ਸੋਨੂੰ ਕਾਠਗੜ੍ਹ ਦੀ ਯਾਦ ‘ਚ 17 ਅਗਸਤ ਨੂੰ ਲਗਾਇਆ ਜਾਵੇਗਾ ਦੂਜਾ ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ

Spread the love
ਨਵਾਂਸ਼ਹਿਰ /ਕਾਠਗੜ੍ਹ, 11 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ):ਫਰੈਂਡਜ਼ ਗਰੁੱਪ ਕਾਠਗੜ੍ਹ ਵੱਲੋਂ ਸਵਰਗੀ ਕਮਲਜੀਤ ਕੁਮਾਰ (ਸੋਨੂੰ ਕਾਠਗੜ੍ਹ) ਦੀ ਨਿੱਘੀ ਯਾਦ ਵਿੱਚ 17 ਅਗਸਤ 2026, ਦਿਨ ਸੋਮਵਾਰ ਨੂੰ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਫ਼ਰੀ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀ ਟੈਲੀਕਾਮ (ਰਵੀ ਕਾਠਗੜ੍ਹ) ਅਤੇ ਜਤਿੰਦਰ ਕੁਮਾਰ ਆਨੰਦ ਕਾਠਗੜ੍ਹ ਨੇ ਦੱਸਿਆ ਕਿ ਇਹ ਸਮਾਗਮ ਵੈਸ਼ਨੋ ਮਾਤਾ ਮੰਦਿਰ ਕਾਠਗੜ੍ਹ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕੈਂਪ ਦੌਰਾਨ ਸਰਕਾਰੀ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਦੀ ਡਾਕਟਰੀ ਟੀਮ ਉਚੇਚੇ ਤੌਰ ‘ਤੇ ਪਹੁੰਚ ਕੇ ਖ਼ੂਨ ਇਕੱਤਰ ਕਰੇਗੀ। ਇਸ ਦੇ ਨਾਲ ਹੀ ਲੀਵਾਸਾ ਹਸਪਤਾਲ ਨਵਾਂਸ਼ਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕ-ਅੱਪ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮਾਹਰ ਡਾਕਟਰਾਂ ਵੱਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜੀਂਦੀ ਸਲਾਹ ਦਿੱਤੀ ਜਾਵੇਗੀ।ਇਸ ਮੌਕੇ ਫਰੈਂਡਜ਼ ਗਰੁੱਪ ਕਾਠਗੜ੍ਹ ਦੇ ਪ੍ਰਬੰਧਕਾਂ ਅਤੇ ਆਗੂਆਂ ਜਿਨ੍ਹਾਂ ਵਿੱਚ ਕੁਲਵੰਤ ਸਿੰਘ (ਬਿਟੂ) ਸਰਪੰਚ ਚਾਹਲਾਂ , ਰਾਜਾ ਖੱਤਰੀ ਅਮਰੀਕਾ , ਰੋਹਿਤ ਰੱਤੇਵਾਲ, ਬਿੱਲਾ, ਗੱਗੀ ਕਾਠਗੜ੍ਹ, ਜੈਲੀ ਕਾਠਗੜ੍ਹ, ਨਰਿੰਦਰ ਕਾਠਗੜ੍ਹ, ਲਵਲੀ ਕਾਠਗੜ੍ਹ, ਮਨੀ ਕਾਠਗੜ੍ਹ, ਰਮਨ ਕਾਠਗੜ੍ਹ, ਰਾਕੇਸ਼, ਲਾਭ, ਸੁੱਖੀ ਅਤੇ ਗਗਨ ਆਦਿ ਸ਼ਾਮਲ ਹਨ, ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਖ਼ੂਨਦਾਨ ਵਰਗੇ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਮੁਫ਼ਤ ਮੈਡੀਕਲ ਕੈਂਪ ਦਾ ਪੂਰਾ ਲਾਭ ਉਠਾਉਣ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *