ਲੜਕਿਆਂ ਲਈ ਸਕਾਊਟਿੰਗ ਦੇ ਐਡੀਸਨ 2026 ਦੀ ਘੁੰਢ ਚੁਕਾਈ ਸਮਾਗਮ ਤਾਰਾ ਦੇਵੀ ਵਿਖੇ ਸੰਪੰਨ। ਮਾਂ ਬੋਲੀ ਪੰਜਾਬੀ ਵਿੱਚ ਸਕਾਊਟਿੰਗ ਦੇ ਲਿਟਰੇਚਰ ਦੀ ਘਾਟ ਨੂੰ ਪੂਰਾ ਕਰੇਗੀ ਇਹ ਪੁਸਤਕ- ਸੰਪਾਦਕ

Spread the love

ਚੰਡੀਗੜ੍ਹ  8 ਜੁਲਾਈ(   ਜਤਿੰਦਰ ਪਾਲ ਸਿੰਘ ਕਲੇਰ     ) ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ   ਵਲੋਂ ਪੰਜਾਬ ਅਤੇ ਬਾਹਰਲੇ ਸੂਬਿਆਂ ਵਿੱਚ ਸਕਾਊਟਿੰਗ ਦੇ ਖੇਤਰ ਵਿੱਚ ਸਰਗਰਮ  ਯੋਧਿਆਂ ਨੂੰ ਪੱਕੇ ਪੈਰੀਂ ਸਕਾਊਟਿੰਗ ਕਰਨ ਦੇ ਮਨਸੁਬੇ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਸਾਥੀਆਂ ਦੀ ਮੱਦਦ ਲਈ ਲੱਗਭੱਗ 59 ਸਾਲਾਂ ਬਾਅਦ ਸਕਾਊਟਿੰਗ ਫਾਰ ਬੁਆਏਜ਼ ਦਾ ਜਨਕ ਸਿੰਘ ਦੁਆਰਾ ਅਨੁਵਾਦਿਤ ਅਤੇ ਸ੍ਰ ਹਰਦਿਆਲ ਸਿੰਘ ਦੁਆਰਾ ਸੁਧਾਈ ਕੀਤੀ  ਵਿਸ਼ਵ ਭਾਈਚਾਰਾ ( ਸਕਾਊਟਿੰਗ ਫਾਰ ਬੁਆਏਜ਼) ਦਾ ਦੁਸਰਾ ਐਡੀਸਨ 2026 ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ ਉਂਕਾਰ ਸਿੰਘ ਦੀ ਹਿੰਮਤ ਅਤੇ ਦੂਰ ਅੰਦੇਸ਼ੀ ਸੋਚ ਦੋਿ ਬਦੌਲਤ ਪਾਠਕਾਂ ਦੇ ਸਨਮੁੱਖ ਹੋਇਆ। ਸਕਾਊਟਿੰਗ ਫਾਰ ਬੁਆਏਜ 2026 ਦੇ ਦੁਸਰੇ ਸੰਸਕਰਨ ਦੀ ਘੂੰਢ ਚੁਕਾਈ ਸਮਾਗਮ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ ਬੋਲਦਿਆਂ ਸਟੇਟ ਚੀਫ ਕਮਿਸ਼ਨਰ ਡਾ ਸੁਖਬੀਰ ਸਿੰਘ ਬੱਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਕਾਊਟਿੰਗ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਪੂਰਾ ਕਰਕੇ ਉਂਕਾਰ ਸਿੰਘ ਨੇ ਸਕਾਊਟਿੰਗ ਦੇ ਖੇਤਰ ਵਿੱਚ ਇੱਕ ਹੋਰ ਮਹਾਨ ਕਾਰਜ ਨੇਪਰੇ ਚਾੜਿਆ ਹੈ। ਸਮੁੱਚੇ ਸਕਾਊਟਿੰਗ ਪਰਿਵਾਰ ਨੂੰ ਵਧਾਈ ਦਿੰਦਿਆਂ ਡਾ ਬੱਲ ਨੇ ਵਿਸਵਾਸ ਜਤਾਇਆ ਕਿ ਹੁਣ ਪੰਜਾਬੀ ਵਿੱਚ ਸਕਾਊਟਿੰਗ ਦੇ ਲਿਟਰੇਚਰ ਦੀ ਘਾਟ ਨਹੀਂ ਰਹੇਗੀ। ਮਿੰਨੀ ਕਹਾਣੀਕਾਰ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਇਸ ਪੁਸਤਕ ਦੀ ਛਪਾਈ, ਟਾਈਟਲ ਪੰਨਾ ਅਤੇ ਨਵੀਆਂ ਦਰਜ ਕੀਤੀਆਂ ਮੱਦਾਂ ਵੱਲ ਸਰੋਤਿਆਂ ਦਾ ਧਿਆਨ ਦਿਵਾਇਆ। ਸੰਪਾਦਕ ਉਂਕਾਰ ਸਿੰਘ ਨੂੰ ਇੱਕ ਹੋਰ ਮੀਲ ਪੱਥਰ ਸਥਪਿਤ ਕਰਨ ਦੀ ਵਧਾਈ ਦਿੱਤੀ। ਸੰਪਾਦਕ ਵਲੋਂ ਇਸ ਭਾਵਪੂਰਤ ਸਮਾਗਮ ਵਿੱਚ ਬੋਲਦਿਆਂ ਦੱਸਿਆ ਕਿ ਮੇਰੇ ਸਕਾਊਟਿੰਗ ਦੇ ਸਫਰ ਦੇ ਪੰਝੀ ਸਾਲਾਂ ਦੌਰਾਨ ਸਕਾਊਟਿੰਗ ਪਰਿਵਾਰ ਦੀ ਮੱਦਦ ਨਾਲ ਬਹੁਤ ਵੱਡੇ ਕਾਰਜ ਕੀਤੇ ਪਰ ਪਿੱਛਲੇ ਦਹਾਕੇ ਤੋਂ ਮਨ ਵਿੱਚ ਚਲਦਾ ਸੁਫਨਾ ਪੂਰਾ ਕਰਕੇ ਅੱਜ ਮੈਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਹੈ। ਮਾਂ ਬੋਲੀ ਪੰਜਾਬੀ ਵਿੱਚ ਹਰ ਗੱਲ ਨੂੰ ਬਾਰੀਕੀ ਨਾਲ ਸਮਝਣ ਦਾ ਸਬੱਬ ਇਹ ਕਿਤਾਬ ਬਣੇਗੀ। ਇਸ ਮੌਕੇ ਕਰਨੈਲ ਸਿੰਘ ਨੈਸਨਲ ਹੈਡਕੁਆਟਰ ਦਿੱਲੀ, ਜਗਤਾਰ ਸਿੰਘ ਸੰਗਰੂਰ,  ਗੁਰਪ੍ਰੀਤ ਸਿੰਘ ਸੇਖੋਂ ,ਐੳਸੀ ਗਾਈਡ ਨੀਟਾ ਕਸ਼ਿਅਪ, ਮਨਜੀਤ ਕੌਰ, ਦੀਪਾਂਸ਼ੂ, ਸਰ ਬੂਟਾ ਸਿੰਘ, ਫਾਦਰ ਕੇ ਪੀ ਜੌਨ, ਦੇਸਰਾਜ ਸਿੰਘ, ਨਿਰਲੇਪ ਕੌਰ ਮਾਨਸਾ, ਅਨੁ ਮਲਹੋਤਰਾ, ਗੁਰਿੰਦਰ ਸਿੰਘ, ਡਾ ਸੁਤੰਤਰ ਸਿੰਘ, ਨਿਸ਼ਾਨ ਸਿੰਘ,ਸੁਖਪਾਲ ਸਿੰਘ ਅਤੇ 102 ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚੋਂ ਟ੍ਰੇਨਿੰਗ ਕਰਨ ਆਏ ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ

  • Related Posts

    ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਡਲਾਂ ਦੀ ਲਾਈ ਪ੍ਰਦਰਸ਼ਨੀ ਔਖੇ ਵਿਸ਼ਿਆਂ ਨੂੰ ਰੌਚਿਕ ਢੰਗ ਨਾਲ ਸਮਝਾਉਣ ਦਾ ਕੀਤਾ ਉੱਦ

    Spread the love

    Spread the loveਨਿਹਾਲ ਸਿੰਘ ਵਾਲਾ, 8 ਜੁਲਾਈ ( ਪ ਪ)– ਸਿੱਖਿਆ ਖ਼ੇਤਰ ‘ਚ ਵੱਡੀਆਂ ਪੁਲਾਘਾਂ ਪੁੱਟ ਰਹੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੇ…

    ਜਪਾਨ ਵਿਖੇ ਹੋਣ ਵਾਲੀ ਏ.ਪੀ.ਸੀ. ਕਨਵੈਨਸ਼ਨ ‘ਚ ਭਾਰਤ ਦੀ ਨੁਮਾਇੰਦਗੀ ਕਰੇਗਾ ਫਗਵਾੜਾ ਦਾ ਮੌਰਿਆ ਸਹਿਦੇਵ * 37 ਏਸ਼ੀਆਈ ਦੇਸ਼ਾਂ ਦੇ 6 ਭਾਰਤੀ ਬਾਲ ਪ੍ਰਤੀਨਿਧਾਂ ‘ਚ ਹੋਵੇਗਾ ਸ਼ਾਮਲ – ਗੌਰਵ ਸਹਿਦੇਵ

    Spread the love

    Spread the loveਫਗਵਾੜਾ 7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਫਗਵਾੜਾ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਹੋਣਹਾਰ ਵਿਦਿਆਰਥੀ ਮਾਸਟਰ ਮੌਰਿਆ ਸਾਹਦੇਵ…

    Leave a Reply

    Your email address will not be published. Required fields are marked *