ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੀਰਾਪੁਰ ਚੋਅ, ਅਦਾਲਤੀ ਵਾਲਾ ਡਰੇਨ ਤੇ ਟਾਂਗਰੀ ਨਦੀ ਦਾ ਦੌਰਾ

Spread the love

ਦੁਧਨਸਾਧਾ, 27 ਜੂਨ (ਰਾਕੇਸ਼ ਗੁਣੀਮਾਜਰਾ)  ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਵੱਲੋਂ ਅੱਜ ਸਬ ਡਵੀਜ਼ਨ ਦੁਧਨਸਾਧਾਂ ਵਿਚੋਂ ਲੰਘਦੀ ਮੀਰਾਪੁਰ ਚੋਅ, ਅਦਾਲਤੀ ਵਾਲਾ ਡਰੇਨ ਅਤੇ ਟਾਂਗਰੀ ਨਦੀ ਦਾ ਦੌਰਾ ਕੀਤਾ। ਇਸ ਮੌਕੇ ਐਸ.ਡੀ.ਐਮ. ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਏ.ਡੀ.ਸੀ. ਨੇ ਮੀਰਾਪੁਰ ਚੋਅ ਦੀ ਸਫ਼ਾਈ ’ਚ ਦੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਚੋਅ ਦੀ ਸਫ਼ਾਈ ਦਾ ਕੰਮ ਤੁਰੰਤ ਮੌਕੇ ’ਤੇ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਅਜਿਹੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੀਆਂ ਸਾਰੀਆਂ ਡਰੇਨਾਂ, ਨਦੀਆਂ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਏ.ਡੀ.ਸੀਜ ਪੱਧਰ ਦੇ ਅਧਿਕਾਰੀ ਰੋਜ਼ਾਨਾ ਮੌਕੇ ’ਤੇ ਜਾ ਕੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।  ਇਸ ਮੌਕੇ ਇਸ਼ਾ ਸਿੰਗਲ ਨੇ ਵੱਖ ਵੱਖ ਵਿਭਾਗਾਂ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਸਮੂਹ ਵਿਭਾਗ ਆਪਣੇ ਵਿਭਾਗ ਨਾਲ ਸਬੰਧਤ ਪ੍ਰਬੰਧ ਪੂਰਨ ਤੌਰ ਤੇ ਮੁਕੰਮਲ ਕਰਨਾ ਯਕੀਨੀ ਬਣਾਉਣ ਤਾਂ ਜੋ ਮਾਨਸੂਨ ਦੇ ਸੀਜ਼ਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐਸ.ਡੀ.ਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਦੁਧਨਸਾਧਾਂ ਵਿੱਚੋਂ ਲੰਘਦੇ ਚੋਅ, ਡਰੇਨ ਤੇ ਨਦੀਆਂ ਦੀ ਸਾਫ਼ ਸਫ਼ਾਈ ਦੀ ਨਿਗਰਾਨੀ ਉਹ ਖ਼ੁਦ ਕਰ ਰਹੇ ਹਨ ਤੇ

ਸਬੰਧਤ ਵਿਭਾਗਾਂ ਦੇ ‌ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।  ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸੂਨ ਸੀਜ਼ਨ ਤੋਂ ਪਹਿਲਾ ਨਦੀਆਂ-ਨਾਲਿਆਂ ਦੀ ਸਫ਼ਾਈ ਸਮੇਤ ਹਰੇਕ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਲਈ ਪਟਿਆਲਾ ਵਾਸੀ ਨਿਸ਼ਚਿਤ ਰਹਿੰਦੇ ਹੋਏ ਅਫ਼ਵਾਹਾਂ ਤੋਂ ਸੁਚੇਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੋ ਲੋਕਾਂ ਵਿੱਚ ਘਬਰਾਹਟ ਜਾਂ ਡਰ ਪੈਦਾ ਕਰਦੀ ਹੋਵੇ ਬਿਨਾਂ ਵੈਰੀਫਾਈ ਕੀਤੇ ਅੱਗੇ ਨਾ ਭੇਜੀ ਜਾਵੇ।

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *