ਜੈਤੋ, 10 ਜੁਲਾਈ (ਮਨਜੀਤ ਢੱਲਾ) : ਗੰਲਾਇਨ ਕਲੱਬ ਜੈਤੋ ਗਸਰ ਵੱਲੋਂ ਕਲੱਬ ਦੇ ਜੌਇੰਟ ਸੈਕਟਰੀ ਐਮ.ਜੇ.ਐਫ. ਲਾਇਨ ਆਸ਼ੂ ਮਿੱਤਲ ਦੇ ਜਨਮਦਿਨ ਮੌਕੇ ਬਿਰਧ ਆਸ਼ਰਮ “ਖੁਸ਼ੀਆਂ ਦਾ ਵੇਹੜਾ”, ਜੈਤੋ ਵਿਖੇ ਭੋਜਨ ਸੇਵਾ ਦਾ ਪ੍ਰੋਜੈਕਟ ਕਰਵਾਇਆ ਗਿਆ। ਇਹ ਸੇਵਾ ਕਾਰਜ ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਮੰਨੂੰ ਗੋਇਲ ਦੀ ਅਗਵਾਈ ਹੇਠ ਸੰਪੰਨ ਹੋਇਆ।ਇਸ ਮੌਕੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਹਰ ਇਨਸਾਨ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲਾਇਨ ਕਲੱਬ ਜੈਤੋ ਗੰਗਸਰ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਪ੍ਰੋਜੈਕਟ ਨਿਰੰਤਰ ਕਰਦਾ ਰਹੇਗਾ। ਕਲੱਬ ਦੇ ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ” ਅਤੇ ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ ਨੇ ਦੱਸਿਆ ਕਿ ਸੇਵਾ ਕਾਰਜ ਵਿੱਚ ਕੈਸ਼ੀਅਰ ਜੀਵਨ ਗਰਗ, ਭੂਸ਼ਣ ਰੋਮਾਣਾ, ਪ੍ਰਦੀਪ ਗਰਗ, ਰਮਨ ਸਿੰਗਲਾ, ਹੈਪੀ ਸਿੰਘ ਅਤੇ ਬਿਰਧ ਆਸ਼ਰਮ “ਖੁਸ਼ੀਆਂ ਦਾ ਵੇਹੜਾ” ਦੇ ਸੰਚਾਲਕ ਕੁੱਕੂ ਕੋਚਰ ਨੇ ਵੀ ਸਰਗਰਮ ਯੋਗਦਾਨ ਪਾਇਆ। ਸਮਾਗਮ ਦੌਰਾਨ ਆਸ਼ਰਮ ਦੇ ਬਜ਼ੁਰਗਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭੋਜਨ ਪਰੋਸਿਆ ਗਿਆ। ਬਜ਼ੁਰਗਾਂ ਨੇ ਲਾਇਨ ਕਲੱਬ ਜੈਤੋ ਗੰਗਸਰ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਸਮਾਜ ਵਿੱਚ ਆਪਸੀ ਪਿਆਰ, ਸਤਿਕਾਰ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।






