ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਵੱਲੋਂ ਹਲਕਾ ਧਰਮਕੋਟ ‘ਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਧੁੱਸੀ ਬੰਨ੍ਹ ਦਾ ਦੌਰਾ 

Spread the love
ਧਰਮਕੋਟ, ਹਰਜੀਤ ਸਿੰਘ ਬਹਿਲ  ਲ੍ਹਾਂ ਮੋਗਾ ਪ੍ਰਧਾਨ ਕਾਂਗਰਸ ਕਮੇਟੀ ਵੱਲੋਂ ਕੀਤਾ ਗਿਆ, ਲੋਹਗੜ੍ਹ ਸਾਬ੍ਹ ਵੱਲੋਂ ਸਤਲੁਜ ਦਰਿਆਂ ‘ਚ ਵੱਸੇ ਪਿੰਡ ਸ਼ੇਰੇਵਾਲਾ ਦੇ ਕਾਂਗਰਸੀ ਆਗੂ ਮਹਿੰਦਰ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਗਿਆ,ਕਿ ਸੰਨ੍ਹ 2019 ਵਿੱਚ ਕਾਂਗਰਸ ਸਰਕਾਰ ਸਮੇਂ ਇਹ ਕੁਦਰਤੀ ਆਫ਼ਤ ਆਈ ਸੀ,ਉਸ ਸਮੇਂ ਸਾਡੀ ਕਾਂਗਰਸ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਅਤੇ ਖ਼ਰਾਬ ਹੋਈਆਂ, ਫ਼ਸਲਾਂ ਦਾ ਮੁਆਵਜ਼ਾ ਸਭ ਕਿਸਾਨਾਂ ਨੂੰ ਦਿੱਤਾ ਗਿਆ ਸੀ, ਪਰ ਇਹ ਕੁਦਰਤੀ ਆਫ਼ਤ ਆਪ ਸਰਕਾਰ ਜਾਂਣੀ ਕੇ 2023 ਵਿੱਚ ਆਈ,ਉਸ ਸਮੇਂ ਆਪ ਸਰਕਾਰ ਸਿਰਫ਼ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਨਹੀਂ ਕਰ ਪਾਈ, ਅਤੇ ਨਾ ਹੀ ਪੀੜ੍ਹਤ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਮਿਲਿਆਂ, ਅਤੇ ਮੁੱਖ ਮੰਤਰੀ ਮਾਨ ਵੱਲੋਂ ਸਿਰਫ਼ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਨਹੀਂ ਕੀਤਾ,ਉਸ ਸਮੇਂ ਆਈ ਕੁਦਰਤੀ ਆਫ਼ਤ ਤੋਂ ਜਿਵੇਂ-ਤਿਵੇਂ ਪੀੜ੍ਹਤ ਪਰਿਵਾਰ ਅਜੇ ਉੱਭਰ ਈ ਰਹੇਂ ਸਨ, ਕਿ ਇਸ ਸਾਲ ਇੱਕ ਵਾਰ ਫਿਰ ਸਤਲੁਜ ਦਰਿਆਂ ਨੇ ਮੁਸੀਬਤ ਪਾ ਦਿੱਤੀ, ਲੋਹਗੜ੍ਹ ਸਾਬ੍ਹ ਵੱਲੋਂ ਕਿਹਾ, ਕਿ ਜਿਸ ਤਰ੍ਹਾਂ ਪਹਿਲਾਂ ਮਾਨ ਸਰਕਾਰ ਨੇ ਫੋਕੀਆਂ ਗੱਲਾਂ ਦਾ ਸਹਾਰਾ ਲਿਆ ਸੀ, ਇਸ ਵਾਰ ਆਪ ਸਰਕਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰੇ, ਬਜਾਏ ਕਿ ਫੋਕੀਆਂ ਗੱਲਾਂ!! ਉਹਨਾਂ ਕਿਹਾ, ਕਿ ਕਾਂਗਰਸ ਪਾਰਟੀ ਹਲਕਾ ਧਰਮਕੋਟ ਦੇ ਹੜ੍ਹ ਪੀੜਤਾਂ ਨਾਲ ਸਮੇਂ ਖੜ੍ਹੀ ਹੈ!!ਇਸ ਸਮੇਂ ਹਰਪ੍ਰੀਤ ਸਿੰਘ ਸ਼ੇਰੇਵਾਲਾ ਡਰਿਕੈਟਰ ਕੋਆਪਰੇਟਿਵ ਬੈਂਕ ਮੋਗਾ,
ਜਸਬੀਰ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ, ਬਲਜਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਸ਼ੇਰੇਵਾਲਾ, ਕਰਨੈਲ ਸਿੰਘ ਸਰਪੰਚ ਬੱਗੇ ਅਤੇ ਦਰਜ਼ਾ-ਬ-ਦਰਜਾ ਕਾਂਗਰਸੀ ਆਗੂ ਅਤੇ ਵਰਕਰ ਸਾਹਿਬਾਨ ਮੌਜੂਦ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *