ਅੰਮ੍ਰਿਤਸਰ 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )ਮਾਰਕੀਟ ਕਮੇਟੀ ਅੰਮ੍ਰਿਤਸਰ ਵੱਲੋਂ ਸਬਜ਼ੀ ਮੰਡੀ ਵੱਲਾ ਦੇ ਵਿੱਚ ਸਬਜੀ ਤੇ ਫਲ ਫਰੂਟ ਲੈ ਕੇ ਆਉਣ ਤੇ ਖਰੀਦ ਕੇ ਜਾਣ ਵਾਲੇ ਵਹੀਕਲ ਡਰਾਈਵਰਾਂ ਕੋਲੋਂ ਵੱਧ ਪਰਚੀ ਵਸੂਲਨ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਜਿਸ ਦੀਆਂ ਖਬਰਾਂ ਅਖਬਾਰਾਂ ਤੇ ਹੋਰ ਟੀਵੀ ਚੈਨਲ ਤੇ ਵੀ ਲਗਾਈਆਂ ਜਾ ਰਹੀਆਂ ਹਨ। ਪਰ ਮੰਡੀ ਦੇ ਵਿੱਚ ਜਾ ਕੇ ਪੱਤਰਕਾਰਾਂ ਵੱਲੋਂ ਵੇਖਿਆ ਗਿਆ ਕਿ ਅਨੇਕਾਂ ਟਰੱਕ ਤੇ ਹੋਰ ਵਹੀਕਲ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਕੋਲੋਂ ਮਾਰਕੀਟ ਕਮੇਟੀਆਂ ਦੀਆਂ ਹਦਾਇਤਾਂ ਅਨੁਸਾਰ ਲਿਖੇ ਗਏ ਰੇਟਾਂ ਅਨੁਸਾਰ ਹੀ ਪਰਚੀ ਵਸੂਲੀ ਜਾਂਦੀ ਹੈ ਉਹ ਵੱਧ ਪਰਚੀ ਨਾ ਤਾ ਦਿੰਦੇ ਹਨ ਤੇ ਨਾ ਹੀ ਠੇਕੇਦਾਰ ਉਹਨਾਂ ਕੋਲੋਂ ਲੈਂਦੇ ਹਨ। ਪੱਤਰਕਾਰਾਂ ਵੱਲੋ ਸਬਜ਼ੀ ਮੰਡੀ ਦੇ ਵਿੱਚ ਆਉਣ ਵਾਲੇ ਟਰੱਕ ਤੇ ਹੋਰ ਵਹੀਕਲਾ ਵਾਲੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਜਿਨਾਂ ਦੇ ਵਿੱਚੋਂ ਜਿਆਦਾਤਰ ਲੋਕਾਂ ਨੇ ਕਿਹਾ ਕਿ ਉਹਨਾਂ ਕੋਲੋਂ ਉਹ ਹੀ ਪਰਚੀ ਲਈ ਜਾਂਦੀ ਹੈ ਜੋ ਇੱਥੇ ਇਹਨਾਂ ਵੱਲੋਂ ਮਾਰਕੀਟ ਕਮੇਟੀ ਦੇ ਹੁਕਮਾਂ ਅਨੁਸਾਰ ਲਿਖਤੀ ਰੂਪ ਵਿੱਚ ਲਿਖ ਕੇ ਲਗਾਇਆ ਹੈ। ਠੇਕੇਦਾਰ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਕੁਝ ਟਰੱਕ ਡਰਾਈਵਰ ਬਣਦੀ ਫੀਸ ਦੇਣ ਦੀ ਬਜਾਏ ਲੜਾਈ ਝਗੜਾ ਕਰਦੇ ਹਨ। ਗਾਲੀ ਗਲੋਚ ਵੀ ਕਰਦੇ ਹਨ ਤੇ ਕਈ ਵਾਰ ਆਪਣੇ ਵਹੀਕਲ ਭਜਾ ਕੇ ਵੀ ਲੈ ਜਾਂਦੇ ਹਨ, ਫਿਰ ਵੀ ਉਹ ਉਹਨਾਂ ਨੂੰ ਸਮਝਉਂਦੇ ਵੀ ਹਨ ਕਿ ਉਹ ਆਪਣਾ ਕਾਰੋਬਾਰ ਆਰਾਮ ਨਾਲ ਕਰਨ ਤੇ ਜੋ ਮਾਰਕੀਟ ਕਮੇਟੀ ਦੀਆਂ ਹਦਾਇਤਾਂ ਹਨ ਉਸ ਅਨੁਸਾਰ ਹੀ ਉਹ ਪਰਚੀ ਫੀਸ ਅਦਾ ਕਰਨ ਤੇ ਉਹ ਕਿਸੇ ਵੀ ਟਰੱਕ ਡਰਾਈਵਰ ਕੋਲੋਂ ਵੱਧ ਫੀਸ ਨਹੀਂ ਵਸੂਲਦੇ ਹਨ। ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਕਈ ਬੈਟਰੀ ਵਾਲੇ ਤੇ ਹੋਰ ਵਹੀਕਲ ਵਾਲੇ ਢੋਆ ਢੁਆਈ ਨੂੰ ਲੈ ਕੇ ਅਨੇਕਾਂ ਚੱਕਰ ਲਗਾਉਂਦੇ ਹਨ। ਜਿਸ ਹਿਸਾਬ ਨਾਲ ਹਰ ਚੱਕਰ ਤੇ ਉਹਨਾਂ ਕੋਲੋਂ ਪਰਚੀ ਵਸੂਲਣਾ ਬਣਦਾ ਹੈ। ਪਰ ਫਿਰ ਵੀ ਉਹ ਡੀਐਮਆਈ ਕਾਨੂੰਨ ਅਨੁਸਾਰ ਉਨਾਂ ਲੋਕਾਂ ਨੂੰ ਪਾਸ ਬਣਾ ਕੇ ਦੇ ਦਿੰਦੇ ਹਨ ਜਾਂ ਫਿਰ ਡਬਲ ਪਰਚੀ ਲੈ ਲੈਂਦੇ ਹਨ ਜਿਸ ਨਾਲ ਉਹਨਾਂ ਨੂੰ ਬਾਰ ਬਾਰ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਤੇ ਇਸੇ ਐਕਟ ਬਾਰੇ ਜਦੋਂ ਉਹਨਾਂ ਨੇ ਸਬਜੀ ਮੰਡੀ ਦੇ ਆੜਤੀਆਂ ਨਾਲ ਗੱਲਬਾਤ ਕੀਤੀ ਤਾਂ ਜਿਆਦਾਤਰ ਆੜਤੀਆਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿਉਂਕਿ ਕਈ ਗਰੀਬ ਬੈਟਰੀ ਵਾਲੇ ਆਟੋ ਵਾਲੇ ਜਾਂ ਹੋਰ ਡਰਾਈਵਰ ਬਾਰ ਬਾਰ ਪਰਚੀ ਨਹੀਂ ਦੇ ਸਕਦੇ ਇਸ ਲਈ ਉਹਨਾਂ ਦਾ ਪਾਸ ਬਣਾਉਣਾ ਜਾਂ ਉਹਨਾਂ ਕੋਲੋਂ ਇੱਕ ਮੁਸ਼ਤ ਪਰਚੀ ਫੀਸ ਵਸੂਲਣਾ ਹੀ ਬਿਹਤਰ ਹੈ ਜਿਸ ਨਾਲ ਉਹ ਸਹਿਮਤੀ ਵੀ ਹੁੰਦੇ ਹਨ ਉਹਨਾਂ ਦਾ ਟਾਈਮ ਵੀ ਬਚਦਾ ਹੈ ਤੇ ਉਹਨਾਂ ਨੂੰ ਜਿਆਦਾ ਪੈਸੇ ਵੀ ਨਹੀਂ ਖਰਚਣੇ ਪੈਂਦੇ ਪਰ ਕੁਝ ਲੋਕ ਇਹਨਾਂ ਪੈਸਿਆਂ ਦੀ ਆੜ ਵਿੱਚ ਗਲਤ ਪ੍ਰਚਾਰ ਵੀ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ। ਠੇਕੇਦਾਰ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਕੋਲ ਵੱਡੀ ਰਕਮ ਭਰ ਕੇ ਠੇਕਾ ਲਿਆ ਹੈ ਤੇ ਇਹ ਇਸ ਠੇਕੇ ਦੀ ਰਕਮ ਉਹਨਾਂ ਨੇ ਇਸੇ ਮੰਡੀ ਦੇ ਵਿੱਚੋਂ ਪਰਚੀ ਵਸੂਲ ਕੇ ਇਕੱਠੀ ਕਰਨੀ ਹੁੰਦੀ ਹੈ ਜਿਸ ਲਈ ਉਹਨਾਂ ਨੂੰ ਬਹੁਤ ਵੱਡਾ ਖਰਚ ਵੀ ਕਰਨਾ ਪੈਂਦਾ ਹੈ ਫਿਰ ਜਾ ਕੇ ਸਰਕਾਰ ਨੂੰ ਵੀ ਟਾਈਮ ਸਿਰ ਪੈਸੇ ਦੇਣੇ ਪੈਂਦੇ ਹਨ ਤੇ ਜੇਕਰ ਉਹ ਪਰਚੀ ਨਹੀਂ ਵਸੂਲਣਗੇ ਤਾਂ ਫਿਰ ਸਾਰੇ ਕੰਮ ਚੁਪ ਹੋ ਜਾਣਗੇ ਇਸ ਕਰਕੇ ਉਹਨਾਂ ਨੇ ਸਬਜੀ ਮੰਡੀ ਦੇ ਆੜਤੀ ਦੁਕਾਨਦਾਰ ਟਰੱਕ ਡਰਾਈਵਰ ਤੇ ਹੋਰ ਵਹੀਕਲਾਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਸਾਰੇ ਰਲ ਮਿਲ ਕੇ ਆਪੋ ਆਪਣੇ ਕਾਰੋਬਾਰ ਵੱਲ ਧਿਆਨ ਦੇਣ






