ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਦੇ ਵਿਦਿਆਰਥੀ ਦੀ ‘ਖੇਲੋ ਇੰਡੀਆ ਅੰਡਰ -19 ਵਾਲੀਬਾਲ ‘ਲਈ ਹੋਈ ਚੋਣ

Spread the love

ਸਰਾਏ ਅਮਾਨਤ ਖਾਂ, 17 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ  ਨਿੱਜਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ  ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਦੇ ਵਿਦਿਆਰਥੀ ਜਿੱਥੇ ਵਿੱਦਿਆ ਖੇਤਰ ਵਿੱਚ ਮੱਲਾਂ ਮਾਰਦੇ ਹਨ, ਉੱਥੇ ਖੇਡਾਂ ਵਿੱਚ ਵੀ  ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ  ਨਾਂ ਰੌਸ਼ਨ ਕਰਦੇ ਹਨ।ਸਕੂਲ ਦਾ ਵਿਦਿਆਰਥੀ ਚਾਂਦਪ੍ਰੀਤ ਸਿੰਘ ਜੋ ਕਿ ਪੜ੍ਹਾਈ ਦੇ ਨਾਲ -ਨਾਲ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਖੇਡ ਪ੍ਰਦਰਸ਼ਨ ਕਰ ਰਿਹਾ ਹੈ  । ਇਸ ਬੱਚੇ ਨੇ ਚੀਫ਼ ਖਾਲਸਾ ਦੀਵਾਨ ਦੀਆਂ ਖੇਡਾਂ ਵਿੱਚ ਵਾਲੀਬਾਲ ਅਤੇ ਅਥਲੈਟਿਕਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਹ ਵਿਦਿਆਰਥੀ 2024 ਸਕੂਲ ਗੇਮਜ਼ ਜ਼ਿਲਾ ਪੱਧਰੀ ਵਾਲੀਬਾਲ ਖੇਡ ਲਈ ਚੁਣਿਆ ਗਿਆ ਸੀ ਅਤੇ ਇਸ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਇਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੋ ਸਬ ਜੂਨੀਅਰ ਨੈਸ਼ਨਲ ਅੰਡਰ -17 ਵਿੱਚ ਹਿੱਸਾ ਲਿਆ। ਹੁਣ ਇਸ ਵਿਦਿਆਰਥੀ ਨੇ  ਖੇਡਾਂ ਵਿੱਚ ਆਪਣੀਆਂ ਅਗਾਂਹ ਵਧੂ ਗਤੀਵਿਧੀਆਂ ਵਿੱਚ ‘ਖੇਲੋ ਇੰਡੀਆ ਅੰਡਰ -19 ਕੈਂਪ ਵਿੱਚ ਟਰਾਇਲ ਦਿੱਤਾ ਅਤੇ ਇਸ ਖੇਡ ਲਈ ਇਸ ਬੱਚੇ ਦਾ ਵਧੀਆ ਪ੍ਰਦਰਸ਼ਨ ਕਾਰਨ  ਚੋਣ ਹੋਈ ਹੈ। ਇਹ ਕੈਂਪ ਜੋ ਕਿ ਬਿਹਾਰ ਵਿੱਚ ਲੱਗਣ ਜਾ ਰਿਹਾ ਹੈ।ਸਕੂਲ ਇਸ ਬੱਚੇ ਦੀਆਂ ਪ੍ਰਾਪਤੀਆਂ ਉੱਤੇ ਮਾਣ ਮਹਿਸੂਸ ਕਰਦਾ ਹੈ।ਸਕੂਲ ਦੇ ਸਮੂਹ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ੍ਰੀਮਤੀ ਅਨੂਰੀਤ ਬਾਵਾ ਨੇ ਇਸ ਬੱਚੇ ਨੂੰ ਭਵਿੱਖ ਵਿੱਚ ਇਸੇ ਤਰ੍ਹਾਂ ਬੁਲੰਦੀਆਂ ਨੂੰ ਛੂਹਣ ਦਾ ਅਸ਼ੀਰਵਾਦ ਦਿੱਤਾ।

  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *