ਵੰਸ਼ਿਕਾ ਵਰਮਾ ਨੇ ਸਕੂਲ ਵੇਟ ਲਿਫਟਿੰਗ ਨੈਸ਼ਨਲ ਖੇਡਾਂ ‘ਚ ਹਾਸਿਲ ਕੀਤਾ ਕਾਂਸੇ ਦਾ ਤਗਮਾ

Spread the love

 ਨੂਰਪੁਰਬੇਦੀ, 18 ਦਸੰਬਰ (ਦਲਜੀਤ ਚਨੌਲੀ)-ਦਿੱਲੀ ਵਿਖੇ ਹੋਈਆਂ ‘ਸਕੂਲ ਵੇਟ ਲਿਫਟਿੰਗ ਨੈਸ਼ਨਲ ਖੇਡਾਂ’ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂਰਪੁਰਬੇਦੀ ਦੀ ਖਿਡਾਰਨ ਵੰਸ਼ਿਕਾ ਵਰਮਾ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ ਦੇ ਤਗਮੇ ‘ਤੇ ਕਬਜ਼ਾ ਜਮਾਇਆ | ਖਿਡਾਰਨ ਵੰਸ਼ਿਕਾ ਵਰਮਾ ਨੇ ਨੈਸ਼ਨਲ ਖੇਡਾਂ ‘ਚ ਉਕਤ ਉਪਲੱਬਧੀ ਹਾਸਿਲ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ | ਜਿਸਨੂੰ ਲੈ ਕੇ ਅੱਜ ਸਕੂਲ ਵਿਖੇ ਪਹੁੰਚੀ ਉਕਤ ਖਿਡਾਰਨ ਸਹਿਤ ਸਕੂਲ ਦੀਆਂ ਹੋਰਨਾਂ ਹੋਣਹਾਰ ਖਿਡਾਰਨਾਂ ਅਤੇ ਉਨ੍ਹਾਂ ਦੇ ਕੋਚ ਬਲਜਿੰਦਰ ਰੀਹਲ ਦਾ ਪਿ੍ੰਸੀਪਲ ਪ੍ਰੋਮਿਲਾ ਸ਼ਰਮਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਤੇ ਸਮੂਹ ਸਕੂਲ ਸਟਾਫ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ | ਇਸ ਸਬੰਧੀ ਸਕੂਲ ਦੇ ਸਟੇਟ ਅਵਾਰਡੀ ਅਧਿਆਪਕ ਤੇ ਖਿਡਾਰਨਾਂ ਦੇ ਕੋਚ ਬਲਜਿੰਦਰ ਰੀਹਲ ਨੇ ਦੱਸਿਆ ਕਿ ਸਕੂਲ ਦੀ ਖਿਡਾਰਨ ਵੰਸ਼ਿਕਾ ਵਰਮਾ ਨੇ 81 ਕਿਲੋਗ੍ਰਾਮ ਭਾਰ ਵਰਗ ‘ਚ 144 ਕਿਲੋਗ੍ਰਾਮ ਵਜਨ ਚੁੱਕ ਕੇ ‘ਸਕੂਲ ਨੈਸ਼ਨਲ ਵੇਟ ਲਿਫਟਿੰਗ ਖੇਡਾਂ’ ‘ਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਹੈ¢ ਜਦਕਿ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦੀਆਂ 4 ਹੋਰ ਖਿਡਾਰਨਾਂ ‘ਚ ਸ਼ਾਮਲ ਨੰਦਨੀ ਨੇ ਚੌਥਾ, ਸੁਖਮਨਪ੍ਰੀਤ ਕÏਰ ਅਤੇ ਕਰਨਜੋਤ ਕੌਰ ਨੇ 5ਵਾਂ ਸਥਾਨ ਅਤੇ ਖਿਡਾਰਨ ਤਨਪ੍ਰੀਤ ਨੇ 6ਵਾਂ ਸਥਾਨ ਪ੍ਰਾਪਤ ਕੀਤਾ ਹੈ | ਅੱਜ ਸਕੂਲ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਕਾਂਸੇ ਦਾ ਤਗਮਾ ਪ੍ਰਾਪਤ ਕਰਨ ਵਾਲੀ ਖਿਡਾਰਨ ਵੰਸ਼ਿਕਾ ਵਰਮਾ ਤੇ ਹੋਰ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਖਿਡਾਰਨਾਂ ਸਹਿਤ ਉਨ੍ਹਾਂ ਦੇ ਕੋਚ

ਬਲਜਿੰਦਰ ਰੀਹਲ ਦਾ ਪਿ੍ੰਸੀਪਲ ਪ੍ਰੋਮਿਲਾ ਸ਼ਰਮਾ ਅਤੇ ਐੱਸ.ਐੱਮ.ਸੀ. ਦੇ ਚੇਅਰਮੈਨ ਹਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ |

  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *