ਕੁਰਾਲੀ 20 ਜੁਲਾਈ (ਜਗਦੇਵ ਸਿੰਘ ) ਸਰਕਾਰੀ ਪ੍ਰਾਇਮਰੀ ਸਕੂਲ ਕੁਰਾਲੀ ਵਿਖੇ ਸਟੇਸ਼ਨਰੀ ਦਿੱਤੀ ਗਈ । ਸਕੂਲ ਦੇ ਹੈਡ ਟੀਚਰ ਸ ਰਵਿੰਦਰ ਸਿੰਘ ਰਕੌਲੀ ਨੇ ਦੱਸਿਆ ਕੇ ਮਿਸ਼ਨ ਆਸਰਾ ਸੋਸਾਇਟੀ ਵੱਲੋ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ । ਇਸ ਮੌਕੇ ਸ ਰਜਿੰਦਰ ਸਿੰਘ (ਥਾਣਾ ਸਦਰ ਕੁਰਾਲੀ),ਡਾਕਟਰ ਗੁਰਮੀਤ ਸਿੰਘ ,ਯੂਥ ਆਗੂ ਬਿੱਕੀ ਖੈਰਪੁਰ ਵਿਸ਼ੇਸ਼ ਤੌਰ ਤੇ ਪਹੁਚੇ । ਉਹਨਾਂ ਮਿਸ਼ਨ ਆਸਰਾ ਸੋਸਾਇਟੀ ਦੇ ਇਸ ਉੱਦਮ ਦੀ ਸਲਾਘਾ ਕੀਤੀ l ਉਹਨਾਂ ਵਿਸ਼ੇਸ਼ ਤੌਰ ਤੇ ਪਹੁਚੇ ਸੋਸਾਇਟੀ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਕੁਰਾਲੀ ਦੇ ਕਮਾ ਦੀ ਸਲਾਘਾ ਕੀਤੀ l ਇਸ ਮੌਕੇ ਪਹੁੱਚੇ ਸ ਬਲਵਿੰਦਰ ਸਿੰਘ ਨੇ ਪਹੁਚੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ l ਉਹਨਾਂ ਮਿਸ਼ਨ ਆਸਰਾ ਦੇ ਸਾਰੇ ਪ੍ਰਬੰਧਕਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾ ਹੀ ਅਜਿਹੇ ਨੇਕ ਕੰਮਾ ਲਈ ਉਹਨਾਂ ਦੇ ਨਾਲ ਹਨ l ਇਸ ਮੌਕੇ ਹੋਰਨਾਂ ਤੋ ਇਲਾਵਾ ਮਨਜੀਤ ਸਿੰਘ ਗਰੇਵਾਲ,,ਗੁਰਿੰਦਰ ਪਾਲ ਸਿੰਘ, ਮਨਦੀਪ ਸਿੰਘ ,ਪਰਮਜੀਤ ਕੌਰ,ਹਰਪ੍ਰੀਤ ਕੌਰ,ਜਸਵਿੰਦਰ ਕੌਰ,ਹਰਦੀਪ ਸਿੰਘ ਆਦਿ ਹਾਜ਼ਿਰ ਸਨ l