ਸੀ ਬੀ ਐਸ ਈ ਵਾਲੀਬਾਲ ਕਲਸਟਰ ਟੂਰਨਾਮੈਂਟ ਧੂਮਧਾਮ ਨਾਲ ਸੰਪੰਨ

Spread the love
ਕਪੂਰਥਲਾ, 25 ਜੁਲਾਈ ( ਕੌੜਾ  )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਸੀ 18ਵਾਂ, ਅੰਡਰ 14, ਅੰਡਰ 17 ਅਤੇ ਅੰਡਰ 19  ਕੁੜੀਆਂ ਦੇ ਵਾਲੀਬਾਲ ਕਲਸਟਰ ਟੂਰਨਾਮੈਂਟ ਦਾ ਸਮਾਪਤੀ ਸਮਾਗਮ ਸਕੂਲ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ l ਇਸ ਮੌਕੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ l ਸਕੂਲ ਡਾਇਰੈਕਟਰ ਹਰਨਿਆਮਤ ਕੌਰ ਅਤੇ ਸਟਾਫ ਮੈਂਬਰਾਂ ਪਹੁੰਚੇ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਅੰਡਰ 14 ਕੈਟੇਗਰੀ ਵਿੱਚ ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਜੇਤੂ ਰਿਹਾ, ਜਦਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਸੁਲਤਾਨਪੁਰ ਲੋਧੀ ਦੂਜੇ ਅਤੇ ਲਿਟਲ ਏਂਜਲ ਕੋ ਐਜੂਕੇਸ਼ਨ ਪਬਲਿਕ ਸਕੂਲ ਕਪੂਰਥਲਾ ਤੇ ਨੌਰਵੁਡ ਪਬਲਿਕ ਸਕੂਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ l ਅੰਡਰ 14 ਕੈਟਾਗਰੀ ‘ਚ ਬੈਸਟ ਪਲੇਅਰ ਦਾ ਅਵਾਰਡ ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਦੀ ਸ੍ਰਿਸ਼ਟੀ ਨੂੰ ਦਿੱਤਾ ਗਿਆ l ਅੰਡਰ 17 ਕੈਟਾਗਰੀ ‘ਚ ਯੂ ਐਸ ਪੀ ਸੀ ਜੈਨ ਪਬਲਿਕ ਸਕੂਲ ਲੁਧਿਆਣਾ ਜੇਤੂ ਰਿਹਾ, ਜਦਕਿ ਮੇਜ਼ਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੂਜੇ ਅਤੇ ਐਮ ਜੀ ਐਨ ਪਬਲਿਕ ਸਕੂਲ ਜਲੰਧਰ ਤੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਿਹਾ l ਅੰਡਰ 17 ਕੈਟਾਗਰੀ ‘ਚ ਬੈਸਟ ਪਲੇਅਰ ਦਾ ਅਵਾਰਡ ਯੂ ਐਸ ਪੀ ਸੀ ਜੈਨ ਪਬਲਿਕ ਸਕੂਲ ਦੀ ਅਰਾਧਿਆ ਨੇ ਹਾਸਲ ਕੀਤਾ l ਅੰਡਰ 19 ਕੈਟੇਗਰੀ ਵਿੱਚ ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਜੇਤੂ ਰਿਹਾ, ਜਦਕਿ ਦਰਸ਼ਨ ਅਕੈਡਮੀ ਦੂਜੇ ਅਤੇ  ਮਾਡਰਨ ਸੰਦੀਪਨੀ ਪਠਾਨਕੋਟ ਤੇ ਪ੍ਰਤਾਪ ਵਰਡ ਪਠਾਨਕੋਟ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ l ਅੰਡਰ 19 ਕੈਟੇਗਰੀ ਵਿੱਚ ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਦੀ ਰੀਤ ਨੂੰ ਬੈਸਟ ਪਲੇਅਰ ਦਾ ਅਵਾਰਡ ਦਿੱਤਾ ਗਿਆ l ਸੀ ਬੀ ਐਸ ਈ ਅਬਜ਼ਰਵਰ ਦੇ ਤੌਰ ‘ਤੇ ਸੰਜੀਵ ਗਾਂਧੀ ਅਤੇ ਟੈਕਨੀਕਲ ਡੇਲੀਗੇਟਸ ਦੇ ਤੌਰ ‘ਤੇ ਨਿਖਿਲ ਹੰਸ ਸ਼ਾਮਲ ਹੋਏ l ਇਸ ਮੌਕੇ ਬੋਲਦਿਆਂ ਸੰਜੀਵ ਗਾਂਧੀ ਨੇ ਕਿਹਾ ਕਿ ਟੂਰਨਾਮੈਂਟ ਦੇ ਸਾਰੇ ਹੀ ਇੰਤਜ਼ਾਮ ਬਹੁਤ ਹੀ ਵਧੀਆ ਤੇ ਬੋਰਡ ਦੀਆਂ ਹਦਾਇਤਾਂ ਦੇ ਮੁਤਾਬਿਕ ਸਨ l ਸਕੂਲ ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਸਾਰੀਆਂ ਟੀਮਾਂ ਦਾ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਟੂਰਨਾਮੈਂਟ ਦੀ ਸਮਾਪਤੀ ਦੀ ਘੋਸ਼ਣਾ ਕੀਤੀ l ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ l ਅੰਤ ‘ਚ ਇੰਜੀਨੀਅਰ ਸਵਰਨ ਸਿੰਘ, ਪ੍ਰਧਾਨ ਬੀਬੀ ਗੁਰਪ੍ਰੀਤ ਕੌਰ, ਇੰਜੀਨੀਅਰ ਹਰਨਿਆਮਤ ਕੌਰ,ਇੰਜੀਨੀਅਰ ਨਿਮਰਤਾ ਕੌਰ  ਵੱਲੋਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ l
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *