ਸਕੈੰਡਰੀ ਵਿਭਾਗ ਵਿੱਚ ਤਰੱਕੀ ਹੋਣ’ਤੇ ਬਲਾਕ ਸਿੱਖਿਆ ਅਫ਼ਸਰ ਬਰਾੜ ਨੂੰ ਵਿਦਾਇਗੀ ਪਾਰਟੀ ਦਿੱਤੀ

Spread the love
 ਸ੍ਰੀ ਮੁਕਤਸਰ ਸਾਹਿਬ, 27 ਜੂਨ ( ਮਨਪ੍ਰੀਤ ਮੋਨੂੰ ) ਬਲਾਕ ਮੁਕਤਸਰ 2 ਨੂੰ ਸਦਾ ਅੱਵਲ ਰੱਖਣ ਵਾਲੇ, ਅਨੁਸਾਸ਼ਨ ਪਸੰਦ ਮਿਹਨਤੀ ਸਟੇਟ ਐਵਾਰਡੀ ਬਲਾਕ ਸਿੱਖਿਆ ਅਫ਼ਸਰ ਮੁਕਤਸਰ 2 ਰਾਜਵਿੰਦਰ ਸਿੰਘ ਬਰਾੜ ਸੁਖਨਾ ਦੀ ਐਲੀਮੈੰਟਰੀ ਤੋਂ ਸਕੈੰਡਰੀ ਵਿਭਾਗ ਵਿੱਚ ਤਰੱਕੀ ਹੋਣ’ਤੇ ਬਲਾਕ ਮੁਕਤਸਰ ਦੋ ਦੇ ਸੀ ਐਚ ਟੀ, ਐਚ ਟੀ ਤੇ ਅਧਿਆਪਕਾਂ ਵੱਲੋਂ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਸ਼ਾਨਦਾਰ ਪਾਰਟੀ ਦਿੱਤੀ। ਬਲਾਕ ਸਿੱਖਿਆ ਅਫ਼ਸਰ ਮੁਕਤਸਰ ਇੱਕ ਜਗਦੀਪ ਸਿੰਘ ਜਿੰਨਾਂ ਕੋਲ ਹੁਣ ਮੁਕਤਸਰ ਦੋ ਦਾ ਵੀ ਚਾਰਜ ਹੈ ਨੇ ਕਿਹਾ ਕਿ ਰਾਜਵਿੰਦਰ ਬਰਾੜ ਸਾਡੇ ਲਈ ਚਾਨਣ ਮੁਨਾਰਾ ਸਨ ਤੇ ਮੁਕਤਸਰ ਜਿਲੇ ਨੂੰ ਸਦਾ ਉਨਾਂ ਦੀ ਘਾਟ ਰੜਕੇਗੀ। ਜਿਲਾ ਕੁਆਰਡੀਨੇਟਰ ਕਮਲਪ੍ਰੀਤ ਸਿੰਘ ਕਲੇਰ,ਨਵਦੀਪ ਸਿੰਘ ਸੁੱਖੀ, ਜੁਪਿੰਦਰ ਸਿੰਘ, ਗੈਰੀ ਗਿੱਲ, ਸੀਮਾ ਖੇੜਾ, ਮਹਿੰਦਰ ਕੌਰ, ਵੀਰਪਾਲ ਕੌਰ, ਰਮਨ ਕੁਮਾਰ, ਅਰਸ਼ਦੀਪ ਭੁੱਲਰ, ਪਰਵਿੰਦਰ ਸਿੰਘ, ਰਾਜਵੀਰ ਕੌਰ ਬਰਾੜ, ਸੁਖਵਿੰਦਰ ਸਿੰਘ, ਰਮਨ ਗਿੱਲ ਬਰਕੰਦੀ, ਬੀ ਐਮ ਟੀ ਬਰਾੜ, ਸ਼ੁਭਮ ਸਮੇਤ ਸਾਰੇ ਸੀ ਐਚ ਟੀ, ਐਚ ਟੀ ਤੇ ਅਧਿਆਪਕ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਮੌਕੇ ਅਧਿਆਪਕਾਂ ਵੱਲੋਂ ਰਾਜਵਿੰਦਰ ਬਰਾੜ ਤੇ ਉਨਾਂ ਦੀ ਧਰਮ ਪਤਨੀ ਨੂੰ ਯਾਦਗਾਰੀ ਤੋਹਫ਼ੇ ਦਿੱਤੇ ਗਏ।
  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *