ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਧਿਆਪਕ ਫਿਨਲੈਂਡ ਦੀ ਟ੍ਰੇਨਿੰਗ ਫੇਰੀ ਤੋ ਪਰਤੇ

Spread the love

ਘਨੌਰ 2 ਅਪ੍ਰੈਲ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹਲਕਾ ਘਨੌਰ ਦੇ ਪਿੰਡ ਲਾਛੜੂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਸੈਸ਼ਨ 2025 -26 ਦੀ ਸ਼ੁਰੂਆਤ ਮੌਕੇ ਮੈਡਮ ਨੀਰੂ ਬਾਲਾ ਜੀ ਬਤੌਰ ਹੈਡ ਮਿਸਟ੍ਰੈੱਸ ਹਾਜਰ ਹੋਏ। ਸ. ਹਰਪ੍ਰੀਤ ਸਿੰਘ – ਬਲਾਕ ਨੋਡਲ ਅਫ਼ਸਰ – ਡਾਹਰੀਆਂ ਨੇ ਕਿਹਾ ਕਿ ਮੈਡਮ ਨੀਰੂ ਬਾਲਾ ਜੀ ਇਸ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਭੁੰਨਰਹੇੜੀ 2) ਵਿਚ ਸੇਵਾ ਨਿਭਾ ਰਹੇ ਸਨ। ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹੁਣੇ ਹੀ ਮੈਡਮ ਜੀ ਫਿਨਲੈਂਡ ਦੀ ਟ੍ਰੇਨਿੰਗ ਫੇਰੀ ਤੋ ਪਰਤੇ ਹਨ। ਮੈਡਮ ਨੀਰੂ ਬਾਲਾ ਜੀ ਨੇ ਕਿਹਾ ਕਿ ਮੈਂ ਪਹਿਲਾਂ ਦੀ ਤਰ੍ਹਾਂ ਹੀ ਸਕੂਲ ਅਤੇ ਬੱਚਿਆਂ ਨੂੰ ਸਮਰਪਿੱਤ ਰਹਿ ਕੇ ਸੇਵਾ ਨਿਭਾਵਾਂਗੀ। ਇਸ ਮੌਕੇ ਸਕੂਲ ਇੰਚਾਰਜ ਸ. ਹਰਵਿੰਦਰ ਸਿੰਘ ਸਰਾਲਾ, ਸ. ਹਰਮਹਿੰਦਰ ਸਿੰਘ ਬੀ.ਐਸ.ਓ. ਘਨੌਰ, ਸ. ਜਸਵਿੰਦਰ ਸਿੰਘ ਚਪੜ੍ਹ -ਸਟੇਟ ਅਵਾਰਡੀ -ਜ਼ੋਨ ਖੇਡ ਸਕੱਤਰ ਘਨੌਰ, ਸ. ਅਮਨਦੀਪ ਸਿੰਘ, ਮੈਡਮ ਨੀਰੂ ਬਾਲਾ ਦੇ ਪਿਤਾ ਜੀ ਸ੍ਰੀ ਸ਼ਾਮ ਲਾਲ ਸਿੰਗਲਾ ਅਤੇ ਉਨ੍ਹਾਂ ਦੇ ਪਤੀ ਸ੍ਰੀ ਮੋਹਿਤ ਅਗਰਵਾਲ, ਸ. ਰਣਜੀਤ ਸਿੰਘ ਡੀ.ਪੀ. ਈ., ਸ. ਮਲਕੀਤ ਸਿੰਘ ਕਲਰਕ, ਮੈਡਮ ਮਨਪ੍ਰੀਤ ਕੌਰ, ਮੈਡਮ ਕਵਿਤਾ, ਮੈਡਮ ਹਰਪ੍ਰੀਤ ਕੌਰ, ਮੈਡਮ ਦਲਜੀਤ ਕੌਰ, ਮੈਡਮ ਰਤਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪ੍ਰਾਇਮਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਦੇ ਅਧਿਆਪਕ ਹਾਜਰ ਸਨ।

  • Related Posts

    ਸੈਸਜ਼-2027 ਅਧੀਨ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ

    Spread the love

    Spread the loveਫ਼ਰੀਦਕੋਟ, 6 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਅਗਵਾਈ ਹੇਠ ਸੈਸਜ਼-2027 ਤਹਿਤ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਤਹਿਸੀਲ ਫ਼ਰੀਦਕੋਟ, ਕੋਟਕਪੂਰਾ…

    ਆਈ ਸੀ ਐੱਸ ਸੀ ਚੱਲਕੇਰੇ ਵਿਖੇ ਏ ਆਈ (AI ) ਅਤੇ ਆਈ ਓ ਟੀ ਦੀ ਟ੍ਰੇਨਿੰਗ ਨੇ ਤਕਨੀਕੀ ਗਿਆਨ ਵਿੱਚ ਕੀਤਾ ਵਾਧਾ

    Spread the love

    Spread the love ਜੈਤੋ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ ):=ਚੱਲਕੇਰੇ, ਕਰਨਾਟਕ: ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਵਿਸ਼ੇ ਉੱਤੇ ਇੱਕ ਵਿਸਤ੍ਰਿਤ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਵਿਗਿਆਨ ਸੰਸਥਾਨ (IISc), ਚੱਲਕੇਰੇ…

    Leave a Reply

    Your email address will not be published. Required fields are marked *