ਪਰਾਲੀ ਦੀਆਂ ਗੱਠਾ ਨਾਲ ਭਰੀਆਂ ਦੋ ਟਰਾਲੀਆਂ ਸੜਕੇ ਸੁਆਹ, ਕਰੀਬ ਛੇ ਲੱਖ ਦਾ ਆਰਥਿਕ ਨੁਕਸਾਨ।
ਬਠਿੰਡਾ, 20 ਨਵੰਬਰ (ਰਾਮ ਸਿੰਘ ਕਲਿਆਣ) ਅੱਜ ਨਥਾਣਾ ਨੇੜਲੇ ਪਿੰਡ ਗੰਗਾ ਦੇ ਕਾਲਾ ਸਿੰਘ ਨੇ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਦੀਆਂ ਗੱਠਾ ਨਾਲ ਭਰੀਆਂ ਦੋ ਟਰਾਲੀਆਂ ਸੜ ਗਈਆਂ। ਇਹ ਘਟਨਾ ਪਿੰਡ ਦੇ ਇੱਕ ਭੱਠੇ ਉੱਤੇ ਵਾਪਰੀ ਜਿੱਥੇ ਗੱਠਾਂ ਨਾਲ ਭਰੀਆਂ ਇਹ ਟਰਾਲੀਆਂ ਖੜੀਆਂ ਸਨ ਅਤੇ ਆਸ ਪਾਸ ਹਨੇਰਾ ਹੋਣ ਕਾਰਨ ਭੇਦ ਭਰੇ ਹਾਲਾਤਾਂ ਵਿੱਚ ਰਾਤ ਕਰੀਬ ਵਜੇ ਦੇ ਕਰੀਬ 10 ਵਜੇ ਇਨ੍ਹਾਂ ਟਰਾਲੀਆਂ ਨੂੰ ਅਚਾਨਕ ਅੱਗ ਲੱਗ ਗਈ। ਪਤਾ ਲੱਗਣ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਸਥਾਨਕ ਲੋਕਾਂ ਨੇ
ਫਾਇਰ ਬ੍ਰਿਗੇਡ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਦੋਵੇਂ ਟਰਾਲੀਆਂ ਅਤੇ ਉਨ੍ਹਾਂ ਦੇ ਟਾਇਰ ਸੜ ਚੁੱਕੇ ਸਨ, ਜਿਸ ਕਾਰਨ ਕਾਲਾ ਸਿੰਘ ਦਾ ਕਰੀਬ 6 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਸੀ। ਇਸ ਮੌਕੇ ਥਾਣਾ ਨਥਾਣਾ ਦੇ ਮੁਖੀ ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੁਲੀਸ ਟੀਮ ਵੀ ਮੌਕੇ ’ਤੇ ਪੁੱਜੀ, ਇਸ ਮੌਕੇ ਥਾਣਾ ਨਥਾਣਾ ਦੇ ਮੁਖੀ
ਹਰਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਅਚਾਨਕ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।







