ਬੱਚੇ ਦੀ ਜਾਨ ਬਚਾਉਣ ਲਈ ਡਾ. ਆਸ਼ਿਮਾ ਤਨੇਜਾ ਵਲੋਂ ਕੀਤਾ ਗਿਆ 65 ਸਕਿੰਟ ਦੇ ਸੀਜੇਰੀਅਨ ਆਪ੍ਰੇਸ਼ਨ ਨੇ ਕਾਇਮ ਕੀਤਾ ਵਿਸ਼ਵ ਰਿਕਾਰਡ 

Spread the love

ਬੱਚੇ ਦੀ ਜਾਨ ਬਚਾਉਣ ਲਈ ਡਾ. ਆਸ਼ਿਮਾ ਤਨੇਜਾ ਵਲੋਂ ਕੀਤਾ ਗਿਆ 65 ਸਕਿੰਟ ਦੇ ਸੀਜੇਰੀਅਨ ਆਪ੍ਰੇਸ਼ਨ ਨੇ ਕਾਇਮ ਕੀਤਾ ਵਿਸ਼ਵ ਰਿਕਾਰਡ

ਫਗਵਾੜਾ,  20 ਨਵੰਬਰ (ਪ੍ਰੀਤ ਕੌਰ ਪ੍ਰੀਤੀ   ) ਐਮਰਜੇਂਸੀ ਵਿੱਚ ਗਰਭ ਵਿੱਚ ਪਲ ਰਹੇ ਬੱਚੇ ਦੀ ਜਾਨ ਬਚਾਉਣ ਦੇ ਲਈ ਕੀਤਾ ਗਿਆ ਸੀਜੇਰੀਅਨ ਆਪਰੇਸ਼ਨ ਆਪਣੇ ਆਪ ਵਿੱਚ ਇੱਕ ਵੱਡਾ ਵਿਸ਼ਵ ਰਿਕਾਰਡ ਬਣ ਗਿਆ। ਦਰਅਸਲ ਲੁਧਿਆਣਾ ਦੇ ਦਯਾਨੰਦ ਹਸਪਤਾਲ ਮੈਡੀਕਲ ਕਾਲਜ ਵਿਭਾਗ ਦੀ ਪ੍ਰੋਫੈਸਰ ਅਤੇ ਪ੍ਰਮੁੱਖ ਡਾਕਟਰ ਆਸ਼ਿਮਾ ਤਨੇਜਾ ਨੇ ਇਸ ਕਾਰਜ ਨੂੰ ਅੰਜਾਮ ਦਿੱਤਾ । ਡਾ. ਆਸ਼ਿਮਾ ਨੇ ਦੱਸਿਆ ਕਿ 29 ਸਾਲ ਦੀ ਗਰਭਵਤੀ ਮਹਿਲਾ ਜੋ ਲੁਧਿਆਣਾ ਦੇ ਹਸਪਤਾਲ ਦੇ ਆਸਪਾਸ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਐਮਰਜਂਸੀ ਸਥਿਤੀ ਵਿੱਚ ਉਹਨਾਂ ਦੇ ਕੋਲ ਆਈ। ਜਾਂਚ ਵਿੱਚ ਪਤਾ ਲੱਗਿਆ ਕਿ ਬੱਚੇ ਦੇ ਦਿਲ ਦੀ ਧੜਕਣ ਤੇਜ਼ੀ ਨਾਲ ਘੱਟ ਹੋ ਰਹੀ ਸੀ ਅਜਿਹੇ ਸਮੇਂ ਚ ਉਹਨਾਂ ਨੇ ਤਤਕਾਲ ਫੈਸਲਾ ਕੀਤਾ ਗਿਆ ਐਮਰਜੰਸੀ ਵਿਚ ਉਸ ਗਰਭਵਤੀ ਔਰਤ ਦਾ ਆਪਰੇਸ਼ਨ ਕੀਤਾ ਜਾਵੇਗਾ ਆਪਰੇਸ਼ਨ ਕਰਨ ਵਿੱਚ ਕੇਵਲ ਇੱਕ ਮਿੰਟ ਪੰਜ ਸੈਕਿੰਡ ਦਾ ਸਮਾਂ ਲੱਗਿਆ ਜੋ ਆਪਣੇ ਆਪ ਚ ਇੱਕ ਵਿਸ਼ਵ ਰਿਕਾਰਡ ਬਣ ਗਿਆ ਜਦੋਂ ਉਹਨਾਂ ਨੇ ਇਸ ਵਿਸ਼ੇ ਵਿੱਚ ਸਰਵੇ ਕੀਤਾ ਤਾਂ ਪਤਾ ਲੱਗਿਆ ਕਿ ਇਹ ਆਪਣੇ ਆਪ ਚ ਇੱਕ ਵਰਲਡ ਰਿਕਾਰਡ ਹੈ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਉਹਨਾਂ ਦੇ ਇਸ ਆਪਰੇਸ਼ਨ ਨੂੰ ਮਾਨਤਾ ਦਿੱਤੀ ਗਈ ਹੈ ਦਯਾਨੰਦ ਹਸਪਤਾਲ ਦੀ
ਕੁਝ ਸਕਿੰਟਾਂ 'ਚ ਸਜ਼ੀਰੀਅਨ ਅਪ੍ਰੇਸ਼ਨ ਕਰਕੇ ਬਚਾਈ ਬੱਚੇ ਦੀ ਜਾਨ
ਮੈਨੇਜਿੰਗ ਕਮੇਟੀ ਨੇ ਡਾ ਆਸ਼ਿਮਾ ਤਨੇਜਾ ਨੂੰ ਉਹਨਾਂ ਦੀ ਇਸ ਵਿਸ਼ੇਸ਼ ਉਪਲਬਧੀ ਲਈ ਉਹਨਾਂ ਨੂੰ ਵਧਾਈ ਦਿੱਤੀ ਹੈ ਡਾ ਆਸ਼ਿਮਾ ਨੇ ਦੇ ਸਹੁਰਾ ਸਾਹਿਬ ਅਸ਼ੋਕ ਕੌੜਾ ਜੋ ਇੱਕ ਨਾਮਵਰ ਸੀਨੀਅਰ ਪੱਤਰਕਾਰ ਹਨ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਨੂੰਹ ਉੱਤੇ ਬਹੁਤ ਮਾਣ ਹੈ

 

Home

More News

Youtube

Facebook

Whatsapp

 

 

 

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *