ਗੈਸਟ ਫੈਕਲਟੀ ਇੰਸਟਰਕਟਰ ਦੀ ਨਿਯੁਕਤੀ ਲਈ ਇੰਟਰਵਿਊ 12 June ਨੂੰ 

Spread the love

ਫੱਤੂਢੀਗਾ 9 ਜੁਨ (ਕੁਲਵਿੰਦਰ ਸਿੰਘ ) ਇੰਸਟੀਟਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀਆਂ ਕਪੂਰਥਲਾ ਐਟ ਖੀਰਾਂਵਾਲੀ ਵੱਲੋਂ ਸੈਸ਼ਨ 2026-27 ਦੇ ਲਈ ਕੋਪਾ, ਕੋਸਮੈਟੋਲੋਜੀ ਅਤੇ ਸਰਫੇਸ ਔਰਨਾਮੈਂਟਸ ਤਕਨੀਕ ਕਢਾਈ and Electrician ਟਰੇਡਾਂ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ਤੇ ਆਰਜੀ ਤੌਰ ਤੇ ਨਿਯੁਕਤੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ ।ਇਹਨਾਂ ਅਸਾਮੀਆਂ ਲਈ ਤਨਖਾਹ ਭੱਤਾ 15000 ਰੁਪਏ ਪ੍ਰਤੀ ਮਹੀਨਾ ਹੋਵੇਗਾ ਉਪਰੋਕਤ ਅਸਾਮੀਆਂ ਲਈ ਜਰੂਰੀ ਯੋਗਤਾਵਾਂ ਅਤੇ ਤਜਰਬੇ ਭਾਰਤ ਸਰਕਾਰ, ਡਾਇਰੈਕਟਰ ਜਨਰਲ ਆਫ ਟਰੇਨਿੰਗ ਵਿਭਾਗ ਦੀ ਵੈੱਬਸਾਈਟ http://dgt.gov.in/cts.details ਉਪਲਬਧ ਹਨ। ਇੰਸਟੀਟਿਊਟ ਮੈਨੇਜਮੈਂਟ ਕਮੇਟੀ ਮੈਂਬਰ ਸਕੱਤਰ ਸ੍ਰੀਮਤੀ ਰੂਪਪਿੰਦਰ ਕੌਰ ਜੀ ਨੇ ਦੱਸਿਆ ਹੈ ਕਿ ਯੋਗ ਉਮੀਦਵਾਰ ਆਪਣੇ ਅਸਲੀ ਦਸਤਾਵੇਜਾਂ ਅਤੇ ਸਵੈ ਪ੍ਰਮਾਣਿਤ ਫੋਟੋ ਕਾਪੀਆਂ ਦੇ ਨਾਲ ਮਿਤੀ 12 June ਨੂੰ ਸਵੇਰੇ 10 ਵਜੇ ਜ਼ਿਲ੍ਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪੰਜਵੀਂ ਮੰਜ਼ਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਹੋਣ ਵਾਲੀ ਵਾਕ ਇਨ ਇੰਟਰਵਿਊ ਵਿੱਚ ਸ਼ਾਮਿਲ ਹੋ ਸਕਦੇ ਹਨ ਉਹਨਾਂ ਦੱਸਿਆ ਕਿ ਇੰਟਰਵਿਊ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਕਿਸਮ ਦਾ ਟੀਏ ਡੀਏ ਨਹੀਂ ਦਿੱਤਾ ਜਾਵੇਗਾ। Member Secy. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਇਸਤਰੀ  ਕਪੂਰਥਲਾ ਐਟ ਖੀਰਾਂਵਾਲੀ

  • Related Posts

    ਸੈਸਜ਼-2027 ਅਧੀਨ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ

    Spread the love

    Spread the loveਫ਼ਰੀਦਕੋਟ, 6 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਅਗਵਾਈ ਹੇਠ ਸੈਸਜ਼-2027 ਤਹਿਤ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਤਹਿਸੀਲ ਫ਼ਰੀਦਕੋਟ, ਕੋਟਕਪੂਰਾ…

    ਆਈ ਸੀ ਐੱਸ ਸੀ ਚੱਲਕੇਰੇ ਵਿਖੇ ਏ ਆਈ (AI ) ਅਤੇ ਆਈ ਓ ਟੀ ਦੀ ਟ੍ਰੇਨਿੰਗ ਨੇ ਤਕਨੀਕੀ ਗਿਆਨ ਵਿੱਚ ਕੀਤਾ ਵਾਧਾ

    Spread the love

    Spread the love ਜੈਤੋ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ ):=ਚੱਲਕੇਰੇ, ਕਰਨਾਟਕ: ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਵਿਸ਼ੇ ਉੱਤੇ ਇੱਕ ਵਿਸਤ੍ਰਿਤ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਵਿਗਿਆਨ ਸੰਸਥਾਨ (IISc), ਚੱਲਕੇਰੇ…

    Leave a Reply

    Your email address will not be published. Required fields are marked *