ਬਲਾਚੌਰ ਵਿਖੇ ‘ਮੌਨੂੰ ਟੈਲੀਕੌਮ ‘ ਦੇ ਨਵੇਂ ਸ਼ੋਰੂਮ ਦਾ ਸ਼ਾਨਦਾਰ ਉਦਘਾਟਨ; ਅਜੇ ਮੰਗੂਪੁਰ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ

Spread the love

ਬਲਾਚੌਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਬਲਾਚੌਰ-ਭੱਦੀ ਰੋਡ ‘ਤੇ ਸਥਿਤ ਸੂਰੀ ਹਸਪਤਾਲ ਦੇ ਨਜ਼ਦੀਕ ਅੱਜ ‘ਮੌਨੂੰ ਟੈਲੀਕੌਮ ‘ ਵੱਲੋਂ ਆਪਣੇ ਨਵੇਂ ਆਧੁਨਿਕ ਸ਼ੋਰੂਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਸ ਨਵੇਂ ਸ਼ੋਰੂਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਆਪਣੇ ਸਾਥੀਆਂ ਅਤੇ ਪੂਰੀ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਰਿਬਨ ਕੱਟ ਕੇ ਕੀਤਾ ਗਿਆ। ਇਲਾਕੇ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਬਿਹਤਰ ਸੇਵਾਵਾਂ ਲਈ ਜਾਣੇ ਜਾਂਦੇ ਮੌਨੂੰ ਟੈਲੀਕੌਮ ਦੇ ਪ੍ਰਬੰਧਕਾਂ ਵੱਲੋਂ ਹੁਣ ਗਾਹਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਨਵੇਂ ਅਤੇ ਵੱਡੇ ਸ਼ੋਰੂਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਉਦਘਾਟਨ ਕਰਨ ਪਹੁੰਚੇ ਅਜੇ ਮੰਗੂਪੁਰ ਨੇ ਮੌਨੂੰ ਟੈਲੀਕੌਮ ਦੇ ਮਾਲਕ ਅਤੇ ਸਮੁੱਚੀ ਟੀਮ ਨੂੰ ਨਵੇਂ ਕਾਰੋਬਾਰ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸ਼ੋਰੂਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਨਵੇਂ ਸਟੋਰ ਦੇ ਖੁੱਲ੍ਹਣ ਨਾਲ ਇਲਾਕਾ ਨਿਵਾਸੀਆਂ ਨੂੰ ਇੱਕੋ ਛੱਤ ਹੇਠ ਹਰ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਮਿਲਣਗੀਆਂ। ਇੱਥੇ ਹਰ ਬ੍ਰਾਂਡ ਦੇ ਨਵੇਂ ਮੋਬਾਈਲ ਫੋਨਾਂ ਅਤੇ ਵੱਖ-ਵੱਖ ਇਲੈਕਟ੍ਰੋਨਿਕਸ ਸਮਾਨ ਦੀ ਸੇਲ-ਪਰਚੇਜ਼ (ਖਰੀਦੋ-ਫਰੋਖਤ) ਦੇ ਨਾਲ-ਨਾਲ ਮੋਬਾਈਲਾਂ ਦੀ ਰਿਪੇਅਰਿੰਗ ਦਾ ਕੰਮ ਵੀ ਬਹੁਤ ਹੀ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾਵੇਗਾ। ਸ਼ੋਰੂਮ ਦੀ ਸ਼ੁਰੂਆਤ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮੌਨੂੰ ਟੈਲੀਕੋਮ ਵੱਲੋਂ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ।

  • Related Posts

    ਨਵੀਆਂ ਵਿਕਸਿਤ ਹੋ ਰਹੀਆਂ 6 ਅਣ-ਅਧਿਕਾਰਤ ਕਲੋਨੀਆਂ ਉੱਪਰ ਚੱਲਿਆ ਪੀਲਾ ਪੰਜਾ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਦੇ ਜ਼ਿਲ੍ਹਾ ਨਗਰ ਯੋਜਨਕਾਰ (ਰੈਗੂਲੇਟਰੀ) ਵਿੰਗ ਵੱਲੋਂ ਕੀਤੀ ਗਈ ਕਾਰਵਾਈ

    Spread the love

    Spread the love ਅੰਮ੍ਰਿਤਸਰ, 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  ) ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਏ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸ੍ਰੀ ਨਿਤੇਸ਼ ਕੁਮਾਰ ਜੈਨ, ਆਈ.ਏ.ਐਸ. ਅਤੇ ਵਧੀਕ ਮੁੱਖ ਪ੍ਰਸ਼ਾਸਕ ਸ੍ਰੀ…

    6 ਮਹੀਨਿਆਂ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 2.42 ਲੱਖ ਤੋਂ ਵੱਧ ਮਰੀਜ਼ਾਂ ਨੂੰ 852 ਕਰੋੜ ਰੁਪਏ ਦੇ 4.79 ਲੱਖ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ— ਛੀਨਾ  47 ਲੱਖ ਤੋਂ ਵੱਧ ਸਿਹਤ ਕਾਰਡ ਰਜਿਸਟਰ; ਯੂਨੀਵਰਸਲ ਹੈਲਥ ਕਵਰੇਜ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਪੰਜਾਬ ਦਿਲ, ਆਰਥੋਪੀਡਿਕ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਮਹਿੰਗੇ ਆਪ੍ਰੇਸ਼ਨਾਂ ਸਮੇਤ ਰੁਟੀਨ ਸਿਹਤ ਸੇਵਾਵਾਂ ਵੀ ਪੂਰੀ ਤਰ੍ਹਾਂ ਮੁਫ਼ਤ

    Spread the love

    Spread the love ਅੰਮ੍ਰਿਤਸਰ, 10 ਜੁਲਾਈ (       ) – ਪੰਜਾਬ ਸਰਕਾਰ ਦੀ ਲੋਕ ਭਲਾਈ ਲਈ ਸਮਰਪਿਤ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਸ਼ੁਰੂ ਹੋਣ ਦੇ ਪਹਿਲੇ ਛੇ ਮਹੀਨਿਆਂ ਵਿੱਚ…

    Leave a Reply

    Your email address will not be published. Required fields are marked *