਬੀਰ ਦਾਸ ਜੀ ਦੋਦਾ , ਮੱਖਣ ਦਾਸ ਮੀਨੀਆ ਆਦਿ ਹਾਜਰ ਸਨ।ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *