ਸੜਕ ਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਕਰਕੇ ਢਿੱਲੋਂ ਬਸਤੀ ਦੇ ਲੋਕਾਂ ਵਿੱਚ ਕਾਫੀ ਨਿਰਾਸ਼ਾ, ਬਿਮਾਰੀਆਂ ਫੈਲਣ ਦਾ ਬਣਿਆ ਡਰ 

Spread the love
  ਤਪਾ ਮੰਡੀ 16 ਜੁਲਾਈ( ਗੋਲਡੀ ਵਿਆਸ) ਸਫਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਹੜਤਾਲ ਹੋਣ ਕਾਰਨ ਸ਼ਹਿਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜਿੱਥੇ ਸਫਾਈ ਨਾ ਹੋਣ ਕਾਰਨ ਸ਼ਹਿਰ ਅੰਦਰ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਉਥੇ ਢਿੱਲੋ ਬਸਤੀ ਨੂੰ ਜਾਂਦੇ ਰਸਤੇ ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀ ਸਿਰ ਦਰਦੀ ਦਾ ਕਾਰਨ ਬਣਿਆ ਹੋਇਆ ਹੈ। ਜਿਸ ਕਰਕੇ ਲੋਕਾਂ ਨੂੰ ਜ਼ਿੰਦਗੀ ਕੱਢਣੀ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਹਰ ਸਮੇਂ ਸੀਵਰੇਜ ਦਾ ਗੰਦਾ ਪਾਣੀ ਸੜਕ ਤੇ ਖੜਾ ਰਹਿੰਦਾ ਹੈ ਜਿਸ ਕਰਕੇ ਬਸਤੀ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਥੋਂ ਤੱਕ ਕਿ ਸਵੇਰ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੂੰਹ ਤੇ ਕੱਪੜਾ ਰੱਖ ਕੇ ਸਕੂਲਾਂ ਨੂੰ ਜਾਣਾ ਪੈਂਦਾ ਹੈ। ਇਸ ਸਬੰਧੀ ਬਸਤੀ ਦੇ ਕੁਝ ਮਰਦਾਂ ਤੇ ਔਰਤਾਂ ਨੇ ਦੱਸਿਆ ਕਿ ਬਸਤੀ ਦੇ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਭੈੜੀ ਹੋਈ ਪਈ ਹੈ ਜਿਸ ਕਰਕੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੈ ਜੋ ਇਸ ਰਸਤੇ ਦੇ ਵਿੱਚ ਸੁਧਾਰ ਕਰ ਸਕੇ। ਉਹਨਾਂ ਦੱਸਿਆ ਕਿ ਭਾਵੇਂ ਟੁੱਟੀ ਸੜਕ ਕਾਰਨ ਸਾਨੂੰ  ਲੰਘਣ ਵਿੱਚ ਦਿੱਕਤ ਆਉਂਦੀ ਹੈ ਪਰ ਗੰਦੇ ਪਾਣੀ ਦੇ ਖੜੇ ਰਹਿਣ ਨਾਲ ਦੋ ਟਾਈਮ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈ ਜਿਸ ਕਰਕੇ ਮਹਿਕਮਾ ਸਾਡੀ ਇਸ ਮੁਸ਼ਕਲ ਦਾ ਹੱਲ ਕਰੇ। ਉਧਰ ਦੂਜੇ ਪਾਸੇ ਜਿੰਨਾ ਕਿਸਾਨਾਂ ਦੇ ਇਸ ਰਸਤੇ ਤੇ ਖੇਤ ਹਨ ਉਹਨਾਂ ਵਿੱਚ ਹਰਦੀਪ ਸਿੰਘ ਕਾਕਾ ਸੇਖੋ ਗੁਰਪ੍ਰੀਤ ਸਿੰਘ ਗੁਰਮੀਤ ਸਿੰਘ ਜਤਿੰਦਰ ਸਿੰਘ ਆਦ ਨੇ ਦੱਸਿਆ ਕਿ ਹੁਣ ਤਾਂ ਸਫਾਈ ਸੇਵਕਾਂ ਦੀ ਪੜਤਾਲ ਕਰਕੇ ਰਸਤੇ ਤੇ ਸੀਵਰੇਜ ਦਾ ਗੰਦਾ ਪਾਣੀ ਖੜਾ ਹੈ, ਪਰ ਹੜਤਾਲ ਤੋਂ ਪਹਿਲਾਂ ਵੀ ਇਸ ਰਸਤੇ ਦਾ ਸੀਵਰੇਜ ਦੇ ਗੰਦੇ ਪਾਣੀ ਕਰਕੇ ਬੁਰਾ ਹਾਲ ਹੀ ਰਹਿੰਦਾ ਹੈ ਜਿਸ ਨੂੰ ਕਿਸੇ ਵੱਲੋਂ ਵੀ ਠੀਕ ਨਹੀਂ ਕੀਤਾ ਜਾਂਦਾ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਰਸਤੇ ਦੇ ਖੜੇ ਗੰਦੇ ਪਾਣੀ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਤਾਂ ਜੋ ਆਉਣ ਜਾਣ ਵਾਲਿਆਂ ਅਤੇ ਬਸਤੀ ਦੇ ਲੋਕ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕਣ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *