*ਜ਼ਿਲ੍ਹਾ ਮੈਜਿਸਟਰੇਟ ਨੇ ਬੰਗਾ–ਮੁਕੰਦਪੁਰ ਸੜਕ ’ਤੇ ਰਾਤ 09:00 ਵਜੇ ਤੋਂ ਸਵੇਰੇ 06:00 ਵਜੇ ਤੱਕ ਭਾਰੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਹਟਾਈ*

Spread the love

ਨਵਾਂਸ਼ਹਿਰ, 6 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਕਰਸ਼ਾ ਸੰਹਿਤ, 2023 ਦੀ ਧਾਰਾ 163 ਅਧੀਨ ਬੰਗਾ–ਮੁਕੰਦਪੁਰ ਸੜਕ ਤੇ ਭਾਰੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ। ਪਾਬੰਦੀ ਦੌਰਾਨ ਭਾਰੀ ਵਾਹਨਾਂ ਦੇ ਲੰਘਣ ਲਈ ਰੇਲਵੇ ਰੋਡ, ਬੰਗਾ ਨੂੰ ਵਿਕਲਪ ਮਾਰਗ ਵਜੋ ਵਰਤਿਆ ਜਾ ਰਿਹਾ ਸੀ। ਹੁਣ ਨਗਰ ਕੌਂਸਲ ਬੰਗਾ ਵਲੋਂ ਰੇਲਵੇ ਰੋਡ ਬੰਗਾ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਇਹ ਕੰਮ ਮੁਕੰਮਲ ਹੋਣ ਵਿੱਚ ਹੋਰ ਸਮਾਂ ਲੱਗਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਭਾਰੀ ਵਾਹਨਾਂ ਦੀ ਆਵਾਜਾਈ ਸੰਭਵ ਨਹੀਂ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਕਤ ਦੇ ਮੱਦੇਨਜ਼ਰ ਜਾਰੀ ਹੁਕਮ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਜਦੋਂ ਤੱਕ ਰੇਲਵੇ ਰੋਡ, ਬੰਗਾ ਦੀ ਮੁਰੰਮਤ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਦੋਂ ਤੱਕ ਬੰਗਾ–ਮੁਕੰਦਪੁਰ ਸੜਕ ‘ਤੇ ਰਾਤ 09:00ਵਜੇ ਤੋਂ ਸਵੇਰੇ 06:00 ਵਜੇ ਤੱਕ ਭਾਰੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਹਟਾਈ ਜਾਂਦੀ ਹੈ।

  • Related Posts

    ਸਰਕਾਰੀ ਹਾਈ ਸਕੂਲ ਗੁੰਮਜਾਲ ਵਿਖੇ ਮਨਾਇਆ ਗਿਆ ਵਿਸ਼ਵ ਜ਼ੂਨੋਟਿਕ ਦਿਵਸ

    Spread the love

    Spread the loveਪੱਟੀ ਸਦੀਕ, 6 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪਸ਼ੂ ਪਾਲਣ ਵਿਭਾਗ ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਗੁੰਮਜਾਲ ਵਿਖੇ ਵਿਸ਼ਵ ਜ਼ੂਨੋਟਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਪਸ਼ੂ…

    ਦਲਵੀਰ ਸਿੰਘ, ਗੁਰਸੇਵਕ ਸਿੰਘ ਅਤੇ ਜਗਦੀਸ਼ ਕੌਰ ਉਰਫ਼ ਨੀਟੂ ਨੂੰ ਹਮਲਾ ਮਾਮਲੇ ‘ਚ ਅਦਾਲਤ ਨੇ ਕੀਤਾ ਬਰੀ ਅਦਾਲਤ ਨੇ ਵਕੀਲ ਹਰਪ੍ਰੀਤ ਸਿੰਘ ਅਤੇ ਰਾਜ ਕੁਮਾਰ ਕੁੰਡਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰ ਦਿੱਤਾ

    Spread the love

    Spread the loveਪੱਟੀ ਸਦੀਕ, 6 ਜੁਲਾਈ (ਪੱਤਰ ਪ੍ਰੇਰਕ)- ਅਬੋਹਰ ਸਬ-ਡਵੀਜ਼ਨ ਜੱਜ ਜਗਵਿੰਦਰ ਸਿੰਘ ਦੀ ਅਦਾਲਤ ਵਿੱਚ, ਵਕੀਲ ਹਰਪ੍ਰੀਤ ਸਿੰਘ ਅਤੇ ਰਾਜਕੁਮਾਰ ਕੁੰਡਲ ਨੇ ਤਿੰਨ ਮੁਲਜ਼ਮਾਂ: ਦਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ,…

    Leave a Reply

    Your email address will not be published. Required fields are marked *