ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਈ ਚੌਥੀ ਅਥਲੈਟਿਕ ਮੀਟ 

Spread the love

ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਭਾਈ ਬਹਿਲੋ ਫਿਜੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ, ਏਕ ਨੂਰ ਖਾਲਸਾ ਫੌਜ, ਐਨਆਰਆਈ ਵੀਰਾਂ, ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਗੋਨਿਆਣਾ ਕਲਾ ਵੱਲੋਂ  ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰ ਕੌਰ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚੌਥੀ ਅਥਲੈਟਿਕ ਮੀਟ ਕਰਵਾਈ ਗਈ,ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਖਿਡਾਰੀਆਂ ਨੇ ਭਾਗ ਲਿਆ। ਉੱਚੀ ਛਾਲ (ਵਰਗ 14) ਲੜਕਿਆਂ ਵਿੱਚੋਂ ਅਰਸ਼ਦੀਪ ਕੌਰ (ਭਾਈ ਬਹਿਲੋ ਅਕੈਡਮੀ), 5 ਹਜਾਰ ਮੀਟਰ ਵਿੱਚ ਅਰਸ਼ਦੀਪ ਕੌਰ ਸੰਗਰੂਰ, ਤੇ ਲੰਬੀ ਛਾਲ ਵਿੱਚ ਸੁਮਨਪ੍ਰੀਤ ਕੌਰ (ਭਾਈ ਬਹਿਲੋ ਅਕੈਡਮੀ) ਨੇ ਪਹਿਲਾ ਸਥਾਨ ਅਤੇ ਉੱਚੀ ਛਾਲ ਵਿੱਚ (ਵਰਗ 17) ਲੜਕੀਆਂ ਵਿੱਚੋਂ ਜੈਸ਼ਮੀਨ ਕੌਰ (ਭਾਈ ਬਹਿਲੋ ਅਕੈਡਮੀ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ 200 ਮੀਟਰ ਵਿੱਚ ਵਿਵੇਕ, 200 ਮੀਟਰ ਲੜਕੀਆਂ (ਵਰਗ 10)ਵਿੱਚੋਂ ਮਾਨਵੀ, ਵਰਗ 17 ਵਿੱਚੋਂ ਗਗਨਦੀਪ ਕੌਰ ਮੰਡੀ ਕਲਾਂ, (ਵਰਗ 18)  400 ਮੀਟਰ ਵਿੱਚੋਂ ਰਾਜਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜਿੱਥੇ ਜੇਤੂਆਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ ਦਿੱਤੇ, ਉੱਥੇ ਹੀ ਇਸ ਮੀਟ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਮੈਡਲ ਨਾਲ ਸਨਮਾਨਿਤ ਕੀਤਾ। ਇਸ ਖਾਸ ਮੌਕੇ ਤੇ ਭਾਈ ਬਹਿਲੋ ਫਿਜੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ ਦੇ ਸਟੇਟ ਪੱਧਰ ਤੇ ਮੈਡਲ ਪ੍ਰਾਪਤ ਕਰਨ ਵਾਲੇ ਅਰਸ਼ਦੀਪ ਕੌਰ ਨੇਹੀਆਂਵਾਲਾ (ਜੁੱਡੋ),ਮਨਪ੍ਰੀਤ ਕੌਰ ਨੇਹੀਆਂਵਾਲਾ (ਜੁੱਡੋ), ਐਸ਼ਪ੍ਰੀਤ ਕੌਰ ਗੋਨਿਆਣਾ ਕਲਾਂ (ਬਾਸਕਟਬਾਲ), ਅਰਸ਼ਦੀਪ ਸਿੰਘ ਬੱਲੂਆਣਾ ਵੱਲੋਂ (ਉੱਚੀ ਸਾਲ)ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਕੋਚਾਂ ਦਾ ਵੀ ਮਾਣ ਸਨਮਾਨ ਕੀਤਾ ਗਿਆ। ਇਸ ਮੀਟ  ਮੌਕੇ ਜਿੱਥੇ ਭਾਈ ਬਹਿਲੋ ਫਿਜੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਪਾਲ ਸਿੰਘ ਗੋਨਿਆਣਾ, ਸਮੂਹ ਗ੍ਰਾਮ

ਪੰਚਾਇਤ ਤੇ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ, ਉੱਥੇ ਹੀ ਸੁਖਬੀਰ ਸਿੰਘ ਨੰਬਰਦਾਰ, ਹੈਪੀ ਬਰਾਡ, ਗੁਰਪ੍ਰੀਤ  ਗੋਪੀ, ਕਰਨ ਸਿੰਘ, ਮਨਦੀਪ ਸਿੰਘ ਲਵਪ੍ਰੀਤ ਸਿੰਘ, ਓਕਾਰ ਸਿੰਘ, ਅਰਸਦੀਪ ਸਿੰਘ ਕਾਲਾ, ਮਨਪ੍ਰੀਤ ਸਿੰਘ ,ਭਿੰਦਰ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *