ਪਿੰਡ ਸੋਹਲ ਵਿਖੇ ਪੀਰ ਬਾਬਾ ਨੱਥਾ ਸ਼ਾਹ ਦੀ ਦਾ ਸਲਾਨਾ ਜੋੜ ਮੇਲਾ ਮਨਾਇਆ

Spread the love

ਸਰਾਏ ਅਮਾਨਤ ਖਾਂ, 6 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਪਿੰਡ ਸੋਹਲ ਵਿਖੇ ਪੀਰ ਬਾਬਾ ਨੱਥਾ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਮੇਟੀ ਮੈਂਬਰਾਂ ਵੱਲੋਂ ਪੀਰ ਬਾਬਾ ਨੱਥਾ ਸ਼ਾਹ ਦੀ ਦਰਗਾਹ ਤੇ ਚਾਦਰ ਝੜਾ ਕੇ ਸਵੇਰੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੋੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸ਼ਾਮ ਨੂੰ ਪਹਿਲਾਂ ਛੋਟੇ ਲੜਕਿਆਂ ਅਤੇ ਦੂਜਾ ਲੜਕੀਆਂ ਦੀਆਂ ਟੀਮਾਂ ਦਰਮਿਆਨ ਕਬੱਡੀ ਮੁਕਾਬਲੇ ਕਰਵਾਏ ਗਏ ਉਪਰੰਤ ਤੀਜਾ ਮੁਕਾਬਲਾ ਬਾਬਾ ਸੈਣ ਭਗਤ ਜੀ ਕਬੱਡੀ ਕਲੱਬ ਸੋਹਲ ਅਤੇ ਬਾਬਾ ਬਲਾਕਾ ਜੀ ਕਬੱਡੀ ਕਲੱਬ ਸਾਘਣਾ ਦਰਮਿਆਨ ਕਰਵਾਇਆ ਗਿਆ ਜਿਸ ਵਿਚ ਬਾਬਾ ਬਲਾਕਾ ਜੀ ਕਬੱਡੀ ਕਲੱਬ ਸਾਘਣਾ ਦੀ ਟੀਮ ਜੇਤੂ ਰਹੀ। ਇਸ ਮੋਕੇ ਸਰਪੰਚ ਮਹਾਂਬੀਰ ਸਿੰਘ ਬਾਸਰਕੇ,ਦਿਨੇਸ਼ ਕੰਗ, ਭਾਲਾ ਬੁੱਲਾ ਯੂਕੇ, ਗੁਰਪ੍ਰੀਤ ਸਮਰਾ ਪੱਖੋਕੇ ਅਤੇ ਸੁੱਖ ਘਰਿਆਲੀ ਦੁਬਈ ਵੱਲੋਂ ਕਬੱਡੀ ਕਮੈੰਟਰ ਸੋਨੂੰ ਸੋਹਲ ਦਾ ਮੋਟਰਸਾਈਕਲ ਅਤੇ ਸ਼ਹੀਦ ਸਰਦਾਰ ਹਰਜਿੰਦਰ ਸਿੰਘ ਸੋਹਲ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਲ.ਈ.ਡੀ ਨਾਲ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪੱਪੂ ਮੁੱਖ ਸੇਵਾਦਾਰ,ਪ੍ਰਧਾਨ ਠਾਕਰ ਸਿੰਘ,ਬਲਦੇਵ ਸਿੰਘ ਭਾਟੀਆ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।

  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *