ਟੀਮ ਐਮ ਪੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਾਉਪੁਰ ਪੁਲ ਤੇ ਲਗਾਇਆ ਰਾਹਤ ਕੈਂਪ 

Spread the love
ਫੱਤੂ ਢੀਂਗਾ  ਅਗਸਤ ਅਮਨਦੀਪ  ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਉਪੁਰ ਖੇਤਰ ਦੇ 16 ਪਿੰਡ ਹੜਾਂ ਦੀ ਲਪੇਟ ਵਿਚ ਹਨ। ਪਰੰਤੂ ਸੱਤਾ ਧਿਰ ਦੇ ਆਗੂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਭਲਵਾਨੀ ਗੇੜਾ ਮਾਰਨ ਤੇ ਫੋਟੋ ਤੱਕ ਸੀਮਤ ਹਨ। ਸਰਕਾਰੀ ਤੌਰ ਤੇ ਆਈਆਂ ਅਗਨ ਬੋਟਾ ਨੂੰ ਕਿਨਾਰੇ ਲਗਾ ਮੁਲਾਜ਼ਮ ਤੇ ਅਧਿਕਾਰੀ ਬਹਾਨਾ ਲਗਾ ਰਹੇ ਹਨ ਪਾਣੀ ਘੱਟ ਹੋਣ ਕਾਰਨ ਬੋਟਾ ਦੇ ਪੱਖਿਆਂ ਵਿਚ ਝੋਨਾ ਫਸ ਜਾਂਦਾ ਹੈ ਤੇ ਬੋਰਟ ਨਹੀ ਚਲਦੀ। ਦੂਜੇ ਪਾਸੇ ਖਾਲਸਾ ਏਡ ਤੇ ਹੋਰ ਸੰਸਥਾਵਾਂ ਦੀਆਂ ਬੋਟਾ ਲਗਾਤਾਰ ਪਾਣੀ ਵਿਚ ਚੱਲ ਲੋਕਾ ਨਾਲ ਰਾਬਤਾ ਕਾਇਮ ਕਰ ਸੇਵਾ ਪਹੁੰਚਾ ਰਹੇ ਹਨ। ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਬੀਤੇ ਕੱਲ੍ਹ ਤੋਂ ਮੰਡ ਬਾਉਪੁਰ ਦੇ ਪੁਲ ਤੇ ਪੱਕੇ ਤੌਰ ਤੇ ਰਾਹਤ ਕੈਂਪ ਲਗਾਇਆ। ਰਾਹਤ ਕੈਂਪ ਵਿੱਚ ਵੱਡੇ ਪੱਧਰ ਤੇ ਦਾਨੀ ਸੱਜਣਾਂ ਵਲੋਂ ਪੱਠੇ,ਤੂੜੀ, ਅਚਾਰ, ਪਾਣੀ,ਖਾਣ ਪੀਣ ਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਸੇਵਾਵਾਂ ਨਿਭਾ ਰਹੇ ਨੌਜਵਾਨਾਂ ਵੱਲੋਂ ਬਹੁਤ ਹੀ ਸੁਚਾਰੂ ਤੇ ਸੁਚੱਜੇ ਢੰਗ ਨਾਲ ਹਰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਡੇਰਾ ਬਾਬਾ ਚਰਨ ਦਾਸ ਖੈੜਾ ਬੇਟ ਦੇ ਮੁਖੀ ਮਹੰਤ ਮਹਾਤਮਾ ਮੁਨੀ ਜੀ ਵੱਲੋਂ ਹੜ ਪੀੜਤਾਂ ਲਈ ਲਗਾਤਾਰ ਹਰ ਤਰ੍ਹਾਂ ਦੀਆਂ ਸੇਵਾਵਾਂ ਭੇਜੀਆਂ ਜਾ ਰਹੀਆਂ ਹਨ।ਇਸ ਸਮੇਂ ਚਮਕੌਰ ਸਿੰਘ ਧੁੰਨ,ਰਜਿੰਦਰ ਸਿੰਘ, ਗੁਰਦੀਪ ਸਿੰਘ ਭੰਡਾਲ, ਬੋਹੜ ਸਿੰਘ ਹਜਾਰਾ ਜ਼ਿਲ੍ਹਾ ਕਮੇਟੀ ਮੈਂਬਰ, ਨਿਸ਼ਾਨ ਸਿੰਘ ਸਰਪੰਚ , ਹਰਵਿੰਦਰ ਸਿੰਘ ਦਾਰਾ ਗੜ੍ਹੀ ,ਗੁਰਵਿੰਦਰ ਸਿੰਘ ਪੱਡਾ,ਜਿੰਮੀ ਸੰਗੋਜਲਾ ਆਦਿ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *