ਅਬੋਹਰ ਦੇ ਜੂਡੋ ਸਮਰ ਕੈਂਪ ਵਿੱਚ ਪਹੁੰਚੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ ਕਾਂਗਰਸ   ਬੱਚਿਆਂ ਦੇ ਹੁਨਰ ਅਤੇ ਕੋਚ ਕੁਲਦੀਪ ਸੋਨੀ ਦੇ ਯਤਨਾਂ ਦੀ ਕੀਤੀ ਸ਼ਲਾਘਾ

Spread the love

ਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਅਬੋਹਰ ਵਿਖੇ ਲਗਾਏ ਗਏ ਵਿਸ਼ੇਸ਼ ‘ਜੂਡੋ ਸਮਰ ਕੈਂਪ’ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ ਕਾਂਗਰਸ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੈਂਪ ਵਿੱਚ ਟ੍ਰੇਨਿੰਗ ਲੈ ਰਹੇ ਬੱਚਿਆਂ ਦੀ ਹੌਸਲਾਅਫ਼ਜ਼ਾਈ ਕੀਤੀ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਦੇਖਿਆ। ਕੈਂਪ ਦੌਰਾਨ ਬੱਚਿਆਂ ਨੂੰ ਦਿੱਤੀ ਜਾ ਰਹੀ ਬਿਹਤਰੀਨ ਟ੍ਰੇਨਿੰਗ ਦੀ ਸ਼ਲਾਘਾ ਕਰਦਿਆਂ ਹਰਪ੍ਰੀਤ ਸਿੱਧੂ ਨੇ ਕਿਹਾ ਕਿ ਕੋਚ ਕੁਲਦੀਪ ਸੋਨੀ ਜੀ ਵੱਲੋਂ ਬੱਚਿਆਂ ਨੂੰ ਬਹੁਤ ਹੀ ਪੇਸ਼ੇਵਰ ਅਤੇ ਸ਼ਾਨਦਾਰ ਤਰੀਕੇ ਨਾਲ ਜੂਡੋ ਦੇ ਗੁਰ ਸਿਖਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਕਿਵੇਂ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਸਪੋਰਟਸ ਵੱਲ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਕੋਚ ਕੁਲਦੀਪ ਸੋਨੀ ਦੀ ਮਿਹਨਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਬਹੁਤ ਹੀ ਬਾਰੀਕੀ ਅਤੇ ਸੋਹਣੀ ਤਰ੍ਹਾਂ ਨਾਲ ਸਿਖਾਇਆ ਜਾ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਬੱਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਮੌਕੇ ਕੈਂਪ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ ਦਾ ਉਚੇਚੇ ਤੌਰ ‘ਤੇ ਪਹੁੰਚਣ ਅਤੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਇਆ।

  • Related Posts

    ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

    Spread the love

    Spread the love ਕਪੂਰਥਲਾ, 9 ਜੂਨ ( ਕੌੜਾ )-  ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ  ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ 11 ਜੂਨ ਤੋਂ 15…

    ਐਫਐਕਸ ਜਿਮ ਬਰਨਾਲਾ ਨੌਜਵਾਨਾਂ ਨੂੰ ਤੰਦਰੁਸਤੀ ਵੱਲ ਕਰ ਰਿਹਾ ਪ੍ਰੇਰਿਤ ਸਾਡਾ ਟੀਚਾ ਨੌਜਵਾਨਾਂ ਨੁੰ ਨਸਾ ਮੁਕਤ ਅਤੇ ਸਿਹਤਮੰਦ ਰੱਖਣਾ ਹੀ ਮੁੱਖ ਮਨੋਰਥ ਐਮਡੀ ਵਿਕਰਮ ਸਿੰਘ ਬਰਨਾਲਾ

    Spread the love

    Spread the love 9 ਜੂਨ 2026 ਬਲਵੰਤ ਸਿੰਘ ਸਿੱਧੂ    ਬਰਨਾਲਾ ਸ਼ਹਿਰ ਵਿੱਚ ਸਥਿਤ ਐਫਐਕਸ ਜਿਮ ਅੱਜਕੱਲ੍ਹ ਨੌਜਵਾਨਾਂ ਲਈ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਇੱਕ ਮਹੱਤਵਪੂਰਨ ਕੇਂਦਰ ਬਣਿਆ ਹੋਇਆ ਹੈ।…

    Leave a Reply

    Your email address will not be published. Required fields are marked *