ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ ਗੁਰਪੁਰਬ ਤੇ ਡਾ ਹਰਪ੍ਰੀਤ ਕੌਰ ਨੇ ਬੂਟੇ ਲਗਾਏ 

Spread the love
ਨੂਰਪੁਰ ਬੇਦੀ 21 ਜੁਲਾਈ  ਦਲਜੀਤ ਚਨੌਲੀ ਵਾਹਿਗੁਰੂ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹੋਇਆ ਸੀ.ਐਸ.ਸੀ ਨੂਰਪੁਰ ਬੇਦੀ ਵਿਖੇ ਸੀਨੀਅਰ ਮੈਡੀਕਲ ਅਫਸਰ, ਇੰਚਾਰਜ ਸੀ ਐਚ ਸੀ ਨੂਰਪੁਰ ਬੇਦੀ ਡਾ. ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਵੱਖ ਵੱਖ ਕਿਸਮ ਦੇ 101 ਬੂਟੇ ਲਗਾਏ ਗਏ । ਐਸ.ਐਮ.ਓ ਹਰਪ੍ਰੀਤ ਕੌਰ ਨੇ ਆਪਣੇ ਸਬੋਧਨ ਦੋਰਾਨ ਕਿਹਾ ਕਿ ਪੰਜਾਬ ਦਾ ਵਾਤਾਵਰਣ ਗੰਧਲਾ ਹੁੰਦਾ ਜਾ ਰਿਹਾ ਹੈ , ਜਿਸ ਨੂੰ ਸੁੱਧ ਕਰਨ ਲਈ ਅੱਜ ਹੰਭਲਾ ਮਾਰਨ ਦੀ ਸਖ਼ਤ ਜਰੂਰਤ ਹੈ, ਵਿਕਾਸ ਦੇ ਨਾਮ ਤੇ ਪੰਜਾਬ ਦੇ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ , ਜੇਕਰ ਅਸੀ ਬੂਟਿਆ ਨੂੰ ਕੱਟਦੇ ਹਾਂ ਤਾਂ ਉਸ ਦੇ ਸਥਾਨ ਤੇ 2 ਬੂਟੇ ਜਰੂਰ ਲਗਾਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੂਟਿਆਂ ਦੀ ਕਮੀ ਨਾ ਹੋਵੇ, ਉਨਾਂ ਨੇ ਕਿਹਾ ਕਿ ਬੂਟਿਆ ਦੇ ਨਾਲ ਹੀ ਮਨੁੱਖ ਦਾ ਜੀਵਨ ਜੁੜਿਆ ਹੋਇਆ ਹੈ । ਉਨਾ ਦੱਸਿ ਕਿ ਅੱਜ ਪੂਰੇ ਹਸਪਤਾਲ ਵਿੱਚ ਜੋ ਖਾਲੀ ਸਥਾਨ ਸੀ ਉਸ ਸਥਾਨ ਤੇ ਪੁਰਾਣੇ ਰਵਾਇਤੀ ਬੂਟੇ ਜਿਵੇਂ ਫਲਦਾਰ,ਫੁੱਲਾਂ ਵਾਲੇ ਬੂਟੇ ਲਗਾਏ ਗਏ । ਇਸ ਮੌਕੇ ਹੈਲਥ ਇੰਸਪੈਕਟਰ ਰਜੇਸ ਕੁਮਾਰ, ਡਾਕਟਰ ਅੰਜੂ ਬਾਲਾ, ਸੀਨੀਅਰ ਨਰਸਿੰਗ ਸਿਸਟਰ ਪਰਮਿੰਦਰ ਕੌਰ, ਸਿਹਤ ਕਰਮਚਾਰੀ ਮਨਦੀਪ ਸਿੰਘ, ਤਰਨਜੀਤ ਸਿੰਘ, ਸ਼ਿਵ ਕੁਮਾਰ ਆਦਿ ਸਹਿਤ ਹਸਪਤਾਲ ਦਾ ਸਮੂਹ ਵਿਭਾਗ ਹਾਜਰ ਸੀ।
ਫੋਟੋ ਕੈਪਸ਼ਨ : ਸੀ.ਐਸ.ਸੀ ਨੂਰਪੁਰ ਬੇਦੀ ਵਿਖੇ ਬੂਟੇ ਲਾਉਦੇ ਹੋਏ ਐਸ.ਐਮ.ਓ.ਹਰਪ੍ਰੀਤ ਕੌਰ ਅਤੇ ਹੋਰ
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *