ਸੰਘਰਸ਼ ਕਰ ਰਹੇ ਲੋਕਾਂ ਤੇ ਗੋਲੀਆਂ, ਡਾਂਗਾਂ ਅਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋ ਲੋਕਤੰਤਰ ਦਾ ਘਾਣ : ਸਿੰਗਾਰਾ  ਸਿੰਘ ਮਾਨ

Spread the love

ਬਠਿੰਡਾ, 17 ਦਸੰਬਰ ( ਰਾਮ  ਸਿੰਘ  ਕਲਿਆਣ ) ਬਲਾਕ ਨਥਾਣਾ ਦੀ ਮੀਟਿੰਗ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਦੀ ਅਗਵਾਈ ਵਿੱਚ ਨਥਾਣੇ ਗੰਦੇ ਪਾਣੀ ਦੇ ਨਿਕਾਸ ਲਈ ਚੱਲ ਰਹੇ ਮੋਰਚੇ ਵਿੱਚ ਕੀਤੀ ਗਈ।ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਵੀ ਸ਼ਮੂਲੀਅਤ ਕੀਤੀ । ਦੋਹਾਂ ਆਗੂਆਂ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਗ਼ੈਰ ਰਾਜਨੀਤਕ ਮੋਰਚੇ ਦੇ ਵੱਲੋਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ,ਐਮ ਐਸ ਪੀ ਸਮੇਤ ਹੋਰ ਮੰਗਾਂ ਨੂੰ ਲੈਕੇ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚੇ ਲਾਏ ਹੋਏ ਹਨ ਅਤੇ ਦਿੱਲੀ ਵੱਲ ਵਧਣ ਤੇ ਸੰਘਰਸ਼ ਕਰ ਰਹੇ ਲੋਕਾਂ ਤੇ ਗੋਲੀਆਂ, ਡਾਂਗਾਂ ਅਤੇ ਅੱਥਰੂ ਗੈਸ ਸਮੇਤ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂ ਰਹੀਆਂ ਹਨ।ਜਿਸ ਤੋਂ ਮੋਦੀ ਹਕੂਮਤ ਦਾ ਇੱਕ ਵਾਰੀ ਚਿਹਰਾ ਹੋਰ ਨੰਗਾ ਹੋ ਗਿਆ ਹੈ ਕਿ ਉਹ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ।ਜਿਸ ਦਾ ਸਰਕਾਰੀ ਦਮਨ ਦਾ ਵਿਰੋਧ ਕਰਦੇ ਹੋਏ ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਉਹਨਾਂ ਨਾਲ਼ ਤਾਲ ਮਾਲ ਬਿਠਾਉਂਦੇ ਹੋਏ ਜੋਂ ਗੈਰ ਰਾਜਨੀਤਕ ਮੋਰਚੇ ਵੱਲੋਂ18 ਦਸੰਬਰ ਨੂੰ ਰੇਲਵੇ ਦਾ ਤਿੰਨ ਘੰਟੇ ਦੇ ਜਾਮ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਦੀ ਹਮਾਇਤ ਵਿੱਚ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰਦੇ ਮੰਗ ਕੀਤੀ ਜਾਵੇਗੀ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਜੋਂ ਮਰਨ ਵਰਤ ਤੇ ਬੈਠੇ ਹਨ ਤਰੁੰਤ ਉਹਨਾਂ ਵੱਲ ਧਿਆਨ ਦੇਵੇ। ਬਲਾਕ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਨੇ ਸੰਬੋਧਨ ਕਿਹਾ ਕਿ ਜਦੋਂ ਐੱਸ ਕੇ ਐੱਮ ਦੇ ਸੱਦੇ ਤਹਿਤ ਕੇਂਦਰੀ ਖੇਤੀ ਮੰਡੀਕਰਨ ਖਰੜੇ ਵਿਰੁੱਧ ਅਤੇ ਐੱਮ ਐੱਸ ਪੀ ਦੀ ਕਨੂੰਨੀ ਗਰੰਟੀ ਸਮੇਤ ਦਿੱਲੀ ਘੋਲ ਦੀਆਂ ਬਕਾਇਆ ਮੰਗਾਂ ਨੂੰ ਲੈਕੇ 23ਦਸੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਰੋਸ ਪ੍ਰਦਰਸ਼ਨ ਦੀ ਤਿਆਰੀ ਦੀ ਵਿਉਂਤਬੰਦੀ

ਕੀਤੀ ਗਈ। ਕਿਉਂਕਿ ਕੇਂਦਰ ਖੇਤੀ ਮੰਡੀਕਰਨ ਖਰੜੇ ਰਾਹੀਂ ਉਹੀਂ ਕਾਲੇ ਕਨੂੰਨ ਦੇਸ਼ ਭਰ ਦੇ ਕਿਸਾਨਾਂ ਉੱਤੇ ਮੜਨਾ ਚਾਹੁੰਦੀ ਹੈ।ਇਸ ਖਰੜੇ ਨੂੰ ਕਨੂੰਨੀ ਰੂਪ ਚ ਲਾਗੂ ਕਰਨ ਨਾਲ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਪੱਖੀ ਖੁੱਲੀ ਮੰਡੀ ਨੀਤੀ ਮੜੀ ਜਾਵੇਗੀ ਅਤੇ ਫ਼ਸਲਾਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ।ਇਸ ਲਈ ਫੈਸਲਾ ਕੁਨ ਸੰਘਰਸ਼ ਦੇ ਪਹਿਲੇ ਪੜਾਅ ਤੇ ਦੇਸ਼ ਭਰ ਅੰਦਰ ਜ਼ਿਲ੍ਹਾ ਪੱਧਰੀ ਰੋਸ਼ ਪ੍ਰਦਰਸਨ ਕੀਤੇ ਜਾਣਗੇ।ਇਸ ਮੌਕੇ ਸਾਰੇ ਹੀ ਪਿੰਡਾਂ ਦੇ ਆਗੂ ਵਰਕਰ ਹਾਜ਼ਿਰ ਸਨ।

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *