ਸਤਲੁਜ ਪੁਲ ਬੰਦ ਹੋਣ ਤੋਂ ਨਾਰਾਜ਼ ਲੋਕ, 10 ਦਿਨਾਂ ‘ਚ ਮੁਰੰਮਤ ਨਾ ਹੋਈ ਤਾਂ ਵੱਡਾ ਸੰਘਰਸ਼ ਕਰਾਂਗੇ   ਕਿਸਾਨ, ਟਰੱਕ ਆਪ੍ਰੇਟਰ, ਦੁਕਾਨਦਾਰ ਇਕੱਠੇ, ਡੀ.ਸੀ. ਨੂੰ ਸੌਂਪਣਗੇ ਮੰਗ-ਪੱਤਰ 

Spread the love
ਮਾਛੀਵਾੜਾ ਸਾਹਿਬ, 4 ਅਗਸਤ (ਸੁੱਚਾ ਬੰਗੜ) – ਮਾਲਵੇ ਅਤੇ ਦੋਆਬੇ ਨੂੰ ਜੋੜਨ ਵਾਲੇ ਸਤਲੁਜ ਦਰਿਆ ‘ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਨੂੰ ਪ੍ਰਸ਼ਾਸਨ ਵੱਲੋਂ ਭਾਰੀ ਵਾਹਨਾਂ ਲਈ ਬੰਦ ਕਰਨ ਤੋਂ ਬਾਅਦ ਇਲਾਕੇ ‘ਚ ਰੋਸ ਵਧਣ ਲੱਗ ਪਿਆ ਹੈ। ਪੁਲ ਦੀ ਇੱਕ ਸਲੈਬ ਧੱਸਣ ਕਾਰਨ ਲਗਾਏ ਗਏ ਗਾਰਡਰਾਂ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ਦਾ ਕੰਮਕਾਜ ਠੱਪ ਹੋ ਕੇ ਰਹਿ ਗਿਆ ਹੈ।ਅੱਜ ਭਾਰਤੀ ਕਿਸਾਨ ਯੂਨੀਅਨਾਂ, ਟਰੱਕ ਯੂਨੀਅਨ, ਖੰਨਾ-ਨਵਾਂਸ਼ਹਿਰ ਮਾਰਗ ਦੇ ਢਾਬਾ ਮਾਲਕਾਂ ਅਤੇ ਦੁਕਾਨਦਾਰਾਂ ਦੀ ਇੱਕ ਸਾਂਝੀ ਮੀਟਿੰਗ ਹੋਈ। ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਪ੍ਰਸ਼ਾਸਨ ਨੂੰ ਤੁਰੰਤ ਪੁਲ ਦੀ ਮੁਰੰਮਤ ਲਈ 10 ਦਿਨਾਂ ਦਾ ਸਮਾਂ ਦਿੱਤਾ ਜਾਵੇ। ਜੇਕਰ ਇਸ ਸਮੇਂ ਦੌਰਾਨ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਪੁਲ ਸਾਲ 2006 ‘ਚ ਬਣਿਆ ਸੀ। ਪਿਛਲੇ 20 ਸਾਲਾਂ ‘ਚ ਇਸਦੀ ਸਲੈਬ ਘੱਟੋ-ਘੱਟ 7 ਵਾਰ ਧੱਸ ਚੁੱਕੀ ਹੈ ਅਤੇ ਪਹਿਲਾਂ ਮੁਰੰਮਤ ਕੁਝ ਮਹੀਨਿਆਂ ‘ਚ ਹੀ ਹੋ ਜਾਂਦੀ ਸੀ। ਪਰ ਇਸ ਵਾਰ ਪੌਣੇ 2 ਸਾਲ* ਹੋ ਗਏ ਹਨ। ਲੋਕ ਨਿਰਮਾਣ ਵਿਭਾਗ ਨੇ ਮੁਰੰਮਤ ਕਰਨ ਦੀ ਬਜਾਏ ਸਿਰਫ ਗਾਰਡਰ ਲਗਾ ਕੇ ਛੋਟੇ ਵਾਹਨਾਂ ਦੀ ਆਵਾਜਾਈ ਹੀ ਚਾਲੂ ਰੱਖੀ ਹੈ।ਉਹਨਾਂ ਨੇ ਕਿਹਾ ਕਿ ਪੁਲ ‘ਤੇ ਗਾਰਡਰ ਲੱਗਣ ਕਾਰਨ ਟਰੈਕਟਰ-ਟਰਾਲੀਆਂ, ਕੰਬਾਈਨਾਂ ਅਤੇ ਗੰਨੇ ਨਾਲ ਭਰੇ ਵਾਹਨ ਪਾਰ ਨਹੀਂ ਹੋ ਪਾ ਰਹੇ। ਦਰਿਆ ਦੇ ਦੋਵੇਂ ਪਾਸੇ ਖੇਤੀ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਮੁਸ਼ਕਿਲ ਆ ਰਹੀ ਹੈ। ਟਰਾਂਸਪੋਰਟਰਾਂ ਮੁਤਾਬਕ ਹੁਣ ਹਰ ਟਰੱਕ ਨੂੰ ਰੋਪੜ-ਲੁਧਿਆਣਾ ਰਾਹੀਂ ਲੰਘਣਾ ਪੈ ਰਿਹਾ ਹੈ। ਇਸ ਨਾਲ ਪ੍ਰਤੀ ਟਰੱਕ 3000 ਤੋਂ 3500 ਰੁਪਏ ਵਾਧੂ ਡੀਜ਼ਲ ਦਾ ਖਰਚਾ ਆ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਖੰਨਾ-ਨਵਾਂਸ਼ਹਿਰ ਰੋਡ ‘ਤੇ ਆਵਾਜਾਈ ਘਟਣ ਕਾਰਨ ਢਾਬਿਆਂ ਅਤੇ ਦੁਕਾਨਾਂ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ। ਬੱਸਾਂ ਨਾ ਚੱਲਣ ਕਾਰਨ ਮੁਸਾਫਰਾਂ ਨੂੰ ਮੀਂਹ-ਧੁੱਪ ‘ਚ ਪੈਦਲ ਹੀ ਪੁਲ ਪਾਰ ਕਰਨਾ ਪੈ ਰਿਹਾ ਹੈ।ਮੀਟਿੰਗ ‘ਚ ਇਹ ਵੀ ਫੈਸਲਾ ਹੋਇਆ ਕਿ ਪਹਿਲਾਂ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਜਾਵੇਗਾ। ਜੇਕਰ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਤਾਂ ਕਿਸਾਨ, ਦੁਕਾਨਦਾਰ, ਟਰਾਂਸਪੋਰਟਰ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਂਦੋਲਨ ਕਰਨਗੇ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *