ਸੰਕਲਪ ਸੁਸਾਇਟੀ ਦੁਆਰਾ ਦੂਜੇ ਗੇੜ ਦੌਰਾਨ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ ਅਤੇ ਪੜ੍ਹਾਈ ਦਾ ਸਮਾਨ 

Spread the love
ਸੰਕਲਪ ਸੁਸਾਇਟੀ ਦੁਆਰਾ ਦੂਜੇ ਗੇੜ ਦੌਰਾਨ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ ਅਤੇ ਪੜ੍ਹਾਈ ਦਾ ਸਮਾਨ 
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ ( ਮਨਪ੍ਰੀਤ ਮੋਨੂੰ ) — ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.) ਦੁਆਰਾ ਨੌਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਬੱਚਿਆਂ ਨੂੰ ਪੜ੍ਹਾਈ ਦਾ ਸਮਾਨ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਸੰਸਥਾਪਕ ਪ੍ਰਦਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਇਹ ਸਮਾਨ ਸਥਾਨਕ ਕੋਟਲੀ ਦੇਵਨ ਸਥਿਤ ਭੱਠੇ ਉੱਪਰ ਕੰਮ ਕਰਦੇ ਮਜ਼ਦੂਰਾਂ ਤੇ ਉਹਨਾਂ ਦੇ ਬੱਚਿਆਂ ਵਿੱਚ ਵੰਡਿਆ ਗਿਆ। ਕੁਲਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਸਾਲ 2011 ਤੋਂ ਸਮਾਜ ਭਲਾਈ ਦੇ ਕੰਮਾਂ ਜਿਵੇਂ ਕਿ ਸੜਕ ਸੁਰੱਖਿਆ ,ਸਿਹਤ, ਸਿੱਖਿਆ ,ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ, ਵਾਤਾਵਰਨ ਦੀ ਸੁਰੱਖਿਆ, ਪਾਣੀ ਦੀ ਸਾਂਭ ਸੰਭਾਲ ਅਤੇ ਸਸਤੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਲੈ ਕੇ ਆਮ ਲੋਕਾਂ ਨੂੰ ਚੇਤਨ ਕਰਦੀ ਆ ਰਹੀ ਹੈ। ਇਸ ਇਸ ਮੌਕੇ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਆਖਿਆ ਕਿ ਸੰਕਲਪ ਸੁਸਾਇਟੀ ਸਭਨਾ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਸਮੇਂ ਸਮੇਂ ਤੇ ਮਾਨਵਤਾ ਦੇ ਰਾਹ ਦਸੇਰਾ ਰਹੇ ਮਹਾਂਪੁਰਖਾਂ ਦੀਆਂ ਯਾਦਾਂ ਨੂੰ ਲੈ ਕੇ ਅਜਿਹੇ ਨਿਸ਼ਕਾਮ
ਉਪਰਾਲੇ ਲਗਾਤਾਰ ਜਾਰੀ ਹਨ। ਸੰਧੂ ਨੇ ਦੱਸਿਆ ਕਿ ਇਹ ਸੇਵਾ ਕਾਰਜ ਕੇਵਿਨ ਚਾਹਲ, ਸੁਖਦੇਵ ਸਿੰਘ ਬਰਾੜ, ਪ੍ਰੀਤਇੰਦਰ ਸਿੰਘ, ਰਾਹੁਲ ਵਿਨਾਇਕ (ਸੰਚਾਲਕ ਐਸ.ਕੇ ਫਲੈਕਸ ਪ੍ਰਿੰਟਰਜ਼), ਸੁਮੀਤ ਸਿੰਘ (ਸੰਚਾਲਕ ਐਸ.ਐਸ ਲੈਪਟਾਪ), ਰਾਹੁਲ ਕਟਾਰੀਆ, ਅਮਰਜੋਤ ਸਿੰਘ ਘਾਰੂ, ਪਰਮਜੀਤ ਕੌਰ, ਪ੍ਰੀਤੀ ਵਿਨਾਇਕ, ਗੁਰਪ੍ਰੀਤ ਸਿੰਘ ਮੌੜ, ਪ੍ਰਿੰਸੀਪਲ ਇਕਬਾਲ ਸਿੰਘ ਤੇ ਹਰਵਿੰਦਦਰ ਸਿੰਘ ਹੈਪੀ (ਐਮ.ਡੀ ਬੁੱਕ ਮਾਈ ਹੋਰਡਿੰਗ) ਦੀ ਮਦਦ ਨਾਲ ਸਿਰੇ ਚਾੜ੍ਹਿਆ ਗਿਆ। ਇਸ ਮੌਕੇ ਮਾਧੋ ਸਿੰਘ ਰਾਜਪੁਰੋਹਿਤ, ਸੁਮੀਤ ਸਿੰਘ, ਅਮਰਜੀਤ ਸਿੰਘ ਘਾਰੂ (ਏ ਟੂ ਜ਼ ਐਡਵਰਟਾਈਜਿੰਗ), ਸੰਸਥਾ ਪ੍ਰਧਾਨ ਨਰਿੰਦਰ ਸਿੰਘ ਸੰਧੂ ਅਤੇ ਟੀਮ ਸੰਕਲਪ ਮੌਜੂਦ ਸਨ।

More News Youtube Facebook Whatsapp Home

 

  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *