ਸਾਥੀ ਵੇਦ ਪ੍ਰਕਾਸ਼ ਜੀ ਪਹਿਲੀ ਬਰਸੀ ਮਨਾਈ ਗਈ। 

Spread the love
ਬੁੰਗਾ ਸਾਹਿਬ 24ਅਗਸਤ ਭਾਰਦਵਾਜ ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਤੇ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਝੰਡਾ ਬਰਦਾਰ ਸਾਥੀ ਵੇਦ ਪ੍ਰਕਾਸ਼ ਦੀ ਪਹਿਲੀ ਬਰਸੀ ਕਮਿਊਨਿਟੀ ਹਾਲ ਜੇਤੇਵਾਲ ਨੂਰਪੁਰ ਬੇਦੀ ਵਿੱਖੇ ਮਨਾਈ ਗਈ। ਜਿਸ ਸਮਾਗਮ ਦੀ ਪ੍ਰਧਾਨਗੀ ਸਾਥੀ ਸ਼ਤੀਸ਼ ਰਾਣਾ,ਸਾਥੀ ਤੀਰਥ ਸਿੰਘ ਬਾਸੀ, ਸਾਥੀ ਸੂਚਾ ਸਿੰਘ ਖਟੜਾ,ਸਾਥੀ ਮੱਖਣ ਸਿੰਘ ਵਾਹਿਦਪੁਰੀ, ਸਾਥੀ ਮੋਹਣ ਸਿੰਘ ਧਮਾਣਾ, ਜਸਵਿੰਦਰਪਾਲ ਕਾਂਗੜ, ਪੈਨਸ਼ਨਰਜ ਆਗੂ ਸਾਥੀ ਦਰਸ਼ਨ ਸਿੰਘ ਬੜਵਾ ਤੇ ਸਾਥੀ ਵੇਦ ਪ੍ਰਕਾਸ਼ ਜੀ ਧਰਮ ਪੱਤਨੀ ਸ਼੍ਰੀਮਤੀ ਸੁਨੀਤਾ ਸ਼ਰਮਾ ਕੀਤੀ ਗਈ। ਬਰਸੀ ਦੇ ਸਮਾਗਮ ਦੋਰਾਂਨ ਵੱਖ-ਵੱਖ ਬੁਲਾਰਿਆਂ ਨੇ ਸਾਥੀ ਵੇਦ ਪ੍ਰਕਾਸ਼ ਵੱਲੋਂ ਮੁਲਾਜ਼ਮ ਲਹਿਰ ਤੇ ਮਜਦੂਰ ਲਹਿਰ ਲਈ ਪਾਏ ਯੋਗਦਾਨ ਲਈ ਯਾਦ ਕੀਤਾ। ਸਾਥੀ ਸ਼ਤੀਸ਼ ਰਾਣਾ,ਸਾਥੀ ਤੀਰਥ ਸਿੰਘ ਬਾਸੀ,ਸਾਥੀ ਸੂਚਾ ਸਿੰਘ ਖਟੜਾ,ਸਾਥੀ ਮੱਖਣ ਸਿੰਘ ਵਾਹਿਦਪੁਰੀ ਤੇ ਸਾਥੀ ਕਰਮਜੀਤ ਸਿੰਘ ਬੀਹਲਾ ਬੋਲਦਿਆਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਇੱਕ ਵਿਆਕਤੀ ਨਹੀਂ ਆਪਣੇ-ਆਪ ਵਿੱਚ ਇੱਕ ਸੰਸਥਾ ਸਨ, ਉਨ੍ਹਾਂ ਨੇ ਪੰਜਾਬ ਤੇ ਦੇਸ਼ ਪੱਧਰ ਤੇ ਬਹੁਤ ਸਾਰੇ ਸ਼ੰਘਰਸ਼ ਲਾਮਵੰਦ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਮੋਕੇ ਬੋਲਦਿਆਂ ਸਾਥੀ ਮੋਹਣ ਸਿੰਘ ਧਮਾਣਾ, ਸਾਥੀ ਗੁਰਨੇਬ ਸਿੰਘ, ਸਾਥੀ ਦਰਸ਼ਨ ਬੜਵਾ, ਜਸਵਿੰਦਰਪਾਲ ਕਾਂਗੜ, ਰਾਮ ਲੁਭਾਇਆ ਦਿਵੇਦੀ, ਗੁਰਪ੍ਰੀਤ ਸਿੰਘ ਗਿੱਲ( ਹੈਪੀ ) ਤੇ ਭਗਤ ਰਾਮ ਦਾਸ ਸਸਕੌਰ ਨੇ ਬੋਲਦਿਆਂ ਕਿਹਾ ਕਿ ਰੋਪੜ ਜਿਲ੍ਹੇ ਵਿੱਚ ਜਿੰਨੇ ਵੀ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਤੇ ਹੋਰ ਇਨਸਾਫ ਪਸੰਦ ਲੋਕਾਂ ਵੱਲੋਂ ਜਿਹੜੇ ਵੀ ਸ਼ੰਘਰਸ਼ ਲੜੇ ਗਏ ਉਨ੍ਹਾਂ ਸ਼ੰਘਰਸ਼ਾਂ ਨੂੰ ਸਾਥੀ ਵੇਦ ਪ੍ਰਕਾਸ਼ ਨੇ ਸੇਧ ਦੇ ਕੇ ਕਾਮਯਾਬ ਕਰਵਾਇਆ।
ਪ੍ਰਧਾਨਗੀ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਸਾਥੀ ਵੇਦ ਪ੍ਰਕਾਸ਼ ਨਾਲ ਆਪਣੀ ਆਪਣੀ ਸਾਂਝ ਦੇ ਤਜਰਬੇ ਸਾਂਝੇ ਕੀਤੇ। ਇਸ ਬਰਸੀ ਸਮਾਗਮ ਦਾ ਮੰਚ ਸੰਚਾਲਨ ਸਾਥੀ ਗੁਰਬਿੰਦਰ ਸਿੰਘ ਸਸਕੋਰ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸਮਾਂਬੱਧ ਕਰਕੇ ਬਾਖੂਭੀ ਨਿਭਾਇਆ ਗਿਆ। ਬਰਸੀ ਸਮਾਗਮ ਦਾ ਧੰਨਵਾਦ ਪਿੰਡ ਸਸਕੌਰ ਦੇ ਸਰਪੰਚ ਗਿਆਨੀ ਮਹਿੰਦਰ ਸਿੰਘ ਵੱਲੋਂ ਕੀਤਾ ਗਿਆ।ਇਸ ਮੋਕੇ ਕੁਲਦੀਪ ਗਿੱਲ, ਅਵਨੀਤ ਚੱਡਾ, ਅਸ਼ੋਕ ਰਾਮਪੁਰ, ਚਰਨਜੀਤ ਸਿੰਘ ਸੰਗਤਪੁਰ, ਜਗਤਾਰ ਸਿੰਘ ਮੋਠਾਪੁਰ, ਸੰਜੀਵ ਕੁਮਾਰ ਮੋਠਾਪੁਰ, ਹਰਮੇਸ਼ ਕੁਮਾਰ ਸੈਣੀ ਮਾਜਰਾ, ਮੋਹਣ ਲਾਲ ਸੈਣੀ ਮਾਜਰਾ, ਕਿਰਪਾਲ ਸਿੰਘ ਭੱਟੋਂ, ਅਮਰੀਕ ਸਿੰਘ ਸਮੀਰੋਵਾਲ, ਬਲਵੀਰ ਸਿੰਘ ਝਿੰਗੜੀ, ਬਲਵੀਰ ਔਲਖ, ਬਲਜੀਤ ਖਾਲਸਾ, ਰਾਜ ਕੁਮਾਰ ਪਾਬਲਾ, ਪ੍ਰੇਮ ਧਮਾਣਾ, ਜਸਵਿੰਦਰ ਸੈਣੀ ਮਾਜਰਾ, ਜੋਗਾ ਸੈਣੀ ਮਾਜਰਾ, ਇਨ੍ਹਾਂ ਤੋਂ ਇਲਾਵਾ ਪਿੰਡ ਸਸਕੌਰ ਵੱਲੋਂ ਸਾਥੀ ਵੇਦ ਪ੍ਰਕਾਸ਼ ਜੀ ਦੇ ਸਪੁੱਤਰ ਵਰੁਣ ਕੁਮਾਰ ਪੂਰਾ ਪਰਿਵਾਰ ਸਮੇਤ ਸ਼ਾਮਲ ਹੋਏ ਤੇ ਉਨ੍ਹਾਂ ਦੇ ਨਾਲ ਅਨਿਲ ਅੱਤਰੀ, ਅਵਤਾਰ ਕ੍ਰਿਸ਼ਨ, ਜਸਵੀਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਾਬਕਾ ਪੰਚ, ਕਿਸ਼ਨ ਬੈਂਸ ਸਾਬਕਾ ਪੰਚ, ਸੰਜੀਵ ਕੁਮਾਰ ਸਾਬਕਾ ਪੰਚ, ਇੰਦਰਜੀਤ ਸਿੰਘ ਇੰਦੀ, ਬੱਲੀ, ਸਤਪਾਲ ਸਸਕੌਰ, ਕਮਲ ਠੇਕੇਦਾਰ, ਸੰਦੀਪ ਠੇਕੇਦਾਰ, ਭੁਪਿੰਦਰ ਸਿੰਘ ਫੋਜੀ, ਖੁਸ਼ਿਆਲ ਸਿੰਘ, ਬਾਬੂ ਪ੍ਰੇਮ ਚੰਦ, ਐਡਵੋਕੇਟ ਚੰਨਣ ਸਿੰਘ, ਦਲੇਰ ਸਿੰਘ, ਹਰਪਾਲ ਸਿੰਘ, ਪਾਖਰ ਸੈਣੀ ਤੇ ਹੋਰ ਕਾਫੀ ਵੱਡੀ ਗਿਣਤੀ ਵਿੱਚ ਮੁਲਾਜ਼ਮ, ਮਜਦੂਰ ਤੇ ਵੱਖ-ਵੱਖ ਪਿੰਡਾਂ ਤੋਂ ਲੋਕ ਹਾਜਰ ਹੋਏ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *