ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ / ਰਿਹਰਸਲ ਦਾ ਆਯੋਜਨ-  ਵਧੀਕ ਡਿਪਟੀ ਕਮਿਸ਼ਨਰ ਨੇ ਮੌਕ ਡਰਿੱਲ ਦਾ ਲਿਆ ਜਾਇਜਾ-

Spread the love
ਸ੍ਰੀ ਮੁਕਤਸਰ ਸਾਹਿਬ, 09 ਜੂਨ (ਮਨਜੀਤ ਸਿੱਧੂ):-  ਸ੍ਰੀ ਅਮਿਤ ਕੁਮਾਰ ਪੰਚਾਲ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 2026 ਦੀ ਆਫ ਸਾਈਟ ਮੌਕ ਡਰਿੱਲ ਮੈਸ. ਸੇਤੀਆ ਇੰਡਸਟ੍ਰੀਜ਼ ਲਿਮ., ਮਲੋਟ ਰੋਡ, ਰੁਪਾਣਾ ਵਿਖੇ ਕਰਵਾਈ ਗਈ ।  ਸ੍ਰੀ ਡੈਵੀ ਗੋਇਲ, ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇਸ ਮੌਕ ਡਰਿਲ ਦੀ ਪ੍ਰਧਾਨਗੀ ਕਰਦਿਆਂ  ਕਿਹਾ ਕਿ ਇਹ ਡਰਿੱਲ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਕੈਮੀਕਲ ਹਾਦਸੇ ਨਾਲ ਨਜਿੱਠਣ ਲਈ ਤਿਆਰੀ ਦਾ ਹੋਣਾ ਬਹੁਤ ਜਰੂਰੀ ਹੈ।  ਇਸ ਮੌਕੇ ਕਲੋਰੀਨ ਲੀਕੇਜ ਦੇ ਸਬੰਧ ਵਿੱਚ ਸੇਤੀਆ ਇੰਡ. ਲਿਮ. ਦੇ ਆਪਦਾ ਪ੍ਰਬੰਧਨ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਆਪਦਾ ਪ੍ਰਬੰਧਨ ਦੀ ਤਿਆਰੀ ਨੂੰ ਚੈੱਕ ਕੀਤਾ ਗਿਆ।  ਸੇਤੀਆ ਇੰਡ. ਲਿਮ. ਦੀ ਟੀਮ ਨੇ ਹਰਕਤ ਵਿੱਚ ਆਉਂਦੇ ਹੋਏ ਸਾਈਰਨ ਵਜਾਏ ਅਤੇ ਲੀਕੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕੀਤੀ ਗਈ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ  ਸੂਚਿਤ ਕੀਤਾ। ਡਾ. ਵਿਸ਼ਾਲ ਸਿੰਗਲਾ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, ਸ੍ਰੀ ਮੁਕਤਸਰ ਸਾਹਿਬ ਦੀ ਸੁਪਰਵੀਜ਼ਨ ਤਹਿਤ ਜਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਨੇ ਕੰਮ ਕਰਨਾ ਸ਼ੁਰੂ ਕੀਤਾ।  ਸ੍ਰੀ ਤਿਰਲੋਕ, ਇੰਸਪੈਕਟਰ ਐਨ.ਡੀ.ਆਰ.ਐੱਫ ਅਤੇ  ਸ੍ਰੀ ਰਸ਼ਪਾਲ ਸਿੰਘ ਡੀ.ਐਸ.ਪੀ (ਡੀ) ਦੀ ਪੰਜਾਬ ਪੁਲਿਸ ਦੀ ਅਗਵਾਈ ਵਿੱਚ ਟੀਮ ਨੇ ਵੀ ਟਰੈਫਿਕ ਕੰਟਰੋਲ ਦੀ ਡਿਊਟੀ ਨਿਭਾਈ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਜਖਮੀ ਕਿਰਤੀਆਂ ਨੂੰ ਫਸਟ ਏਡ ਪੋਸਟ ਵਿੱਚ ਫਸਟ ਏਡ ਦਿੱਤੀ ਅਤੇ ਕਿਰਤੀਆਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਉਣ ਦੀ ਰਿਹਰਸਲ ਕੀਤੀ।  ਸ੍ਰੀ ਕੁਲਦੀਪ ਸਿੰਘ ਫਾਇਰ ਅਫਸਰ ਦੀ ਟੀਮ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਰਿਹਰਸਲ ਕੀਤੀ। ਇਸ ਤੋਂ ਇਲਾਵਾ ਹੋਰ ਵਿਭਾਗਾਂ ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ ਵਿਭਾਗ, ਬੀ.ਐਸ.ਐੱਨ.ਐੱਲ ਅਤੇ ਹੋਰ ਵਿਭਾਗ ਅਤੇ ਅਦਾਰਿਆਂ ਦੇ ਨੁਮਾਇੰਦਿਆਂ ਨੇ ਵੀ ਇਸ ਡਰਿੱਲ ਵਿੱਚ ਭਾਗ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੂੰ ਕਰਵਾਇਆ। ਦਿਵਿਆ ਕਾਂਤ ਵਾਇਸ ਪ੍ਰੈਜੀਡੈਂਟ ਮੈਸ. ਸੇਤੀਆ ਇੰਡ. ਲਿਮ.ਵੱਲੋਂ  ਮੌਕ ਤੇ ਹਾਜ਼ਰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ,ਇਸ ਮੌਕੇ ਤੇ ਡਾ. ਨਰਿੰਦਰ ਕੁਮਾਰ ਬੱਸੀ, ਡਿਪਟੀ ਚੀਫ ਵਾਰਡਨ, ਸਿਵਲ ਡਿਫੈਂਸ ਬਠਿੰਡਾ ਵੀ ਮੌਜੂਦ ਸਨ।
  • Related Posts

    ਹੋਮਿਓਪੈਥੀ ਖੇਤਰ ਦੀ ਮਾਣਮੱਤੀ ਸ਼ਖ਼ਸੀਅਤ ਡਾ. ਸੁਨੀਤਾ ਮੰਗਲਾ, ਮਰੀਜ਼ਾਂ ਲਈ ਬਣੇ ਆਸ ਦੀ ਕਿਰਨ

    Spread the love

    Spread the loveਬਰਨਾਲਾ 9 ਜੂਨ 2026 ( ਬਲਵੰਤ ਸਿੰਘ ਸਿੱਧੂ ) ਰਾਮਪੁਰਾ ਵਿਚ ਸਿਹਤ ਸੇਵਾ ਦੇ ਖੇਤਰ ਵਿੱਚ ਹੋਮਿਓਪੈਥੀ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਹਜ਼ਾਰਾਂ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ…

    ਗੈਸਟ ਫੈਕਲਟੀ ਇੰਸਟਰਕਟਰ ਦੀ ਨਿਯੁਕਤੀ ਲਈ ਇੰਟਰਵਿਊ 12 June ਨੂੰ 

    Spread the love

    Spread the loveਫੱਤੂਢੀਗਾ 9 ਜੁਨ (ਕੁਲਵਿੰਦਰ ਸਿੰਘ ) ਇੰਸਟੀਟਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀਆਂ ਕਪੂਰਥਲਾ ਐਟ ਖੀਰਾਂਵਾਲੀ ਵੱਲੋਂ ਸੈਸ਼ਨ 2026-27 ਦੇ ਲਈ ਕੋਪਾ, ਕੋਸਮੈਟੋਲੋਜੀ ਅਤੇ ਸਰਫੇਸ ਔਰਨਾਮੈਂਟਸ ਤਕਨੀਕ…

    Leave a Reply

    Your email address will not be published. Required fields are marked *