ਪਿੰਡ ਲੱਖਪੁਰ ਦੀ ਪੰਚਾਇਤ ਨੇ ਹੋਣਹਾਰ ਖਿਡਾਰਣ ਨੂੰ ਸਨਮਾਨਤ ਕਰਕੇ ਕੀਤੀ ਹੌਸਲਾ ਅਫਜਾਈ

Spread the love

ਫਗਵਾੜਾ 4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਸਰਕਾਰੀ ਪ੍ਰਾਇਮਰੀ ਸਕੂਲ ਲੱਖਪੁਰ ਵਿਖੇ ਪੰਜਵੀ ਕਲਾਸ ਦੀ ਵਿਦਿਆਰਥਣ ਏਂਜਲ ਪੁੱਤਰੀ ਸ਼ਾਮ ਲਾਲ ਨੂੰ ਖੇਡਾਂ ਵਿਚ ਵਧੀਆ ਕਾਰਗੁਜਾਰੀ ਦੇ ਚਲਦਿਆਂ ਪਿੰਡ ਲੱਖਪੁਰ ਦੇ ਸਰਪੰਚ ਗੁਰਮੀਤ ਸਿੰਘ ਗੋਗੀ ਅਤੇ ਸਮੂਹ ਪੰਚਾਇਤ ਵਲੋਂ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਕਬੱਡੀ, ਖੋ-ਖੋ, ਬੈਡਮਿੰਟਨ, ਸ਼ਤਰੰਜ ਅਤੇ ਦੌੜਾਂ ਵਿਚ ਮੈਡਲ ਹਾਸਲ ਕਰਕੇ ਆਪਣੇ ਹੁਨਰ ਨਾਲ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਿਦਿਆਰਥਣ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਹਰ ਲੋੜੀਂਦੀ ਮੱਦਦ ਕੀਤੀ ਜਾਵੇਗੀ। ਇਸ ਦੌਰਾਨ ਵਿਦਿਆਰਥਣ ਏਂਜਲ ਦੇ ਪਿਤਾ ਸ਼ਾਮ ਲਾਲ ਅਤੇ ਮਾਤਾ ਜਯੋਤੀ ਬਾਲਾ ਨੇ ਪੰਚਾਇਤ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੀ ਪੁੱਤਰੀ ਤੇ ਮਾਣ ਹੈ ਜੋ ਪੜ੍ਹਾਈ ਦੇ ਨਾਲ ਹੀ ਮੈਦਾਨੀ ਖੇਡਾਂ ਵਿਚ ਵੀ ਪੂਰੀ ਦਿਲਚਸਪੀ ਰੱਖਦੀ ਹੈ। ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ, ਸੀਨੀਅਰ ਕਿਸਾਨ ਆਗੂ ਹਰਭਜਨ ਸਿੰਘ ਬਾਜਵਾ ਮਲਕਪੁਰ, ਜੱਗਾ ਕੂਨਰ ਯੂ.ਕੇ., ਜਤਿੰਦਰ ਸਿੰਘ, ਦੀਪਾ ਨੰਬਰਦਾਰ, ਕੁਲਦੀਪ ਸਿੰਘ, ਦਵਿੰਦਰ ਸਿੰਘ, ਤਰਲੋਚਨ ਸਿੰਘ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਲੱਖਪੁਰ ਵਿਖੇ ਵਿਦਿਆਰਥਣ ਏਂਜਲ ਨੂੰ ਸਨਮਾਨਤ ਕਰਦੇ ਹੋਏ ਸਰਪੰਚ ਗੁਰਮੀਤ ਸਿੰਘ ਗੋਗੀ ਅਤੇ ਹੋਰ।ਪਿੰਡ ਡੁਮੇਲੀ ਵਿਖੇ ਕਰਵਾਇਆ ਸਲਾਨਾ ਗੁਰਮਤਿ ਸਮਾਗਮ* ਸੰਤਾਂ-ਮਹਾਪੁਰਸ਼ਾਂ ਨੇ ਸੰਗਤ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆਫਗਵਾੜਾ 4 ਅਪ੍ਰੈਲ (   ਪ੍ਰੀਤ ਕੌਰ ਪ੍ਰੀਤੀ   ) ਪਵਿੱਤਰ ਅਸਥਾਨ ਮੀਰੀ-ਪੀਰੀ ਅਕਾਲ ਦਰਬਾਰ (ਵਿਦਿਆਲਾ) ਸਾਹਿਬ ਜੀ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਉਣ ਦੀ ਖੁਸ਼ੀ ਵਿਚ ਸਲਾਨਾ ਗੁਰਮਤਿ ਸਮਾਗਮ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਡੁਮੇਲੀ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਸਲਾਨਾਗੁਰਮਤਿ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਸ਼ਾਮ ਨੂੰ ਧਾਰਮਿਕ ਦੀਵਾਨ ਸਜਾਇਆ ਗਿਆ। ਦੂਸਰੇ ਦਿਨ ਸਵੇਰੇ ਅੰਮ੍ਰਿਤ ਸੰਚਾਰ ਤੋਂ ਬਾਅਦ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਇਆ ਗਿਆ। ਸਮਾਗਮ ਦੇ ਤੀਸਰੇ ਅਤੇ ਆਖਰੀ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ, ਨਾਮ ਰਸੀਏ, ਮਹਾਪੁਰਸ਼, ਨਿਹੰਗ ਸਿੰਘ ਜੱਥੇਬੰਦੀਆਂ ਦੇ ਮਹਾਪੁਰਸ਼, ਵਿਦਵਾਨ, ਕਥਾ ਵਾਚਕ, ਗੁਰਕੀਰਤਨੀਏ, ਢਾਡੀ, ਕਵੀਸ਼ਰੀ ਸਿੰਘਾਂ ਨੇ ਗੁਰੂ ਯਸ਼ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਦੀਵਾਨ ਦੀ ਸਮਾਪਤੀ ਉਪਰੰਤ ਨਿਹੰਗ ਸਿੰਘਾਂ ਮਹੱਲਾ ਕੱਢਿਆ। ਜਿਸ ਵਿਚ ਘੋੜ ਦੌੜ, ਨੇਜਾ-ਬਾਜੀ ਅਤੇ ਗੱਤਕਾ ਦੇ ਜੋਹਰ ਵਿਸ਼ੇਸ਼ ਖਿਚ ਦਾ ਕੇਂਦਰ ਸਨ। ਉਪਰੰਤ ਕਬੱਡੀ ਦਾ ਮੈਚ ਕਰਵਾਇਆ ਗਿਆ। ਜਿਸ ਵਿਚ ਉਚ ਕੋਟੀ ਦੇ ਖਿਡਾਰੀਆਂ ਨੇ ਆਪਣੇ ਜੋਹਰ ਦਿਖਾਏ। ਸੰਤ ਬਾਬਾ ਬਲਵਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਲੜ ਲੱਗਣ ਲਈ ਪ੍ਰੇਰਿਆ। ਸੇਵਾਦਾਰਾਂ ਵਲੋਂ ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਲਾਕੇ ਭਰ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਸਮਾਗਮ ‘ਚ ਸ਼ਾਮਲ ਹੋ ਕੇ ਗੁਰੂ ਸਾਹਿਬ ਅਤੇ ਮਹਾਰਪੁਰਸ਼ਾਂ ਦਾ ਆਸ਼ੀਰਵਾਦ ਲਿਆ। ਪ੍ਰਮੁੱਖ ਸ਼ਖਸੀਅਤਾਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।ਤਸਵੀਰ 002, ਕੈਪਸ਼ਨ- ਪਿੰਡ ਡੁਮੇਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੇ ਦ੍ਰਿਸ਼।ਫਗਵਾੜਾ ਹੁਸ਼ਿਆਰਪੁਰ ਰੋਡ ‘ਤੇ ਖਾਟੀ ਦੇ ਨਜਦੀਕ ਤਿੰਨ ਵਾਹਨ ਟਕਰਾਏ, ਵੱਡਾ ਹਾਦਸਾ ਟਲਿਆ* ਇਕ ਜਖਮੀ, ਵਾਹਨਾਂ ਦਾ ਵੀ ਹੋਇਆ ਨੁਕਸਾਨ

ਫਗਵਾੜਾ 4 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਹੁੁਸ਼ਿਆਰਪੁਰ ਰੋਡ ‘ਤੇ ਪਿੰਡ ਖਾਟੀ ਦੇ ਨਜਦੀਕ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਤਿੰਨ ਵਾਹਨ ਆਪਸ ਵਿਚ ਟਕਰਾ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ 12 ਵਜੇ ਫਗਵਾੜਾ ਤੋਂ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਕੈਂਟਰ ਦੇ ਅੱਗੇ ਜਾ ਰਹੀ ਕਾਰ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਤੇ ਕੈਂਟਰ ਚਾਲਕ ਨੇ ਕੈਂਟਰ ਸੱਜੇ ਪਾਸੇ ਨੂੰ ਕੱਟਿਆ ਤਾਂ ਸਾਹਮਣੇ ਤੋਂ ਆ ਰਹੇ ਅਸ਼ੋਕ ਲੀਲੈਂਡ ਨਾਲ ਟਕਰਾ ਗਿਆ। ਇਸੇ ਦੌਰਾਨ ਪਿੱਛੋਂ ਆ ਰਹੀ ਇਕ ਅਰਟਿਗਾ ਕਾਰ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਹੈ। ਹਾਦਸੇ ਵਿਚ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ।
ਤਸਵੀਰ 003, ਕੈਪਸ਼ਨ- ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿਚ ਨੁਕਸਾਨੇ ਗਏ ਵਾਹਨ।

  • Related Posts

    ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ

    Spread the love

    Spread the love -24 ਜੁਲਾਈ ਨੂੰ ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਹੋਵੇਗੀ ਵੇਲੇਡਿਕਸ਼ਨ ਸਰਮਨੀ – ਅੰਤਰਰਾਸ਼ਟਰੀ ਰੈਫ਼ਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਦੇ ਮੈਨੇਜਰ ਪ੍ਰਮੋਦ ਧੀਰ ਕਰਨਗੇ ਟੀਮ ਦੀ ਅਗਵਾਈ…

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    Leave a Reply

    Your email address will not be published. Required fields are marked *