ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਵਿੱਦਿਅਕ  ਟੂਰ ਬੱਸੀ ਪਠਾਣਾ,

Spread the love

 ਬੱਸੀ ਪਠਾਣਾ, 11ਦਸੰਬਰ (ਉਦੇ ਧੀਮਾਨ): ਸੰਤ ਹਰਨਾਮ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਇੱਕ ਰੋਜ਼ਾ ਵਿੱਦਿਅਕ ਟੂਰ ਕੀਤਾ।  ਇਹ ਵਿੱਦਿਅਕ ਟੂਰ ਗੁਰਿੰਦਰ ਕੌਰ ਕੁਲਵਿੰਦਰ ਕੌਰ ਅਤੇ ਅੰਕਿਤਾ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵਿੱਚ ਵਿਗਿਆਨਕ ਰਵੱਈਆ ਵਿਕਸਿਤ ਕਰਨ ਅਤੇ ਵਿਗਿਆਨਕ ਖੋਜਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ।ਸਾਇੰਸ ਸਿਟੀ ਪਹੁੰਚ ਕੇ ਬੱਚਿਆਂ ਨੂੰ ਵਿਗਿਆਨਕ ਅਜੂਬਿਆਂ ਦੀ ਬਹੁਤਾਤ ਦੇਖਣ ਨੂੰ ਮਿਲੀ। ਇਹ ਟੂਰ ਸਾਰੇ  ਵਿਦਿਆਰਥੀਆਂ  ਲਈ ਪ੍ਰੇਰਨਾ ਨਾਲ ਭਰਪੂਰ ਸੀ ਜਿੱਥੇ ਵਿਦਿਆਰਥੀਆਂ ਨੇ ਵਿਗਿਆਨ ਜਗਤ ਨਾਲ ਜੁੜੀਆਂ ਕਈ ਗੱਲਾਂ ਵੀ ਸਿੱਖੀਆਂ, ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਲਾਹੇਵੰਦ ਸਿੱਧ ਹੋਣਗੀਆਂ। ਵਿਦਿਆਰਥੀਆਂ ਨੇ

ਗਿਆਨ ਅਤੇ ਮਨੋਰੰਜਨ ਦੇ ਘਰ ਸਾਇੰਸ ਸਿਟੀ ਵਿਖੇ ਖੂਬ ਅਨੰਦ ਮਾਣਿਆ।

  • Related Posts

    ਫਗਵਾੜਾ ਦੇ ਕਰਮਜੀਤ ਸਿੰਘ ਬਿੱਟੂ ਬਣੇ ਪੰਜਾਬ ਕਾਂਗਰਸ ਐੱਸ.ਸੀ. ਵਿੰਗ ਦੇ ਸੂਬਾ ਸਕੱਤਰ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਰਾਓ ਦਲਵੀ ਅਤੇ ਐੱਸ.ਸੀ. ਵਿਭਾਗ ਦੇ ਇੰਚਾਰਜ ਸੁਧੀਰ ਚੌਧਰੀ ਨੇ ਸੌਂਪਿਆ ਨਿਯੁਕਤੀ ਪੱਤਰ

    Spread the love

    Spread the loveਫਗਵਾੜਾ 24 ਜੁਲਾਈ (  ਪ੍ਰੀਤ ਕੌਰ ਪ੍ਰੀਤੀ    ) ਪੰਜਾਬ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪਾਰਟੀ ਹਾਈਕਮਾਂਡ ਵੱਲੋਂ ਉੱਘੇ ਕਾਂਗਰਸੀ ਆਗੂ ਕਰਮਜੀਤ ਸਿੰਘ ਬਿੱਟੂ ਨੂੰ…

    ਮਾਛੀਵਾੜਾ ਬਲਾਕ ਦੇ ਸਰਪੰਚਾਂ ਦੀ ਨਵੀਂ ਐਸੋਸੀਏਸ਼ਨ ਦਾ ਗਠਨ     ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰਾਂਗੇ – ਪ੍ਰਧਾਨ

    Spread the love

    Spread the loveਮਾਛੀਵਾੜਾ ਸਾਹਿਬ, 24 ਜੁਲਾਈ (ਸੁੱਚਾ ਬੰਗੜ)ਪਿੰਡਾਂ ਦੇ ਵਿਕਾਸ ਕਾਰਜਾਂ ‘ਚ ਆ ਰਹੀਆਂ ਰੁਕਾਵਟਾਂ ਅਤੇ ਸਰਪੰਚਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਮਾਛੀਵਾੜਾ ਬਲਾਕ ਦੇ ਸਰਪੰਚਾਂ ਨੇ ਇਕਜੁੱਟ…

    Leave a Reply

    Your email address will not be published. Required fields are marked *