ਲਿਟਲ ਫਲਾਵਰ ਸਕੂਲ ਦੇ ਵਿਦਿਆਰਥੀਆਂ ਨੇ 4 ਦਿਨਾਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ

Spread the love

 ਬਠਿੰਡਾ , 18 ਦਸੰਬਰ (ਸੁਰਿੰਦਰਪਾਲ ਸਿੰਘ): ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗਾਨਾਈਜ਼ ਕਮਿਸ਼ਨਰ ਸਕਾਊਟਸ ਸ. ਉਕਾਰ ਸਿੰਘ, ਜਿਲ੍ਹਾ ਆਰਗਾਨਾਈਜ਼ ਕਮਿਸ਼ਨਰ ਸ ਅਮ੍ਰਿਤਪਾਲ ਸਿੰਘ ਬਰਾੜ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਸ਼ਿਵਪਾਲ ਗੋਇਲ, ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮਹਿੰਦਰਪਾਲ ਜੀ ਦੇ ਦਿਸ਼ਾ ਨਿਰਦੇਸ਼ ਹੇਠਾਂ ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਦੀ ਲੜੀ ਤਹਿਤ ਸਰਕਾਰੀ ਆਦਰਸ਼ ਸੀਨੀ. ਸੈਕੰ. ਸਕੂਲ ਬਠਿੰਡਾ ਵਿਖੇ ਮਿਤੀ 10 ਦਿਸੰਬਰ ਤੋਂ 13 ਦਿਸੰਬਰ 2024 ਤੱਕ ਸਕੂਲ ਮੁੱਖੀ ਰੂਬੀ ਬਾਂਸਲ ਦੀ ਰਹਿਨੁਮਾਈ ਹੇਠਾਂ ਲਗਾਇਆ ਗਿਆ। ਇਸ ਵਿੱਚ ਲੱਗਭਗ ਕਈ ਸਕੂਲਾਂ ਦੇ 200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਲਿਟਿਲ ਫਲਾਵਰ ਪਬਲਿਕ ਸੀਨੀ. ਸੈਕੰ. ਸਕੂਲ ਦੇ 16 ਗਾਈਡਜ਼ ਅਤੇ 16 ਸਕਾਊਟ ਨੇ ਭਾਗ ਲਿਆ। ਇਸ ਕੈਂਪ ਵਿੱਚ ਬੈਸਟ ਗਜਟਸ ਵਿੱਚ ਪੈਟ੍ਰੋਲ ਬੀਅਰ, ਬੈਸਟ ਪੈਟ੍ਰੋਲ ਸ਼ਾਰਕ, ਬੈਸਟ ਫੂਡ ਟਾਈਗਰ, ਬੈਸਟ ਡਿਸਿਪਲਿਨ ਸਕਾਊਟਸ, ਬੈਸਟ ਸਕਾਊਟ, ਬੈਸਟ ਡ੍ਰੈਸ ਅਤੇ ਬੈਸਟ ਐਕਟਿਵ ਸਕਾਊਟ ਕੱਢੇ ਗਏ। ਇਨ੍ਹਾਂ ਵਿੱਚੋਂ ਲਿਟਲ ਫਲਾਵਰ ਸਕੂਲ ਦੇ ਬੈਸਟ ਗਾਈਡ ਨਿਧੀ, ਬੈਸਟ ਡਿਸਿਪਲਿਨ ਵਿੱਚ ਸਕਾਊਟ ਤੇਜਵੀਰ ਸਿੰਘ ਅਤੇ ਬੈਸਟ ਡ੍ਰੈਸ ਵਿੱਚ ਸਕਾਊਟ ਅਵਨੀਤ ਸਿੰਘ ਨੇ ਅਵਾਰਡ ਹਾਸਿਲ ਕੀਤੇ। ਸਕੂਲ ਵਿੱਚ ਭਾਗ ਲੈਣ ਵਾਲੇ ਅਤੇ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸ. ਮਹਿੰਦਰ ਸਿੰਘ ਅਤੇ ਡਾਇਰੈਕਟਰ ਮੈਡਸ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਸਕਾਊਟਿੰਗ ਨਾਲ ਬੱਚਿਆ ਵਿੱਚ ਸਮਾਜ ਲਈ ਭਲਾਈ ਦੇ ਕੰਮ, ਅਨੁਸ਼ਾਸਨ ਵਿੱਚ ਰਹਿਣ, ਕੁਦਰਤੀ ਆਫਤਾ ਦਾ ਕਿਵੇਂ ਸਾਹਮਣਾ ਕਰਨਾ, ਕਦਰਾਂ-ਕੀਮਤਾਂ ਸਬੰਧੀ, ਮੁੱਢਲੀ ਸਹਾਇਤਾ, ਗਜਟ ਬਣਾਉਂਣੇ ਅਤੇ ਟੈਂਟ ਲਗਾਉਂਣਾ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਲਿੱਤੀ, ਅਤੇ ਇਨ੍ਹਾਂ ਸਾਰੇ ਗੁਣਾਂ ਨੂੰ ਗ੍ਰਹਿਣ ਕੀਤਾ। ਸਕੂਲ ਦੇ ਪ੍ਰਿੰਸੀਪਲ ਸ. ਅਵਤਾਰ ਸਿੰਘ ਜੀ ਨੇ ਦੱਸਿਆ ਕਿ ਸਕਾਊਟਿੰਗ ਬੱਚਿਆਂ ਵਿੱਚ ਆਤਮ ਨਿਰਭਤਾ ਅਤੇ ਆਦਰਸ਼ ਨਾਗਰਿਕ ਬਨਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਵਿੱਚ ਕੈਂਪ

ਇੰਚਰਾਜ ਡਾ. ਸੰਜੀਵ ਨਾਗਪਾਲ, ਕੈਂਪ ਕੋਆਰਡੀਨੇਟਰ ਜਗਪ੍ਰੀਤ ਕੌਰ, ਜਿਲ੍ਹਾ ਆਰਗਾਨਾਈਜ਼ ਕਮਿਸ਼ਨਰ ਗਾਈਡ ਰਵਿੰਦਰ ਕੌਰ, ਬਲਾਕ ਟਰੇਨਿੰਗ ਕੌਂਸਲਰ ਨਰਭਿੰਦਰ ਸਿੰਘ, ਕਰਮਜੀਤ ਕੌਰ, ਰੋਬਰ ਲੀਡਰ ਸੋਹਨ ਸਿੰਘ, ਟਰੇਨਿੰਗ ਕੌਂਸਲਰ ਮਹਿੰਦਰ ਪਾਲ ਸਿੰਘ ਇਨ੍ਹਾਂ ਦੇ ਸਹਿਯੋਗ ਨਾਲ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਸਫਲ ਰਿਹਾ। ਸਕੂਲ ਦੇ ਪ੍ਰਿੰਸੀਪਲ ਸ. ਅਵਤਾਰ ਸਿੰਘ ਜੀ ਨੇ ਸਕੂਲ ਦੇ ਸਕਾਊਟ ਗਾਈਡ ਮਾਸਟਰ ਗੁਰਮੀਤ ਸਿੰਘ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਦੇ 32 ਬੱਚਿਆਂ ਨੂੰ ਤਿਆਰ ਕਰਕੇ ਤ੍ਰਿਤਿਆ ਸੋਪਾਨ ਕੈਂਪ ਵਿੱਚ ਭਾਗ ਦਿਵਾਇਆ। ਇਸ ਟੈਸਟਿੰਗ ਕੈਂਪ ਵਿੱਚ ਵਿਸ਼ੇਸ ਯੋਗਦਾਨ ਮੈਡਮ ਰਮਨਦੀਪ ਕੌਰ ਅਤੇ ਮੈਡਮ ਸੀਮਾ ਰਾਣੀ ਦੀ ਮਦਦ ਨਾਲ ਬੱਚਿਆ ਨੇ ਭਾਗ ਲਿਆ।

  • Related Posts

    ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ

    Spread the love

    Spread the love -24 ਜੁਲਾਈ ਨੂੰ ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਹੋਵੇਗੀ ਵੇਲੇਡਿਕਸ਼ਨ ਸਰਮਨੀ – ਅੰਤਰਰਾਸ਼ਟਰੀ ਰੈਫ਼ਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਦੇ ਮੈਨੇਜਰ ਪ੍ਰਮੋਦ ਧੀਰ ਕਰਨਗੇ ਟੀਮ ਦੀ ਅਗਵਾਈ…

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    Leave a Reply

    Your email address will not be published. Required fields are marked *