ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਟਿੱਬਾ ਦਾ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ

Spread the love
ਕਪੂਰਥਲਾ 14 ਅਪ੍ਰੈਲ ( ਕੌੜਾ )- ਖਾਲਸਾ ਪੰਥ  ਦੇ ਸਾਜਨਾ ਦਿਵਸ ਅਤੇ ਵਿਸਾਖੀ  ਨੂੰ ਸਮਰਪਿਤ ਤੱਪ ਅਸਥਾਨ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਸਾਲਾਨਾ ਕਬੱਡੀ ਕੱਪ ਯਾਦਗਾਰੀ ਯਾਦਾਂ ਛੱਡਦਿਆਂ ਧੂਮ ਧੜੱਕੇ ਨਾਲ ਸੰਪਨ ਹੋਇਆ। ਇਸ ਦੌਰਾਨ 4 ਆਲ ਓਪਨ ਮੈਚ ਕਰਵਾਏ ਗਏ ਜਿਸ ਵਿੱਚ ਪੰਜਾਬ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਲੜਕੀਆਂ ਦਾ ਇੱਕ ਸ਼ੋਅ ਮੈਚ ਦੇ ਨਾਲ ਨਾਲ ਬੱਚਿਆਂ ਦੇ ਤਿੰਨ ਅੰਡਰ ਏਜ ਸ਼ੋਅ ਮੈਚ ਕਰਵਾਏ ਗਏ। ਫਾਈਨਲ ਮੈਚ  ਪਿੰਡ ਜੋਗੇਵਾਲ ਅਤੇ ਘਰਿਆਲਾ  ਦੀ ਟੀਮਾਂ ਦੇ ਦਰਮਿਆਨ ਹੋਇਆ, ਜੋ ਬਹੁਤ ਹੀ ਰੋਮਾਂਚਕਾਰੀ  ਦੇਖਣ ਨੂੰ ਮਿਲਿਆ ਜਿਸ ਵਿੱਚ ਜੋਗੇਵਾਲ ਦੀ ਟੀਮ ਨੇ ਘਰਿਆਲਾ ਦੀ ਟੀਮ ਨੂੰ 20 ਦੇ ਮੁਕਾਬਲੇ 25 ਅੰਕਾ ਨਾਲ ਹਰਾ ਕੇ ਫਾਈਨਲ ਕੱਪ ਤੇ ਕਬਜ਼ਾ ਕੀਤਾ। ਇਸ ਮੌਕੇ ਕਬੱਡੀ ਟੂਰਨਾਮੈਂਟ ਦੀ ਸਫਲਤਾ ਲਈ ਐਨਆਰਆਈ ਵੀਰਾਂ ਤੇ ਸਮੂਹ ਸਹਿਯੋਗੀ ਸੱਜਣਾਂ ਨੂੰ ਵਧਾਈ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਬੀਬੀ ਜਸਵਿੰਦਰ ਕੌਰ ਟਿੱਬਾ , ਪ੍ਰਧਾਨ ਸੂਰਤ ਸਿੰਘ, ਕੁਲਦੀਪ ਸਿੰਘ ਭੀਲਾਂ ਵਾਲਾ ,ਸੁਖਜਿੰਦਰ ਸਿੰਘ ਲਾਡਾ, ਕੁਲਜੀਤ ਸਿੰਘ ਥਿੰਦ  ਭੋਰੂਵਾਲ, ਕੁਲਬੀਰ ਸਿੰਘ ਕਾਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਐਨਆਈਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ  ਹੈ ।ਉਹਨਾਂ ਨੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 75 ਹਜਾਰ ਰੁਪਏ ਇੰਦਰਜੀਤ ਸਿੰਘ ਇੰਦਾ ਵੱਲੋਂ ਅਤੇ ਦੂਸਰਾ ਇਨਾਮ ਸੁਖਦੇਵ ਸਿੰਘ ਬੁੱਧੂ ਇੰਗਲੈਂਡ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਟੂਰਨਾਮੈਂਟ ਭਾਗ ਲੈਣ ਵਾਲੀ ਹਰ ਟੀਮ ਨੂੰ 20000 ਦਾ ਨਗਦ ਇਨਾਮ ਦਿੱਤਾ ਗਿਆ ਹੈ।ਟੂਰਨਾਮੈਂਟ ਮੌਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਟੂਰਨਾਮੈਂਟ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ । ਉਹਨਾਂ ਨੇ ਐਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਾਬਾ ਦਰਬਾਰ ਸਿੰਘ ਸਪੋਰਟਸ ਕਲੱਬ ਟਿੱਬਾ  ਦੇ ਉਪਰਾਲਿਆਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।  ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੁਰਜੀਤ ਸਿੰਘ ਟਿੱਬਾ ਨੇ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਜਗਦੀਪ ਸਿੰਘ ਠੱਟਾ ਨਵਾਂ ਨੇ ਬਾਖ਼ੂਬੀ ਨਿਭਾਈ ।ਇਸ ਮੌਕੇ ਪ੍ਰਧਾਨ ਸੂਰਤ ਸਿੰਘ, ਸੀਨੀਅਰ  ਮੀਤ ਪ੍ਰਧਾਨ ਸੁਖਦੇਵ ਸਿੰਘ ਬੱਬੂ , ਮੀਤ ਪ੍ਰਧਾਨ ਕੁਲਦੀਪ ਸਿੰਘ, ਕੁਲਬੀਰ ਸਿੰਘ ਸਕੱਤਰ, ਸਹਾਇਕ ਸਕੱਤਰ ਸੁਖਵਿੰਦਰ ਸਿੰਘ ਸ਼ਹਿਰੀ,  ਖਜਾਨਚੀ ਰਵਿੰਦਰ ਸਿੰਘ ਰਵੀ, ਸੀਨੀਅਰ ਮੈਂਬਰ ਕੁਲਜੀਤ ਸਿੰਘ ਥਿੰਦ ,ਸਹਾਇਕ ਖਜਾਨਚੀ ਸੁਖਦੇਵ ਸਿੰਘ, ਪ੍ਰੈਸ ਸਕੱਤਰ ਰਾਜਬੀਰ ਸਿੰਘ ਅਮਰਕੋਟ, ਸਹਾਇਕ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਮਰਕੋਟ, ਸਰਪ੍ਰਸਤ  ਸਾਬਕਾ ਸਰਪੰਚ ਜਸਵਿੰਦਰ ਕੌਰ ਭਗਤ, ਸਰਪ੍ਰਸਤ ਹਰਚਰਨ ਸਿੰਘ ਜਾਂਗਲਾ, ਯੂਥ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਧੰਜੂ, ਚੇਅਰਮੈਨ ਹਰਚਰਨ ਸਿੰਘ ਬੱਗਾ, ਡਾਕਟਰ ਸਤਨਾਮ ਸਿੰਘ ਹਾਜੀਪੁਰ, ਨੰਬਰਦਾਰ ਭਿੰਦਾ ਓਠੀ ਤਲਵੰਡੀ ਚੌਧਰੀਆਂ, ਹਰਮਨ ਖੋਜਾ ,ਸੁਖਵਿੰਦਰ ਸਿੰਘ ਲਾਢਾ ,ਜਗਦੀਪ ਸਿੰਘ ਠੱਟਾ ਨਵਾਂ,ਗੁਰਭੇਜ ਸਿੰਘ ਸੂਜੋਕਾਲੀਆ,ਪ੍ਰਿੰਸੀਪਲ ਅਮਰੀਕ ਸਿੰਘ, ਦਲਵਿੰਦਰ ਸਿੰਘ ਟਿੱਬਾ, ਸੁਖਦੇਵ ਸਿੰਘ ਅਮਰਕੋਟ, ਮਲਕੀਤ ਸਿੰਘ ਅਮਰਕੋਟ, ਰਵਿੰਦਰ ਕੁਮਾਰ ਅਮਰਕੋਟ, ਕੁਲਵਿੰਦਰ ਸਿੰਘ ਅਮਰਕੋਟ ,ਬਲਵਿੰਦਰ ਸਿੰਘ ਅਮਰਕੋਟ, ਕੁਲਜੀਤ ਸਿੰਘ ਭੋਰੂਵਾਲ, ਗਗਨਦੀਪ ਸਿੰਘ ਭੋਰੂਵਾਲ, ਮੋਹਨ ਸਿੰਘ ਜਾਂਗਲਾ ,ਮਨਪ੍ਰੀਤ ਸਿੰਘ ਟਿੱਬਾ ,ਅਮਰਿੰਦਰ ਸਿੰਘ ,ਜਤਿੰਦਰ ਸਿੰਘ ਮੱਲ੍ਹੀ ਟਿੱਬਾ ,  ਸੁਰਜੀਤ ਸਿੰਘ ਟਿੱਬਾ , ਸੁਰਜੀਤ ਸਿੰਘ ਹੈਪੀ , ਕੁਲਬੀਰ ਸਿੰਘ ਕਾਲੀ , ਕੁਲਦੀਪ ਸਿੰਘ ,ਗਗਨ , ਇੰਦਰਜੀਤ ਸਿੰਘ, ਸੰਦੀਪ ਸਿੰਘ  ਸਮੂਹ ਮੈਂਬਰ ਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਰ ਸਨ ।
  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *