ਭੁੱਚੋ ਮੰਡੀ ਨਥਾਣਾ 24 ਜੂਨ (ਹਰਬੰਸ ਸਿੰਘ ਭੋਲਾ ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਜਥੇਬੰਦੀ ਵੱਲੋਂ ਪਿੰਡ ਭੁੱਚੋ ਖੁਰਦ ਦੇ ਮਜ਼ਦੂਰ ਦੇ ਘਰ ਦੀ ਨਿਲਾਮੀ ਕਰਨ ਆ ਰਹੇ ਅਧਿਕਾਰੀਆਂ ਦੇ ਵਿਰੋਧ ਦੇ ਵਿੱਚ ਧਰਨਾ ਲਾਇਆ ਲਗਾ ਦਿੱਤਾ ਇਸ ਮੌਕੇ ਬਲਜੀਤ ਸਿੰਘ ਅਤੇ ਚੰਦ ਸਿੰਘ ਨੇ ਦੱਸਿਆ ਕਿ ਇਸ ਮਜ਼ਦੂਰ ਦੇ ਘਰ ਨੂੰ ਪਹਿਲਾਂ ਵੀ ਬੈਂਕ ਵਾਲੇ ਜਿੰਦਾ ਲਾ ਗਏ ਸਨ ਜਿਸ ਵਿੱਚ ਪਸ਼ੂ ਨੂੰ ਵੀ ਵਿੱਚ ਤਾੜ ਦਿੱਤਾ ਗਿਆ ਸੀ ਜਿਸ ਨੂੰ ਪਿੰਡ ਦੇ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਤੋੜ ਕੇ ਪਰਿਵਾਰ ਨੂੰ ਅੰਦਰ ਵਹਾਇਆ ਗਿਆ ਸੀ ।ਉਸ ਤੋਂ ਬਾਅਦ ਅਧਿਕਾਰੀਆਂ ਨਾਲ ਬੈਠ ਕੇ ਬਕਾਇਦਾ ਸਮਝੌਤਾ ਵੀ ਹੋ ਗਿਆ ਸੀ ‘ਤੇ ਪਰਿਵਾਰ ਵੱਲੋਂ 40 ਹਜ਼ਾਰ ਰੁਪਿਆ ਵੀ ਭਰ ਦਿੱਤਾ ਸੀ ਅਤੇ ਬਾਕੀ ਰਹਿੰਦੇ ਪੈਸੇ ਕਿਸਤਾਂ ਵਿੱਚ ਭਰਨੇ ਸਨ ਪਰ ਇਸ ਦੇ ਬਾਵਜੂਦ ਬੈਂਕ ਨੇ ਦੁਬਾਰਾ ਨੋਟਿਸ ਕੱਢ ਕੇ ਅੱਜ ਘਰ ਦੀ ਨਿਲਾਮੀ ਕਰਨੀ ਸੀ । ਜਿਸ ਦੇ ਵਿਰੋਧ ਵਿੱਚ ਅੱਜ ਧਰਨਾ ਲਗਾਇਆ ਗਿਆ ਇਸ ਮੌਕੇ ਸਿਮਰਜੀਤ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਮਜ਼ਦੂਰ ਅਤੇ ਕਿਸਾਨ ਦੇ ਕਿਸੇ ਵੀ ਘਰ ਦੀ ਕੁਰਕੀ ਨਿਲਾਮੀ ਨਹੀਂ ਹੋਣ ਦਿੱਤੀ ਜਾਊਗੀ ਜੇਕਰ ਅਧਿਕਾਰੀ ਪਿੰਡ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਘਰਾਓ ਕਰਕੇ ਬਹਾਇਆ ਜਾਵੇਗਾ ਇਸ ਮੌਕੇ ਗੁਰਦੇਵ ਸਿੰਘ ਬਚਿੱਤਰ ਸਿੰਘ ਬੇਗਾ ਨੇਕ ਸਿੰਘ ਅਤੇ ਇੱਕ ਹੋਰ ਕਿਸਾਨ ਮਜ਼ਦੂਰ ਹਾਜ਼ਰ ਸਨ।





