ਸਮਾਜ ਸੇਵੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਅਤੇ ਐਨਆਰਆਈ  ਤੁੰਗ ਪਰਿਵਾਰ ਨੇ ਸਕੂਲ ਨੂੰ ਏਸੀ ਭੇਂਟ ਕੀਤੇ  ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਕੀਤਾ ਵਿਸ਼ੇਸ਼ ਧੰਨਵਾਦ 

Spread the love
ਭੁਨਰਹੇੜੀ 4 ਅਗਸਤ (ਸ਼ਰਮਾ ਗੁਣੀਮਾਜਰਾ)=ਸਮਾਜ ਸੇਵੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਅਤੇ ਐਨਆਰਆਈ  ਤੁੰਗ ਪਰਿਵਾਰ ਨੇ ਸਕੂਲ ਨੂੰ ਏਸੀ ਭੇਂਟ ਕੀਤੇ ਗਏ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦਾਨੀ ਪਰਿਵਾਰ ਅਤੇ ਐਡਵੋਕੇਟ ਅਤੇ ਉਘੇ ਸਮਾਜ ਸੇਵੀ  ਇੰਦਰਜੀਤ ਸਿੰਘ ਮਾਨ ਤੇ ਐਨ ਆਰ ਆਈ ਪਰਮਜੀਤ ਸਿੰਘ ਤੁੰਗ ਦੀਆਂ ਬੇਟੀਆਂ, ਸਿਮਰਨਜੀਤ ਕੌਰ, ਜਸਨੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਿਸਮ ਦੇ ਉਪਰਾਲੇ ਸਿੱਖਿਆ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਵੀ ਅੱਗੇ ਆ ਕੇ ਸੇਵਾ ਭਾਵ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੀ  ਉਸ ਮਿੱਟੀ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਿਸ ਤੋਂ ਅਸੀਂ ਅੱਜ ਪੜ੍ ਲਿਖ ਕੇ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਜੇਕਰ ਅਸੀਂ ਆਪਣੇ ਘਰੇਲੂ ਜਿੰਦਗੀ ਲਈ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਾਂ ਤਾਂ ਇਸ ਦੇ ਨਾਲ ਨਾਲ ਜਿੱਥੋਂ ਅਸੀਂ ਸਿੱਖਿਆ ਹਾਸਿਲ ਕੀਤੀ ਔਰ ਉਸ ਸਿੱਖਿਆ ਦੇ ਵੱਲ ਬੁੱਤੇ ਤੇ ਤਰੱਕੀਆਂ ਹਾਸਲ ਕੀਤੀਆਂ ਸਾਨੂੰ ਉਹਨਾਂ ਬਾਰੇ ਹਮੇਸ਼ਾ ਹੀ ਆਪਣਾ ਦਸਵੰਧ ਕੱਢਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਐਨਆਰਆਈ ਦੇ ਸਹਿਯੋਗ ਨਾਲ ਤਿੰਨ ਨਵੇਂ ਏਸੀ ਸਕੂਲ ਆਫ ਐਮੀਨਸ ਭੁਨਰਹੇੜੀ ਨੂੰ ਦਿੱਤੇ ਹਨ ਜਿਸ ਨਾਲ ਵਿਦਿਆਰਥੀਆਂ ਨੂੰ  ਅੱਤ ਦੀ ਗਰਮੀ ਦੇ ਵਿੱਚ ਰਾਹਤ ਮਿਲੇਗੀ ਅਤੇ ਵਿਦਿਆਰਥੀਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੀ ਵੱਲ ਵੀ ਵਧੇਗਾ।ਇਸ ਮੌਕੇ ਗ੍ਰਾਮ ਪੰਚਾਇਤ ਭੁਨਰਹੇੜੀ ਵੱਲੋਂ ਸਰਪੰਚ ਵਕੀਲ ਮਸ਼ਾਲ ਅਤੇ ਪੰਚਾਂ ਨੇ ਦਾਨੀ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਸਮਾਗਮ ਦੌਰਾਨ ਪਿੰਡ ਦੇ ਸਰਪੰਚ ਵਕੀਲ ਮਸ਼ਾਲ ਕੁਲਸ਼ਨ ਸੈਣੀ, ਗੁਰਜੀਤ ਸਿੰਘ ਉਪਲੀ,  ਲਖਵਿੰਦਰ ਸਸਤਰੀ,ਗੁਲਜਾਰ ਸਿੰਘ ਭੁਨਰਹੇੜੀ, ਜਸਵੀਰ ਸਿੰਘ ਤੁੰਗ, ਕੈਪਟਨ ਰਣਧੀਰ ਸਿੰਘ, ਭਗਵਾਨ ਸਿੰਘ, ਸੁਰਜੀਤ ਸਿੰਘ ਮਾਨ, ਮਨਪ੍ਰੀਤ ਸਿੰਘ ਪੰਚ, ਕਸਮੀਰ ਸਿੰਘ ਪੰਚ, ਸੋਮਾ ਅਤੇ ਰਜਿੰਦਰ ਬਾਵਾ ਮੌਜੂਦ ਸੀ । ਫੋਟੋ ਕੈਪਸ਼ਨ: ਅਰਦਾਸ ਕਰਵਾ ਕੇ ਸਕੂਲ ਨੂੰ ਏਸੀ ਭੇਂਟ ਕਰਦੇ ਹੋਏ ਸਮਾਜ ਸੇਵੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਅਤੇ ਹੋਰ ਪਿੰਡ ਦੇ ਮੋਤਵਰ ਵਿਅਕਤੀ
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *