ਖੇਡਾਂ ਨਾਲ ਜੁੜ ਕੇ ਪੰਜਾਬ ਨੂੰ ਮਾਣ ਮਹਿਸੂਸ ਕਰਵਾ ਸਕਦੇ ਹਨ ਨੌਜਵਾਨ : ਪਵਨ ਬੀਸਲਾ * ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਨੇ ਐੱਸ.ਐੱਨ.ਐੱਸ. ਕ੍ਰਿਕੇਟ ਅਕੈਡਮੀ ਦੇ ਖਿਡਾਰੀਆਂ ਦਾ ਵਧਾਇਆ ਹੌਸਲਾ

Spread the love
ਫਗਵਾੜਾ 6 ਜੁਲਾਈ (  ਪ੍ਰੀਤ ਕੌਰ ਪ੍ਰੀਤੀ       ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਟੀ.ਡਬਲਿਊ.ਈ.ਆਈ. (ਜੇਸੀਟੀ) ਸਕੂਲ ਦੇ ਖੇਡ ਮੈਦਾਨ ਵਿੱਚ ਚਲਾਈ ਜਾ ਰਹੀ ਐੱਸ.ਐੱਨ.ਐੱਸ. ਕ੍ਰਿਕੇਟ ਅਕੈਡਮੀ ਦਾ ਵਿਸ਼ੇਸ਼ ਦੌਰਾ ਕਰਨ ਲਈ ਨਵਾਂਸ਼ਹਿਰ ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਪਵਨ ਬੀਸਲਾ ਸਕੂਲ ਦੀ ਗਰਾਉਂਡ ਵਿਖੇ ਪੁੱਜੇ। ਉਨ੍ਹਾਂ ਨੇ ਅਕੈਡਮੀ ਵਿੱਚ ਚੱਲ ਰਹੀਆਂ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਖਿਡਾਰੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦਾ ਹੌਸਲਾ ਅਫਜਾਈ ਕੀਤੀ। ਪਵਨ ਬੀਸਲਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਜੁੜਿਆ ਨੌਜਵਾਨ ਹੀ ਪੰਜਾਬ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ ਅਤੇ ਖੇਡ ਦੇ ਮੈਦਾਨ ‘ਚ ਮੱਲਾਂ ਮਾਰ ਕੇ ਪੰਜਾਬ ਦਾ ਮਾਣ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਉੱਚੀਆਂ ਬੁਲੰਦੀਆਂ ਹਾਸਲ ਕਰਨ ਦੀ ਬੇਅੰਤ ਸਮਰੱਥਾ ਹੈ। ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ, ਆਧੁਨਿਕ ਸਹੂਲਤਾਂ ਅਤੇ ਲਗਾਤਾਰ ਹੌਸਲਾ-ਅਫ਼ਜ਼ਾਈ ਪ੍ਰਦਾਨ ਕਰਨ ਦੀ ਹੈ। ਜਿਸ ਦਿਸ਼ਾ ਵਿੱਚ ਐੱਸ.ਐੱਨ.ਐੱਸ. ਕ੍ਰਿਕੇਟ ਅਕੈਡਮੀ ਵੱਲੋਂ ਵਧੀਆ ਉਪਾਰਾਲਾ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਵੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਬਰ, ਟੀਮ ਭਾਵਨਾ ਅਤੇ ਮਿਹਨਤ ਵਰਗੇ ਗੁਣ ਪੈਦਾ ਕਰਦੀਆਂ ਹਨ, ਜੋ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਦੀ ਕੁੰਜੀ ਸਾਬਤ ਹੁੰਦੇ ਹਨ। ਉਨ੍ਹਾਂ ਅਕੈਡਮੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਸੇਵਾਮੁਕਤ ਐੱਸ.ਡੀ.ਓ. ਰਾਜ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਵਨ ਬੀਸਲਾ ਦਾ ਇਹ ਦੌਰਾ ਅਕੈਡਮੀ ਦੇ ਖਿਡਾਰੀਆਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਦੇ ਜ਼ਿੰਮੇਵਾਰ ਅਧਿਕਾਰੀ ਅਤੇ ਪਤਵੰਤੇ ਵਿਅਕਤੀ ਨੌਜਵਾਨਾਂ ਦਾ ਹੱਥ ਫੜਦੇ ਹਨ ਤਾਂ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲਦੀ ਹੈ। ਸਭਾ ਦੇ ਸਲਾਹਕਾਰ ਬੋਰਡ ਮੈਂਬਰ ਅਤੇ ਕੋਚ ਮਨੋਹਰ ਸਿੰਘ ਤਲਵਾੜ ਨੇ ਕਿਹਾ ਕਿ ਐੱਸ.ਐੱਨ.ਐੱਸ. ਕ੍ਰਿਕਟ ਅਕੈਡਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਵਨ ਬੀਸਲਾ ਵਰਗੇ ਅਧਿਕਾਰੀਆਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਖਿਡਾਰੀਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਪਵਨ ਬੀਸਲਾ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਸ ਮੌਕੇ ਤਰਲੋਚਨ ਸਿੰਘ  ਡਿਪਟੀ ਕਮਿਸ਼ਨਰ ਐਕਸਾਈਜ਼, ਗੁਰਪ੍ਰੀਤ ਸਿੰਘ ਗੋਪੀ ਕੋਚ, ਹਰਜੋਤ ਹੈਰੀ ਕੋਚ, ਪੰਡਿਤ ਜਤਿੰਦਰ ਸ਼ਰਮਾ, ਅਨੂਪ ਦੁੱਗਲ, ਘਨਸ਼ਾਮ, ਸੌਰਵ ਸੈਨ, ਕਿਰਦੇ ਸੋਬਤੀ, ਗਿਤਾਂਗ, ਤੇਜਸਵੀਰ ਸਿੰਘ, ਸਾਹਿਲ, ਸ਼ਿਵਮ, ਦੀਪਕ, ਵਿਕਾਸ, ਰਿਤੂ ਰਾਜ ਤਿਵਾੜੀ, ਸ਼ਿਵੋਮ ਛਾਬੜਾ, ਕਯਾਂਸ਼ ਰੱਤੀ, ਪ੍ਰਥਮ ਗੁਪਤਾ, ਹਰਿੰਦਰ ਸਿੰਘ, ਜਸਕੀਰਤ ਸਿੰਘ, ਕਵਿਸ਼ ਬੇਦੀ, ਅੰਕਿਤ ਸ਼ੁਕਲਾ, ਸ਼ੌਰਯਾ ਸਕਲਾਨੀ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਤਸਵੀਰ ਸਮੇਤ।
  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *