ਪਿੰਡ ਭੰਗਚੜੀ ਵਿਖੇ ਹਨੀ ਫੱਤਣਵਾਲਾ ਨੇ ਫੁੱਟਬਾਲ ਟੂਰਨਾਮੈਂਟ ਦਾ ਕੀਤਾ ਉਦਘਾਟਨ

Spread the love

ਸ਼੍ਰੀ ਮੁਕਤਸਰ ਸਾਹਿਬ, 6 ਅਪ੍ਰੈਲ ( ਪਰਗਟ ਸਿੰਘ ਰਹੂੜਿਆਂ ਵਾਲੀ )ਇਥੋਂ ਨੇੜਲੇ ਪਿੰਡ ਭੰਗਚੜੀ ਵਿਖੇ ਸੰਤ ਸੁੰਦਰ ਦਾਸ ਤੇ ਸੰਤ ਮੋਹਿੰਦਰ ਦਾਸ ਜੀ ਦੀ ਯਾਦ ਵਿੱਚ ਨੌਜਵਾਨਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸਦਾ ਉਦਘਾਟਨ  ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਰਿਬਨ ਕੱਟ ਕੇ ਕੀਤਾ। ਇਸ ਹਨੀ ਫੱਤਣਵਾਲਾ ਨੇ ਕਿਹਾ ਕਿ ਅਕਾਲੀ ਦਲ ਨੇ ਬਹੁਤ ਸਹੂਲਤਾਂ ਖੇਡਾਂ ਲਈ ਦਿੱਤੀਆਂ ਤੇ ਇਸ ਨਗਰ ਦੇ ਇਸ ਖੇਡ ਗਰਾਊਂਡ ਨੂੰ ਵੀ ਸੋਹਣਾ ਬਣਾਉਣ ਲਈ ਗਰਾਂਟ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਦਿੱਤੀ ਸੀ। ਉਹਨਾਂ ਕਿਹਾ ਕਿ ਖੇਡਾਂ ਵੀ ਸਾਡੇ ਸਰੀਰ ਦਾ ਅੰਗ ਹੁੰਦੀਆਂ ਹਨ ਅਤੇ ਹਰੇਕ ਨੌਜਵਾਨ ਨੂੰ ਕਿਸੇ ਨਾ ਕਿਸੇ ਖੇਡ ਨਾਲ ਜਰੂਰ ਜੁੜਨਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਦੇ ਯੂਥ ਨੂੰ ਖੇਡਾਂ ਵੱਲ ਰੂਚੀ ਦਿਖਾਉਣ ਦੀ ਅਪੀਲ ਵੀ ਕੀਤੀ। ਹਨੀ ਫੱਤਣਵਾਲਾ ਵਲੋਂ ਟੂਰਨਾਮੈਂਟ ਕਰਵਾ ਰਹੇ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਵੀ ਭੇਂਟ ਕੀਤੀ ਅਤੇ ਉਹਨਾਂ ਵਲੋਂ ਹਨੀ ਫੱਤਣਵਾਲਾ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਬੱਗਾ ਸਿੰਘ, ਕਾਕਾ ਸਿੰਘ, ਹੈਰੀ ਸਿੰਘ, ਗੁਰਪ੍ਰੀਤ ਸਿੰਘ, ਸ਼ਮਿੰਦਰ ਸਿੰਘ ਮੈਂਬਰ, ਸੁਖਜਿੰਦਰ ਸਿੰਘ, ਗੁਰਵੀਰ ਸਿੰਘ ਸਿੱਧੂ, ਕੁਲਦੀਪ ਸਿੰਘ ਬਰਾੜ, ਇਕਬਾਲ ਸਿੰਘ ਸੰਗੂਧੌਣ, ਹੁਸਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੇ ਦਰਸ਼ਕ ਹਾਜਰ ਸਨ।

  • Related Posts

    ਏਰੀਆ ਯੂਥ ਅਲਾਇੰਸ ਨੇ ਸੋਭੂਵਾਲ ਵਿਖੇ ਕਰਵਾਈ ਸ਼ਾਨਦਾਰ ਐਥਲੇਟਿਕ ਮੀਟ  “ਇਲਾਕੇ ਭਰ ਤੋਂ 500 ਦੇ ਕਰੀਬ ਖਿਡਾਰੀਆਂ ਨੇ ਲਿਆ ਭਾਗ” “ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਪਤਵੰਤਿਆਂ ਨੇ ਵੀ ਦੌੜ ‘ਚ ਲਿਆ ਭਾਗ” 

    Spread the love

    Spread the love  ਬਲਾਚੌਰ 26 ( ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ‘ਚ ਨੌਜਵਾਨਾਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ਼ ਜੋੜਨ ਲਈ ਉਪਰਾਲੇ ਕਰ ਰਹੀ ਸੰਸਥਾ “ਏਰੀਆ ਯੂਥ ਅਲਾਇੰਸ” ਵਲੋਂ ਪਿੰਡ…

    ਸੀ ਬੀ ਐਸ ਈ ਵਾਲੀਬਾਲ ਕਲਸਟਰ ਟੂਰਨਾਮੈਂਟ ਧੂਮਧਾਮ ਨਾਲ ਸੰਪੰਨ

    Spread the love

    Spread the loveਕਪੂਰਥਲਾ, 25 ਜੁਲਾਈ ( ਕੌੜਾ  )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਸੀ 18ਵਾਂ, ਅੰਡਰ 14, ਅੰਡਰ 17 ਅਤੇ ਅੰਡਰ…

    Leave a Reply

    Your email address will not be published. Required fields are marked *