ਜਾਗਰੂਕਤਾ ਵਾਲੀਆਂ ਕਾਪੀਆਂ ਵੰਡਣ ਦਾ ਸਿਲਸਿਲਾ ਜਾਰੀ

Spread the love
ਜੈਤੋ, 24 ਅਗਸਤ (ਮਨਜੀਤ ਸਿੰਘ ਢੱਲਾ) :- ਕੁਦਰਤੀ ਸਰੋਤਾਂ ਦੀ ਸੰਭਾਲ ਨਾ ਕੀਤੀ, ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਗਿਆ ਅਤੇ ਦਰਿਆਵਾਂ ਦੇ ਪਾਣੀ ਨੂੰ ਗੰਧਲਾ ਕਰਨ ਦਾ ਸਿਲਸਿਲਾ ਇਸੇ ਤਰ•ਾਂ ਜਾਰੀ ਰਿਹਾ ਤਾਂ ਨਵੀਂ ਪੀੜ•ੀ ਅਰਥਾਤ ਜਨਮ ਲੈਣ ਵਾਲਾ ਹਰ ਬੱਚਾ ਰੋਗੀ ਪੈਦਾ ਹੋਵੇਗਾ ਤੇ ਇਸ ਲਈ ਅਸੀਂ ਖੁਦ ਜਿੰਮੇਵਾਰ ਹੋਵਾਂਗੇ| ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਸੰਸਥਾਪਕ/ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਣ, ਟੈ੍ਰਫਿਕ, ਸਮਾਜਿਕ ਕੁਰਤੀਆਂ ਦੇ ਖਾਤਮੇ, ਨੈਤਿਕ ਕਦਰਾਂ ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਉਣ ਦੀ ਲੜੀ ਤਹਿਤ ਸਕੂਲ ਆਫ ਐਮੀਨੈਂਸ ਜੈਤੋ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਰਿਆਵਾਂ ਦੇ ਪ੍ਰਦੂਸ਼ਣ ਸਮੇਤ ਜੰਗਲਾਂ ਦੀ ਅੰਨ•ੇਵਾਹ ਕਟਾਈ, ਜਲਗਾਹਾਂ ਅਧੀਨ ਰਕਬਾ, ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ, ਜਲਵਾਯੂ ਪਰਿਵਰਤਨ ਨਾਲ ਧਰਤੀ ’ਤੇ ਆ ਰਹੇ ਵੱਡੇ ਸੰਕਟ, ਰੇਹਾਂ ਅਤੇ ਸਪਰੇਆਂ ਦੀ ਬਹੁਤਾਤ ਕਾਰਨ ਜਹਿਰੀਲਾ ਹੁੰਦੇ ਜਾ ਰਹੇ ਭੋਜਨ, ਸ਼ੋਰ ਪ੍ਰਦੂਸ਼ਣ ਵਰਗੀਆਂ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ, ਚੁਣੌਤੀਆਂ ਅਤੇ ਅਲਾਂਮਤਾਂ ਦਾ ਵਿਸਥਾਰ ਸਹਿਤ ਜਿਕਰ ਕੀਤਾ| ਉਹਨਾਂ ਦੱਸਿਆ ਕਿ ਜੇਕਰ ਪਾਣੀ ਦੀ ਬੱਚਤ ਅਤੇ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਜੰਗ ਪਾਣੀ ਦੇ ਸਰੋਤਾਂ ’ਤੇ ਕਬਜੇ ਨੂੰ ਲੈ ਕੇ ਹੋਵੇਗੀ, ਜੋ ਇਰਾਨ-ਇਰਾਕ ਦੇ ਤੇਲ ਵਾਲੇ ਯੁੱਧ ਨਾਲੋਂ ਵੀ ਖਤਰਨਾਕ ਹੋਣੀ ਸੁਭਾਵਿਕ ਹੈ, ਕਿਉਂਕਿ ਤੇਲ ਜਾਂ ਹੋਰ ਸਰੋਤਾਂ ਦੀ ਜੰਗ ਸ਼ੁੱਧ ਪਾਣੀ ਪੀਣ ਨਾਲ ਤਾਂ ਲੜੀ ਜਾ ਸਕਦੀ ਹੈ ਪਰ ਪਾਣੀ ਤੋਂ ਬਿਨਾ ਪਿਆਸੇ ਫੋਜੀ ਇਸ ਤਰਾਂ ਦੀ ਜੰਗ ਲੜਨ ਤੋਂ ਅਸਮਰੱਥ ਹੋਣਗੇ| ਉਹਨਾ ਕੈਂਸਰ ਦੇ ਲੱਛਣ, ਸ਼ੁਰੂਆਤੀ ਰੋਕਥਾਮ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਵਧਣ ਦਾ ਕਾਰਨ ਵੀ ਵਾਤਾਵਰਣ ਦੇ ਵਿਗਾੜ ਨੂੰ ਦੱਸਿਆ| ਉਹਨਾ ਦਾਅਵਾ ਕੀਤਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ ਏਅਰ ਕੁਆਲਟੀ ਇੰਡੈਕਸ (ਏ.ਕਇਊ.ਆਈ.) 50 ਤੋਂ ਹੇਠਾਂ ਹੋਣਾ ਚਾਹੀਦਾ ਹੈ, ਪਰ ਇਹ ਪੈਮਾਨਾ ਪੰਜਾਬ ਵਿੱਚ ਅਕਸਰ 100 ਤੋਂ ਉਪਰ ਹੀ ਰਹਿੰਦਾ ਹੈ ਅਤੇ ਨਵੰਬਰ ਮਹੀਨੇ ਝੋਨੇ ਦੀ ਪਰਾਲੀ ਨੂੰ ਲੱਗਦੀ ਅੱਗ ਦਾ ਧੂੰਆਂ ਅਤੇ ਤਿਉਹਾਰਾਂ ਮੌਕੇ ਆਤਿਸ਼ਬਾਜੀ/ਪਟਾਕਿਆਂ ਦੀ ਬਹੁਤਾਤ ਕਾਰਨ ਹਵਾ ਦਾ ਇਹ ਪੈਮਾਨਾ 500 ਵੀ ਪਾਰ ਕਰ ਜਾਂਦਾ ਹੈ, ਜਿਸ ਕਰਕੇ ਮੈਡੀਕਲ ਦੀਆਂ ਦੁਕਾਨਾ ਅਤੇ ਹਸਪਤਾਲਾਂ ਦੀ ਗਿਣਤੀ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾ ਤੋਂ ਵੀ ਜਿਆਦਾ ਹੁੰਦੀ ਜਾ ਰਹੀ ਹੈ| ਸਕੂਲ ਮੁਖੀ ਪ੍ਰਿੰਸੀਪਲ ਮੈਡਮ ਸ਼ਮਾ ਰਾਣੀ ਸਮੇਤ ਸਮੂਹ ਸਟਾਫ ਵੱਲੋਂ ਲੈਕ. ਬਲਵਿੰਦਰ ਸਿੰਘ ਨੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੀ ਜਾਣ ਪਛਾਣ ਕਰਵਾਈ| ਸੁਸਾਇਟੀ ਵਲੋਂ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ| ਇਸ ਮੌਕੇ ਸੁਸਾਇਟੀ ਵੱਲੋਂ ਵਰਿੰਦਰਪਾਲ ਸਿੰਘ ਅਰਨੇਜਾ, ਮਾ. ਸੋਮਨਾਥ ਅਰੋੜਾ, ਰੇਸ਼ਮ ਵੜਤੀਆ, ਬਲਜੀਤ ਸਿੰਘ ਬਰਾੜ, ਲਛਮਣ ਸਿੰਘ ਸਮੇਤ ਸਮੂਹ ਸਟਾਫ ਅਤੇ ਹੋਰ ਪਤਵੰਤੇ ਵੀ ਹਾਜਰ ਸਨ|
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *