ਜਪਾਨ ਵਿਖੇ ਹੋਣ ਵਾਲੀ ਏ.ਪੀ.ਸੀ. ਕਨਵੈਨਸ਼ਨ ‘ਚ ਭਾਰਤ ਦੀ ਨੁਮਾਇੰਦਗੀ ਕਰੇਗਾ ਫਗਵਾੜਾ ਦਾ ਮੌਰਿਆ ਸਹਿਦੇਵ * 37 ਏਸ਼ੀਆਈ ਦੇਸ਼ਾਂ ਦੇ 6 ਭਾਰਤੀ ਬਾਲ ਪ੍ਰਤੀਨਿਧਾਂ ‘ਚ ਹੋਵੇਗਾ ਸ਼ਾਮਲ – ਗੌਰਵ ਸਹਿਦੇਵ

Spread the love
ਫਗਵਾੜਾ 7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਫਗਵਾੜਾ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਹੋਣਹਾਰ ਵਿਦਿਆਰਥੀ ਮਾਸਟਰ ਮੌਰਿਆ ਸਾਹਦੇਵ ਦੀ ਚੋਣ ਵੱਕਾਰੀ ਏਸ਼ੀਆ ਪੈਸਿਫਿਕ ਚਿਲਡਰਨਜ਼ ਕਨਵੈਨਸ਼ਨ (ਏ.ਪੀ.ਸੀ.ਸੀ.-2026) ਲਈ ਭਾਰਤ ਦੇ ਅਧਿਕਾਰਤ ਵਿਦਿਆਰਥੀ ਪ੍ਰਤੀਨਿਧ ਵਜੋਂ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੌਰਿਆ ਸਹਿਦੇਵ ਦੇ ਮਾਤਾ-ਪਿਤਾ ਅਤੇ ਗਿਲਟਜ਼ ਜਵੈਲਜ਼ ਦੇ ਮਾਲਕ ਜੇ.ਸੀ. ਜਯੋਤੀ ਸਹਿਦੇਵ ਅਤੇ ਜੇ.ਸੀ. ਗੌਰਵ ਸਹਿਦੇਵ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਕਨਵੈਨਸ਼ਨ 11 ਜੁਲਾਈ ਤੋਂ 22 ਜੁਲਾਈ 2026 ਤੱਕ ਜਾਪਾਨ ਦੇ ਫੁਕੂਓਕਾ ਸ਼ਹਿਰ ਵਿੱਚ ਕਰਵਾਈ ਜਾਵੇਗੀ।  ਬ੍ਰਿਜ ਕਲੱਬ, ਜਾਪਾਨ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਅੰਤਰਰਾਸ਼ਟਰੀ ਸਮਾਗਮ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਵਿੱਚ ਆਪਸੀ ਭਾਈਚਾਰਾ, ਸੱਭਿਆਚਾਰਕ ਸਾਂਝ, ਵਿਸ਼ਵ ਸ਼ਾਂਤੀ ਅਤੇ ਸਥਾਈ ਦੋਸਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਸਾਲ ਇਸ ਕਨਵੈਨਸ਼ਨ ਵਿੱਚ ਏਸ਼ੀਆ ਦੇ 37 ਦੇਸ਼ਾਂ ਦੇ ਬਾਲ ਪ੍ਰਤੀਨਿਧੀ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਜੇ.ਸੀ.ਆਈ. ਇੰਡੀਆ ਵੱਲੋਂ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਬਹੁਤ ਹੀ ਸਖ਼ਤ ਅਤੇ ਪ੍ਰਤੀਸਪ੍ਰਧਾ ਵਾਲੀ ਹੁੰਦੀ ਹੈ, ਕਿਉਂਕਿ ਹਰ ਦੇਸ਼ ਨੂੰ 11 ਤੋਂ 12 ਸਾਲ ਦੀ ਉਮਰ ਵਰਗ ਦੇ ਸਿਰਫ 4 ਤੋਂ 6 ਬੱਚਿਆਂ ਨੂੰ ਹੀ ਭੇਜਣ ਦੀ ਇਜਾਜਤ ਹੁੰਦੀ ਹੈ। ਇਸ ਦੌਰਾਨ ਲਘੂ ਉਦਯੋਗ ਭਾਰਤੀ ਦੇ ਸ਼ਾਖਾ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਇੰਦਰ ਪਾਲ ਖੁਰਾਨਾ ਨੇ ਕਿਹਾ ਗੌਰਵ ਸਹਿਦੇਵ ਅਤੇ ਜਯੋਤੀ ਸਹਿਦੇਵ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੌਰਿਆ ਸਹਿਦੇਵ ਦਾ ਭਾਰਤ ਦੇ ਛੇ ਅਧਿਕਾਰਤ ਪ੍ਰਤੀਨਿਧਾਂ ਵਿੱਚ ਸ਼ਾਮਲ ਹੋਣਾ ਉਸ ਦੀ ਵਿਲੱਖਣ ਯੋਗਤਾ, ਪ੍ਰਤਿਭਾ ਅਤੇ ਕਾਬਲੀਅਤ ਦਾ ਪ੍ਰਮਾਣ ਹੈ। ਜੇ.ਸੀ.ਆਈ. ਫਗਵਾੜਾ ਈਵਜ਼ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਵੀ ਮੌਰਿਆ ਸਹਿਦੇਵ ਅਤੇ ਸਹਿਦੇਵ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੌਰਿਆ ਦੀ ਇਹ ਉਪਲਬਧੀ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਸਕੂਲ ਲਈ, ਸਗੋਂ ਸਮੁੱਚੇ ਜੇ.ਸੀ.ਆਈ. ਪਰਿਵਾਰ, ਕਾਰੋਬਾਰੀ ਭਾਈਚਾਰੇ ਅਤੇ ਫਗਵਾੜਾ ਸ਼ਹਿਰ ਲਈ ਵੀ ਮਾਣ ਵਾਲਾ ਪਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੌਰਿਆ ਸਹਿਦੇਵ ਜਪਾਨ ਵਿੱਚ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਦੇਸ਼, ਪੰਜਾਬ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰੇਗਾ ਅਤੇ ਇਹ ਤਜਰਬਾ ਉਸ ਦੇ ਜੀਵਨ ਲਈ ਯਾਦਗਾਰ ਸਾਬਤ ਹੋਵੇਗਾ।
ਤਸਵੀਰ – ਮੌਰਿਆ ਸਹਿਦੇਵ ਦੀ ਵਿਲੱਖਣ ਪ੍ਰਾਪਤੀ ਬਾਰੇ ਜਾਣਕਾਰੀ ਦਿੰਦੇ ਹੋਏ ਗੌਰਵ ਅਤੇ ਜਯੋਤੀ ਸਹਿਦੇਵ।
  • Related Posts

    *ਵਾਲੀਬਾਲ ਮੁਕਾਬਲੇ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ* *ਰੂੜੇਕੇ ਕਲਾਂ ਅਤੇ ਬਡਬਰ ਟੀਮਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਬਾਜ਼ੀ ਮਾਰੀ*

    Spread the love

    Spread the loveਤਪਾ ਮੰਡੀ, 14 ਸਤੰਬਰ( ਗੋਲਡੀ ਵਿਆਸ)=ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਦੇ ਬਲਾਕ ਬਰਨਾਲਾ ਦੇ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ…

    ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬੰਗਾ ਬਲਾਕ ਵਿੱਚ ਖੇਡਾਂ ਦਾ ਸ਼ਾਨਦਾਰ ਆਗਾਜ਼

    Spread the love

    Spread the loveਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ…

    Leave a Reply

    Your email address will not be published. Required fields are marked *