ਅੰਤਰਰਾਸ਼ਟਰੀ ਦਵਿਆਂਗ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਨੂੰ ਕੀਤਾ ਸਨਮਾਨਿਤ

Spread the love
 ਜੈਤੋ, 3 ਦਸੰਬਰ (ਰਘੂਨੰਦਨ ਪਰਾਸ਼ਰ):ਅੱਜ 3 ਦਸੰਬਰ 2024 ਨੂੰ ਅੰਤਰਰਾਸ਼ਟਰੀ ਦਵਿਆਂਗ ਦਿਵਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਗਿਆ।। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਪਹੁੰਚੇ। ਇਸ ਸਮਾਗਮ ਵਿੱਚ  ਪੰਜਾਬ ਸਰਕਾਰ ਵਲੋਂ ਪੈਰਾ ਖਿਡਾਰੀਆਂ ਲਈ ਬਾਖੂਬੀ ਸੇਵਾਵਾਂ ਨਿਭਾ ਰਹੀ ਸੰਸਥਾ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪੰਜਾਬ ਵਿੱਚ ਪੈਰਾ ਖੇਡਾਂ ਦਾ ਮਿਆਰ ਉੱਚਾ ਚੱਕਣ ਲਈ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਐਸੋਸ਼ੀਏਸ਼ਨ ਨੂੰ ਸਨਮਾਨਿਤ ਕੀਤਾ ਗਿਆ। ਸਾਰੀ ਟੀਮ ਵਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਧਾਲੀਵਾਲ, ਖ਼ਜਾਨਚੀ ਸ਼ਮਿੰਦਰ ਸਿੰਘ ਢਿੱਲੋਂ ਅਤੇ ਜੁਆਇੰਟ ਸੈਕਟਰੀ ਦਵਿੰਦਰ ਸਿੰਘ ਟਫ਼ੀ ਬਰਾੜ ਨੇ ਇਹ ਸਨਮਾਨ ਪ੍ਰਾਪਤ ਕੀਤਾ।ਇਸ ਮੌਕੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਾਕਟਰ ਸ਼ੇਨਾ ਅਗਰਵਾਲ ਆਈ ਏ ਐਸ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਰਾਜੀ ਪੀ ਸ਼੍ਰੀਵਾਸਤਵਾ ਆਈ ਏ ਐਸ ਵਿਸ਼ੇਸ਼ ਮੁੱਖ ਸਕੱਤਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ, ਪ੍ਰੋ ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ
Oplus_131072
ਫਰੀਦਕੋਟ, ਸੁਖਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਆਦਿ ਹਾਜ਼ਰ ਸਨ। ਇਸ ਸਨਮਾਨ ਲਈ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਪ੍ਰਧਾਨ ਚਰਨਜੀਤ ਬਰਾੜ, ਡਾ ਰਮਨਦੀਪ ਸਿੰਘ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਕੋਚ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ, ਜਸਇੰਦਰ ਸਿੰਘ ਢਿਲੋਂ, ਡਾ ਲਾਕਸ਼ੀ, ਡਾ ਨਵਜੋਤ ਸਿੰਘ ਬੱਲ, ਡਾ ਗੁਰਸ਼ਰਨ ਸਿੰਘ, ਯਾਦਵਿੰਦਰ ਕੌਰ, ਸਿਮਰਨ ਕੌਰ, ਖੁਸ਼ਦੀਪ ਕੌਰ ਅਤੇ ਪੰਜਾਬ ਦੇ ਸਮੂਹ ਪੈਰਾ ਖਿਡਾਰੀਆਂ ਤੇ ਓਹਨਾਂ ਦੇ ਮਾਪਿਆਂ ਆਦਿ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
More News 
Youtube
Facebook
Whatsapp
Home

 

 

 

  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *