ਵੰਸ਼ਦੀਪ ਸਿੰਘ ਆਰ, ਸੀ, ਐਫ ਰਿਹਾ ਰਾਜ ਪੱਧਰੀ ਖੇਲੋ ਇੰਡੀਆ ਕੁਸ਼ਤੀ ਮੁਕਾਬਲੇ ਦਾ ਜੇਤੂ

Spread the love

ਕਪੂਰਥਲਾ, 18 ਅਪ੍ਰੈਲ (ਕੌੜਾ)- ਵੰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਪਿੰਡ ਸਰਾਏ ਜੱਟਾਂ  ਰੁੜਕੇ ਕਲਾ ਹੋਈ ਸਟੈਟ ਚੈਪੀਅਨਸ਼ਿਪ ਖੇਲੋ ਇੰਡੀਆ ਤਹਿਤ 17 ਸਾਲਾ ਲੜਕੇ ਭਾਰ ਵਰਗ 92 ਕਿੱਲੋ ਵਿੱਚ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਿਹਾ। ਫਾਇਨਲ ਮੈਚ ਰਿੰਕੂ ਜੀਰਕਪੁਰ ਨਾਲ ਹੋਇਆ । ਜਿਸ ਵਿੱਚ ਵੰਸ਼ਦੀਪ ਸਿੰਘ 8/0 ਨਾਲ ਜੇਤੂ ਰਿਹਾ। ਇਸ ਸਮੇਂ ਵੰਸ਼ਦੀਪ ਸਿੰਘ ਦੇ ਕੋਚ ਹਰੀ ਪ੍ਰਸਾਦ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਭਵਿੱਖ ਵਿੱਚ ਹੋਰ ਚੰਗੇ ਨਤੀਜਿਆਂ ਦੀ ਆਸ ਨਾਲ ਉਨ੍ਹਾਂ ਵੱਲੋਂ ਤਨਦੇਹੀ ਨਾਲ ਵੰਸ਼ਦੀਪ ਸਿੰਘ ਦੀ ਰੋਜਾਨਾ ਸਵੇਰੇ ਸ਼ਾਮ 2/2 ਘੰਟੇ ਸਖਤ ਅਭਿਆਸ ਕਰਵਾਇਆ ਜਾਂਦਾ  ਹੈ,  ਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਵੰਸ਼ਦੀਪ ਸਿੰਘ ਬਿਹਾਰ ਵਿੱਚ ਹੋਣ ਵਾਲੇ ਨੈਸ਼ਨਲ ਕੁਸ਼ਤੀ ਮੁਕਾਬਲੇ ਵਿੱਚ  ਜਿੱਥੇ ਪੂਰੇ ਦੇਸ਼ ਤੋਂ ਹਰ ਰਾਜ ਤੋਂ ਇੱਕ ਇੱਕ ਖਿਡਾਰੀ ਪਹੁੰਚੇਗਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ। ਇਸ ਸਮੇਂ ਵੰਸ਼ਦੀਪ ਸਿੰਘ ਦੇ ਫੁੱਫੜ ਮੱਖਣ ਸਿੰਘ ਮੀਰ ਪੁਰ ਲੱਖਾ, ਭੂਆ ਮਨਦੀਪ ਕੌਰ,ਭੈਣ ਕੋਮਲਪਰੀਤ, ਮਾਮੀ ਅਮਨਪਰੀਤ ਕੌਰ, ਤਾਇਆ ਨਿਰਮਲ ਸਿੰਘ,ਤਾਰੀ ਬਿਹਾਰੀਪੁਰ, ਮਨਜੀਤ ਖੀਰਾ ਵਾਲ, ਜੱਗੀ ਜੈਨਪੁਰ,ਕਰਨਜੋਤ ਤੂਰ, ਰੋਹਿਤ, ਵਿੱਕੀ  ਜੈਨਪੁਰ,ਸੁਖਰਾਜ, ਮੰਗਲ ਸਿੰਘ, ਅਨੂਪ ਸਿੰਘ, ਬਲਜਿੰਦਰ ਸਿੰਘ, ਮੱਸਾ ਸਿੰਘ ਜੰਮੂ, ਅਤੇ ਸਮੁੱਚੇ ਜੰਮੂ ਪਰਿਵਾਰ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ।

  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *